ਕਿਸਾਨ ਸ਼ੁਭਕਰਨ ਦੀ ਮੌਤ ਦਾ ਮਾਮਲਾ : ਹਾਈਕੋਰਟ ਵਲੋਂ ਬਣਾਈ ਕਮੇਟੀ ਸੋਮਵਾਰ ਨੂੰ ਕਰੇਗੀ ਕਿਸਾਨਾਂ ਦੇ ਬਿਆਨ ਦਰਜ
ਚੰਡੀਗੜ੍ਹ, 06 ਮਈ (ਹਿ. ਸ.)। ਪੰਜਾਬ ਅਤੇ ਹਰਿਆਣਾ ਦੀ ਸਰਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਬਠਿੰਡਾ ਦੇ ਨੌਜਵਾਨ ਕਿਸ
ਚੰਡੀਗੜ੍ਹ


ਚੰਡੀਗੜ੍ਹ, 06 ਮਈ (ਹਿ. ਸ.)। ਪੰਜਾਬ ਅਤੇ ਹਰਿਆਣਾ ਦੀ ਸਰਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਣਾਈ ਗਈ ਕਮੇਟੀ ਅੱਜ ਸੋਮਵਾਰ ਨੂੰ ਕਿਸਾਨਾਂ ਦੇ ਬਿਆਨ ਦਰਜ ਕਰੇਗੀ। ਕਿਸਾਨ ਭਵਨ ਵਿੱਚ ਕਿਸਾਨਾਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਹੋਵੇਗੀ।

ਕਮੇਟੀ ਵੱਲੋਂ 30 ਦੇ ਕਰੀਬ ਕਿਸਾਨਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ। ਇਸ ਦੌਰਾਨ ਕਿਸਾਨ ਆਪਣੇ ਬਿਆਨ ਦਰਜ ਕਰਵਾ ਸਕਦੇ ਹਨ ਅਤੇ ਨਾਲ ਹੀ ਅੱਥਰੂ ਗੈਸ ਦੇ ਗੋਲੇ, ਗੋਲੀਆਂ ਅਤੇ ਵੱਖ-ਵੱਖ ਖਾਲੀ ਕਾਰਤੂਸ ਪੇਸ਼ ਕਰ ਸਕਦੇ ਹਨ। ਹਾਈ ਕੋਰਟ ਵੱਲੋਂ ਬਣਾਈ ਗਈ ਕਮੇਟੀ ਆਪਣੀ ਜਾਂਚ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਸ਼ੁਭਕਰਨ ਦੀ ਮੌਤ ਕਿਸ ਇਲਾਕੇ ਵਿੱਚ ਹੋਈ ਹੈ। ਕੀ ਸ਼ੁਭਕਰਨ ਦੀ ਮੌਤ ਵਿਚ ਵਰਤਿਆ ਗਿਆ ਹਥਿਆਰ ਉਸ ਸਮੇਂ ਦੇ ਹਾਲਾਤਾਂ ਅਨੁਸਾਰ ਢੁਕਵਾਂ ਸੀ। ਇਸ ਤੋਂ ਇਲਾਵਾ ਸ਼ੁਭਕਰਨ ਦੀ ਮੌਤ ਦਾ ਮੁਆਵਜ਼ਾ ਵੀ ਇਸ ਕਮੇਟੀ ਵੱਲੋਂ ਤੈਅ ਕੀਤਾ ਜਾਣਾ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande