ਲੁਧਿਆਣਾ: ਫੈਕਟਰੀ ਮਾਲਕ ਦੇ ਘਰ ਨਾਬਾਲਿਗ ਨਾਲ ਸਮੂਹਿਕ ਜਬਰ ਜਨਾਹ
ਲੁਧਿਆਣਾ, 06 ਮਈ (ਹਿ. ਸ.)। ਲੁਧਿਆਣਾ ’ਚ ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਫੈਕਟਰੀ
ਜਬਰ ਜਨਾਹ


ਲੁਧਿਆਣਾ, 06 ਮਈ (ਹਿ. ਸ.)। ਲੁਧਿਆਣਾ ’ਚ ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਫੈਕਟਰੀ ਮਾਲਕ ਦੇ ਘਰ ਸਫਾਈ ਦਾ ਕੰਮ ਕਰਨ ਵਾਲੀ ਨਾਬਾਲਿਗ ਲੜਕੀ ਨਾਲ ਮਾਲਕ ਦੇ ਪੁੱਤਰ ਅਤੇ ਉਸ ਦੇ ਦੋਸਤ ਨੇ ਜਬਰ ਜਨਾਹ ਕੀਤਾ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਪੀ. ਏ. ਯੂ. ਥਾਣੇ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ 14 ਸਾਲ ਹੈ। ਉਹ ਉਸਦੇ ਫੈਕਟਰੀ ਮਾਲਕ ਦੇ ਘਰ ਸਫ਼ਾਈ ਦਾ ਕੰਮ ਕਰਦੀ ਸੀ। ਇਸ ਕਾਰਨ ਉਹ ਉਥੇ ਰਹਿਣ ਲੱਗੀ। ਪੀੜਤ ਲੜਕੀ ਨੇ ਦੱਸਿਆ ਕਿ ਜਦੋਂ ਉਹ 20 ਅਪ੍ਰੈਲ ਨੂੰ ਉਸ ਨੂੰ ਮਿਲਣ ਤੋਂ ਬਾਅਦ ਘਰ ਵਾਪਸ ਗਈ ਤਾਂ ਅਗਲੇ ਦਿਨ ਮਾਲਕ ਦੇ ਲੜਕੇ ਅਤੇ ਉਸ ਦੇ ਦੋਸਤ ਨੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਦੋਵਾਂ ਨੌਜਵਾਨਾਂ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਦੋਂ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਇਹ ਗੱਲ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ। ਫਿਲਹਾਲ ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 376-ਡੀ, 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande