ਪ੍ਰਧਾਨ ਮੰਤਰੀ ਮੋਦੀ ਨੇ ਕਿਹਾ - ਓਡੀਸ਼ਾ ਅਮੀਰ, ਜਨਤਾ ਗਰੀਬ, ਇਹ ਪਾਪ ਕਾਂਗਰਸ ਅਤੇ ਬੀਜੇਡੀ ਨੇ ਕੀਤਾ
ਬ੍ਰਹਮਪੁਰ (ਓਡੀਸ਼ਾ), 06 ਮਈ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਟੀ ਦੇ ਨੇਤਾ ਅਤੇ ਸਭ ਤੋਂ ਵੱਡੇ ਸਟਾਰ ਪ੍ਰਚਾ
17


ਬ੍ਰਹਮਪੁਰ (ਓਡੀਸ਼ਾ), 06 ਮਈ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਟੀ ਦੇ ਨੇਤਾ ਅਤੇ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਚੋਣ ਜਨ ਸਭਾ ਵਿੱਚ ਕਾਂਗਰਸ ਅਤੇ ਬੀਜੇਡੀ 'ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਓਡੀਸ਼ਾ ਅਮੀਰ ਹੈ। ਜਨਤਾ ਗਰੀਬ ਹੈ। ਇਹ ਪਾਪ ਪਹਿਲਾਂ ਕਾਂਗਰਸ ਅਤੇ ਫਿਰ ਬੀਜੇਡੀ ਆਗੂਆਂ ਨੇ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਵਾਰ ਆਮ ਚੋਣਾਂ ਵਿੱਚ 400 ਪਾਰ ਦੇ ਆਪਣੇ ਸੰਕਲਪ ਨੂੰ ਪ੍ਰਾਪਤ ਕਰਨ ਲਈ ਠਾਠਾਂ ਮਾਰਦੇ ਇਕੱਠ ਤੋਂ ਆਸ਼ੀਰਵਾਦ ਮੰਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਜਿਸ ਤਰ੍ਹਾਂ ਤ੍ਰਿਪੁਰਾ ਨੂੰ ਕਮਿਊਨਿਸਟ ਅਤੇ ਕਾਂਗਰਸ ਦੇ 30 ਸਾਲਾਂ ਤੋਂ ਵੱਧ ਸ਼ਾਸਨ ਨੇ ਤਬਾਹ ਕਰ ਦਿੱਤਾ। ਉੱਥੋਂ ਦੇ ਲੋਕਾਂ ਨੇ ਭਾਜਪਾ ਨੂੰ ਜਿਤਾਇਆ ਅਤੇ ਹੁਣ ਤ੍ਰਿਪੁਰਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਕਾਨੂੰਨ ਵਿਵਸਥਾ ਲਈ ਬਦਨਾਮ ਹੋ ਗਿਆ ਸੀ। ਸਾਨੂੰ ਮੌਕਾ ਦਿੱਤਾ ਯੋਗੀ ਜੀ ਬੈਠੇ ਅਤੇ ਅੱਜ ਉੱਤਰ ਪ੍ਰਦੇਸ਼ ਵਿਕਾਸ ਕਰ ਰਿਹਾ ਹੈ।’’

ਉਨ੍ਹਾਂ ਕਿਹਾ, ਚਾਰ ਜੂਨ ਨੂੰ ਬੀਜੇਡੀ ਸਰਕਾਰ ਦੀ ਐਕਸਪਾਇਰੀ ਡੇਟ ਲਿਖੀ ਹੋਈ ਹੈ। ਅੱਜ ਛੇ ਮਈ ਹੈ ਅਤੇ ਛੇ ਜੂਨ ਨੂੰ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਫੈਸਲਾ ਹੋਵੇਗਾ। 10 ਜੂਨ ਨੂੰ ਭੁਵਨੇਸ਼ਵਰ ਵਿੱਚ ਭਾਜਪਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਹੋਵੇਗਾ।’’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਲੀ ਜਨਸਭਾ ਦੁਪਹਿਰ 12:45 'ਤੇ ਨਬਰੰਗਪੁਰ 'ਚ ਹੋਣੀ ਹੈ। ਓਡੀਸ਼ਾ ਤੋਂ ਬਾਅਦ ਉਹ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande