ਗਲੋਬਲ ਬਾਜ਼ਾਰ ਤੋਂ ਮਜ਼ਬੂਤੀ ਦੇ ਸੰਕੇਤ, ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ
ਨਵੀਂ ਦਿੱਲੀ, 06 ਮਈ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕ
10


ਨਵੀਂ ਦਿੱਲੀ, 06 ਮਈ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ 'ਚ ਤੇਜ਼ੀ ਦਾ ਮਾਹੌਲ ਰਿਹਾ। ਡਾਓ ਜੌਂਸ ਫਿਊਚਰਜ਼ ਵੀ ਫਿਲਹਾਲ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਕਾਰੋਬਾਰ ਕਰਕੇ ਬੰਦ ਹੋਏ। ਏਸ਼ੀਆਈ ਬਾਜ਼ਾਰਾਂ 'ਚ ਵੀ ਅੱਜ ਆਮ ਤੌਰ 'ਤੇ ਤੇਜ਼ੀ ਬਣੀ ਹੋਈ ਹੈ।

ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ 'ਚ ਉਤਸ਼ਾਹ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਦੇ ਤਿੰਨੋਂ ਸੂਚਕਾਂਕ ਮਜ਼ਬੂਤੀ ਨਾਲ ਬੰਦ ਹੋਣ 'ਚ ਸਫਲ ਰਹੇ। ਡਾਓ ਜੌਂਸ 450 ਅੰਕਾਂ ਦੇ ਉਛਾਲ ਨਾਲ ਬੰਦ ਹੋਇਆ। ਇਸੇ ਤਰ੍ਹਾਂ ਐਸਐਂਡਪੀ 500 ਸੂਚਕਾਂਕ 1.26 ਫੀਸਦੀ ਦੀ ਮਜ਼ਬੂਤੀ ਨਾਲ 5,127.79 ਅੰਕਾਂ 'ਤੇ, ਨੈਸਡੈਕ 308.14 ਅੰਕ ਜਾਂ 1.95 ਫੀਸਦੀ ਮਜ਼ਬੂਤੀ ਨਾਲ 16,149.10 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਵੀ ਫਿਲਹਾਲ 0.08 ਫੀਸਦੀ ਮਜ਼ਬੂਤੀ ਨਾਲ 38,706.16 ਅੰਕ ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।

ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ 'ਚ ਵੀ ਪਿਛਲੇ ਸੈਸ਼ਨ ਦੌਰਾਨ ਤੇਜ਼ੀ ਬਣੀ ਰਹੀ। ਐਫਟੀਐਸਈ ਇੰਡੈਕਸ 0.50 ਫੀਸਦੀ ਮਜ਼ਬੂਤੀ ਨਾਲ 8,213.49 'ਤੇ ਬੰਦ ਹੋਇਆ। ਸੀਏਸੀ ਸੂਚਕਾਂਕ 0.54 ਫੀਸਦੀ ਦੀ ਮਜ਼ਬੂਤੀ ਨਾਲ 7,957.57 ਅੰਕ ਦੇ ਪੱਧਰ ’ਤੇ ਅਤੇ ਡੀਏਐਕਸ ਇੰਡੈਕਸ 105.10 ਅੰਕ ਜਾਂ 0.58 ਫੀਸਦੀ ਮਜ਼ਬੂਤੀ ਨਾਲ 18,001.60 ਅੰਕ ਦੇ ਪੱਧਰ 'ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰ 'ਚ ਵੀ ਅੱਜ ਆਮ ਤੌਰ 'ਤੇ ਤੇਜ਼ੀ ਬਣੀ ਹੋਈ ਹੈ। ਨਿੱਕੇਈ ਇੰਡੈਕਸ, ਕੋਸਪੀ ਇੰਡੈਕਸ ਅਤੇ ਸੈੱਟ ਕੰਪੋਜ਼ਿਟ ਇੰਡੈਕਸ ਅੱਜ ਕਾਰੋਬਾਰ ਨਹੀਂ ਕਰ ਰਹੇ ਹਨ। ਹਾਲਾਂਕਿ ਕਾਰੋਬਾਰ 'ਚ ਏਸ਼ੀਆਈ ਬਾਜ਼ਾਰਾਂ 'ਚੋਂ ਇਕਲੌਤਾ ਹੈਂਗ ਸੇਂਗ ਇੰਡੈਕਸ 0.05 ਫੀਸਦੀ ਦੀ ਮਾਮੂਲੀ ਕਮਜ਼ੋਰੀ ਨਾਲ 18,466.91 ਅੰਕ ਦੇ ਪੱਧਰ 'ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ।

ਦੂਜੇ ਪਾਸੇ ਗਿਫ਼ਟ ਨਿਫਟੀ 0.04 ਫੀਸਦੀ ਦੀ ਮਜ਼ਬੂਤੀ ਨਾਲ 22,589 ਅੰਕਾਂ ਦੇ ਪੱਧਰ 'ਤੇ, ਸਟ੍ਰੇਟਸ ਟਾਈਮ ਇੰਡੈਕਸ 0.26 ਫੀਸਦੀ ਦੇ ਉਛਾਲ ਨਾਲ 3,301.50 ਅੰਕਾਂ ਦੇ ਪੱਧਰ 'ਤੇ, ਤਾਈਵਾਨ ਵੇਟਡ ਇੰਡੈਕਸ ਨੇ ਵੱਡੀ ਛਾਲ ਮਾਰੀ ਹੈ ਅਤੇ ਸੂਚਕਾਂਕ 204.18 ਅੰਕ ਜਾਂ 1 ਫੀਸਦੀ ਦੀ ਮਜ਼ਬੂਤੀ ਨਾਲ 20,534.50 ਦੇ ਪੱਧਰ 'ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 1.04 ਫੀਸਦੀ ਚੜ੍ਹਕੇ 3,137.36 ਅੰਕਾਂ ਦੇ ਪੱਧਰ 'ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.26 ਫੀਸਦੀ ਮਜ਼ਬੂਤੀ ਨਾਲ 7,152.97 ਦੇ ਪੱਧਰ 'ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande