ਜਬਲਪੁਰ 'ਚ ਟਰੈਕਟਰ ਪਲਟਣ ਨਾਲ 5 ਬੱਚਿਆਂ ਦੀ ਮੌਤ, ਦੋ ਜ਼ਖਮੀ
ਜਬਲਪੁਰ, 06 ਮਈ (ਹਿ.ਸ.)। ਜ਼ਿਲ੍ਹੇ ਦੇ ਚਰਗਵਾਂ ਥਾਣੇ ਅਧੀਨ ਪੈਂਦੇ ਪਿੰਡ ਤਿਨੇਟਾ ਵਿੱਚ ਸੋਮਵਾਰ ਸਵੇਰੇ ਕਰੀਬ 11.30 ਵਜ
27


ਜਬਲਪੁਰ, 06 ਮਈ (ਹਿ.ਸ.)। ਜ਼ਿਲ੍ਹੇ ਦੇ ਚਰਗਵਾਂ ਥਾਣੇ ਅਧੀਨ ਪੈਂਦੇ ਪਿੰਡ ਤਿਨੇਟਾ ਵਿੱਚ ਸੋਮਵਾਰ ਸਵੇਰੇ ਕਰੀਬ 11.30 ਵਜੇ ਟਰੈਕਟਰ ਪਲਟਣ ਕਾਰਨ ਪੰਜ ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲੇ ਬੱਚਿਆਂ ਦੀ ਉਮਰ 10 ਤੋਂ 18 ਸਾਲ ਦਰਮਿਆਨ ਹੈ। ਪੁਲਿਸ ਨੇ ਦੋ ਜ਼ਖਮੀਆਂ ਨੂੰ ਮੈਡੀਕਲ ਕਾਲਜ ਪਹੁੰਚਾਇਆ ਹੈ।

ਵਧੀਕ ਪੁਲਿਸ ਸੁਪਰਡੈਂਟ ਸੂਰਿਆਕਾਂਤ ਸ਼ਰਮਾ ਨੇ ਦੱਸਿਆ ਕਿ ਪਿੰਡ ਤਿਨੇਟਾ ਦੇਵਰੀ ਵਿੱਚ ਰਹਿਣ ਵਾਲੇ ਸਾਰੇ ਬੱਚੇ ਆਪਸ ਵਿੱਚ ਰਿਸ਼ਤੇਦਾਰ ਹਨ। ਉਹ ਟਰੈਕਟਰ ਨਾਲ ਪਾਣੀ ਦਾ ਟੈਂਕਰ ਲੈਣ ਜਾ ਰਹੇ ਸਨ। ਟਰੈਕਟਰ ਨੂੰ 18 ਸਾਲ ਦਾ ਧਰਮਿੰਦਰ ਠਾਕੁਰ (ਗੌਂਡ) ਚਲਾ ਰਿਹਾ ਸੀ। ਸੋਮਵਾਰ ਨੂੰ ਉਸਦੀ ਭੈਣ ਦਾ ਵਿਆਹ ਹੈ। ਘਰ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਟਰੈਕਟਰ ਬੇਕਾਬੂ ਹੋ ਕੇ ਖੇਤ 'ਚ ਪਲਟ ਗਿਆ।

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਧਰਮਿੰਦਰ (18) ਪੁੱਤਰ ਰਾਮ ਪ੍ਰਸਾਦ ਠਾਕੁਰ, ਦੇਵੇਂਦਰ (15) ਪੁੱਤਰ ਮੋਹਨ ਬਰਕੜੇ, ਰਾਜਵੀਰ (13) ਪੁੱਤਰ ਲਖਨਲਾਲ ਗੌਂਡ, ਅਨੂਪ ਬਰਕੜੇ (12) ਪੁੱਤਰ ਗੋਵਿੰਦ ਬੜਕੜੇ ਅਤੇ ਲੱਕੀ (10) ਪੁੱਤਰ ਲੋਚਨ ਮਰਕਾਮ ਦਾ ਸ਼ਾਮਲ ਹਨ। ਦੋ ਬੱਚੇ 12 ਸਾਲਾ ਦਲਪਤ ਪੁੱਤਰ ਨਿਰੰਜਨ ਗੌਂਡ ਅਤੇ 10 ਸਾਲਾ ਵਿਕਾਸ ਪੁੱਤਰ ਰਾਮ ਕੁਮਾਰ ਉਈਕੇ ਜ਼ਖਮੀ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਅਤੇ ਜ਼ਖ਼ਮੀਆਂ ਨੂੰ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande