ਸ੍ਰੀ ਫਤਹਿਗੜ੍ਹ ਸਾਹਿਬ : ਖੇਤਾਂ 'ਚ ਲਾਈ ਅੱਗ ਥਾਣੇ 'ਚ ਵੜੀ, ਕਈ ਗੱਡੀਆਂ ਸੜ ਕੇ ਸੁਆਹ
ਸ੍ਰੀ ਫਤਹਿਗੜ੍ਹ ਸਾਹਿਬ, 06 ਮਈ (ਹਿ. ਸ.)। ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਥਾਣਾ ਖੇੜੀ ਨੌਧ ਸਿੰਘ ’ਚ ਬੀਤੀ ਰਾਤ ਭ
ਗੱਡੀਆਂ 


ਸ੍ਰੀ ਫਤਹਿਗੜ੍ਹ ਸਾਹਿਬ, 06 ਮਈ (ਹਿ. ਸ.)। ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਥਾਣਾ ਖੇੜੀ ਨੌਧ ਸਿੰਘ ’ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਅੱਗ ਨਾਲ ਥਾਣੇ ਵਿੱਚ ਖੜ੍ਹੀਆਂ ਕੇਸ ਪ੍ਰਾਪਰਟੀ ਦੀਆਂ ਕਈ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਥਾਣੇ ਦੇ ਅੰਦਰ ਅਤੇ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਵੱਲ ਵਧ ਰਹੀ ਸੀ। ਆਸ-ਪਾਸ ਦੇ ਲੋਕਾਂ ਨੇ ਹਿੰਮਤ ਦਿਖਾਈ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਬਾਲਟੀਆਂ ‘ਚ ਪਾਣੀ ਭਰ ਕੇ ਅੱਗ ਬੁਝਾਈ।

ਸ਼ੱਕ ਜਤਾਇਆ ਜਾ ਰਿਹਾ ਹੈ ਕਿ ਥਾਣੇ ਦੇ ਪਿੱਛੇ ਖੇਤਾਂ ਵਿੱਚ ਨੂੰ ਅੱਗ ਲਗਾਈ ਗਈ ਸੀ। ਤੇਜ਼ ਹਵਾ ਕਾਰਨ ਅੱਗ ਥਾਣੇ ਦੇ ਅੰਦਰ ਪੁੱਜ ਗਈ। ਪੁਲਿਸ ਸਟੇਸ਼ਨ 'ਚ ਅੱਗ ਦੀਆਂ ਲਪਟਾਂ ਦੇਖ ਕੇ ਹੰਗਾਮਾ ਮਚ ਗਿਆ। ਕੁਝ ਹੀ ਸਮੇਂ ਵਿੱਚ ਇਕੱਠੇ ਖੜ੍ਹੇ ਚਾਰ ਵਾਹਨ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ ਜਿਸ ਤੋਂ ਬਚਾਅ ਹੋ ਗਿਆ। ਥਾਣਾ ਮੁੱਖ ਬਾਜ਼ਾਰ ਅਤੇ ਰਿਹਾਇਸ਼ੀ ਖੇਤਰ ਦੇ ਬਿਲਕੁਲ ਵਿਚਕਾਰ ਸਥਿਤ ਹੈ। ਇਸ ਅੱਗ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande