ਨਕੋਦਰ : ਪੋਲਿੰਗ ਸਟਾਫ ਨੂੰ ਕਰਵਾਈ ਰਿਹਰਸਲ
ਨਕੋਦਰ, 06 ਮਈ (ਹਿ. ਸ.)। ਪੰਜਾਬ ਵਿਚ ਲੋਕ ਸਭਾ ਚੋਣਾਂ 2024 ਲਈ 1 ਜੂਨ 2024 ਨੂੰ ਵੋਟਾਂ ਪਾਈਆਂ ਜਾਣੀਆਂ ਹਨ। ਇਨ੍ਹਾਂ
ਨਕੋਦਰ


ਨਕੋਦਰ, 06 ਮਈ (ਹਿ. ਸ.)। ਪੰਜਾਬ ਵਿਚ ਲੋਕ ਸਭਾ ਚੋਣਾਂ 2024 ਲਈ 1 ਜੂਨ 2024 ਨੂੰ ਵੋਟਾਂ ਪਾਈਆਂ ਜਾਣੀਆਂ ਹਨ। ਇਨ੍ਹਾਂ ਚੋਣਾਂ ਲਈ ਜਿਲ੍ਹਾ ਚੋਣ ਅਫਸਰ ਜਲੰਧਰ ਜੀ ਵਲੋਂ ਲਗਾਏ ਗਏ ਪੋਲਿੰਗ ਸਟਾਫ ਦੀ ਦੋ ਸਿਫਟਾਂ ਵਿਚ ਸਵੇਰੇ 9:00 ਵਜੇ ਅਤੇ ਦੁਪਿਹਰ 1:00 ਵਜੇ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ ਵਿਖੇ ਗੁਰਸਿਮਰਨ ਸਿੰਘ ਢਿੱਲੋਂ,ਪੀ.ਸੀ.ਐਸ., ਸਹਾਇਕ ਰਿਟਰਨਿੰਗ ਅਫ਼ਸਰ, ਵਿਧਾਨ ਸਭਾ ਚੋਣ ਹਲਕਾ 031 ਨਕੋਦਰ ਕਮ ਉਪ ਮੰਡਲ ਮੈਜਿਸਟਰੇਟ, ਨਕੋਦਰ ਦੀ ਦੇਖਰੇਖ ਵਿਚ ਪੋਲਿੰਗ ਪਾਰਟੀਆਂ ਨੂੰ ਟਰੇਨਿੰਗ ਦਿੱਤੀ ਗਈ।

ਇਸ ਹਲਕੇ ਲਈ ਲਗਾਏ ਗਏ ਮਾਸਟਰ ਟਰੇਨਰਾਂ ਵਲੋਂ ਪੋਲਿੰਗ ਸਟਾਫ ਨੂੰ ਸਮਾਨ ਲੈਣ ਤੋਂ ਲੈ ਕੇ ਪੋਲਿੰਗ ਕਰਵਾਉਣ ਅਤੇ ਉਸ ਉਪਰੰਤ ਸਮਾਨ ਜਮਾਂ ਕਰਵਾਉਣ ਤੱਕ ਵਿਸਥਾਰਪੂਰਵਕ ਟਰੇਨਿੰਗ ਦਿੱਤੀ ਗਈ ਅਤੇ ਇਸ ਉਪਰੰਤ ਹਲਕੇ ਵਿਚ ਲਗਾਏ ਗਏ ਸੈਕਟਰ ਅਫ਼ਸਰਾਂ ਵਲੋਂ ਸਟਾਫ ਨੂੰ ਈ.ਵੀ.ਐਮ. ਰਾਹੀਂ ਹੈਂਡਜ਼ ਆਨ ਟਰੇਨਿੰਗ ਵੀ ਦਿੱਤੀ ਗਈ। ਗੁਰਸਿਮਰਨ ਸਿੰਘ ਢਿੱਲੋਂ.ਪੀ.ਸੀ.ਐਸ.. ਸਹਾਇਕ ਰਿਟਰਨਿੰਗ ਅਫਸਰ, ਵਿਧਾਨ ਸਭਾ ਚੋਣ ਹਲਕਾ 031 ਨਕੋਦਰ ਕਮ ਉਪ ਮੰਡਲ ਮੈਜਿਸਟਰੇਟ, ਨਕੋਦਰ ਵਲੋਂ ਦੱਸਿਆ ਗਿਆ ਕਿ ਅੱਜ ਦੀ ਰਿਹਰਸਲ ਵਿਚ ਸਵੇਰ ਦੇ ਸੈਸ਼ਨ ਵਿਚ ਕੁੱਲ 602 ਅਤੇ ਦੁਪਿਹਰ ਦੇ ਸੈਸ਼ਨ ਵਿਚ ਕੁੱਲ 587 ਪੋਲਿੰਗ ਸਟਾਫ ਲਗਾਇਆ ਗਿਆ। ਸਹਾਇਕ ਰਿਟਰਨਿੰਗ ਅਫਸਰ ਵਲੋਂ ਦੱਸਿਆ ਗਿਆ ਕਿ ਜੋ ਸਟਾਫ ਅੱਜ ਦੀ ਰਿਹਰਸਲ ਵਿਚ ਗੈਰ ਹਾਜਰ ਰਿਹਾ ਉਨ੍ਹਾਂ ਖਿਲਾਫ਼ ਕਾਰਵਾਈ ਲਈ ਉਸ ਦੀ ਲਿਸਟ ਰਿਹਰਸਲ ਖਤਮਣ ਉਪਰੰਤ ਤਿਆਰ ਕਰਕੇ ਮਾਨਯੋਗ ਜਿਲ੍ਹਾ ਚੋਣ ਅਫਸਰ ਜਲੰਧਰ ਨੂੰ ਭੇਜ ਦਿੱਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande