ਗੂਗਲ ਦਾ ਡੂਡਲ, ਫਿਰ ਵੋਟਰ ਫਿੰਗਰ ਰਾਹੀਂ ਲੋਕਾਂ ਨੂੰ ਵੋਟ ਪਾਉਣ ਲਈ ਕੀਤਾ ਪ੍ਰੇਰਿਤ
ਨਵੀਂ ਦਿੱਲੀ, 07 ਮਈ (ਹਿ.ਸ.)। ਦੇਸ਼ 'ਚ ਆਮ ਚੋਣਾਂ ਦੇ ਤੀਜੇ ਪੜਾਅ ਲਈ ਅੱਜ ਸਵੇਰੇ 7 ਵਜੇ 11 ਸੂਬਿਆਂ ਦੀਆਂ 93 ਸੀਟਾਂ
11


ਨਵੀਂ ਦਿੱਲੀ, 07 ਮਈ (ਹਿ.ਸ.)। ਦੇਸ਼ 'ਚ ਆਮ ਚੋਣਾਂ ਦੇ ਤੀਜੇ ਪੜਾਅ ਲਈ ਅੱਜ ਸਵੇਰੇ 7 ਵਜੇ 11 ਸੂਬਿਆਂ ਦੀਆਂ 93 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇੰਟਰਨੈੱਟ ਸਰਚ ਇੰਜਣ ਗੂਗਲ ਨੇ ਇਕ ਵਾਰ ਫਿਰ ਵੋਟਰ ਫਿੰਗਰ ਡੂਡਲ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਹੈ। ਗੂਗਲ ਦੇ ਇਸ ਡੂਡਲ 'ਚ ਵੋਟਿੰਗ ਤੋਂ ਬਾਅਦ ਹੱਥ ਦੀ ਇੰਡੈਕਸ ਉਂਗਲ 'ਤੇ ਲਗਾਈ ਗਈ ਸਿਆਹੀ ਨੂੰ ਦਿਖਾਇਆ ਗਿਆ ਹੈ।

ਗੂਗਲ ਨੇ ਇਕ ਵਾਰ ਫਿਰ ਵੋਟਰ ਫਿੰਗਰ ਦਾ ਡੂਡਲ ਵੋਟਰਾਂ ਨੂੰ ਸਮਰਪਿਤ ਕੀਤਾ ਹੈ। ਚੋਣਾਂ ਦੇ ਪਹਿਲੇ ਅਤੇ ਦੂਜੇ ਪੜਾਅ ਦੌਰਾਨ ਵੀ, ਗੂਗਲ ਨੇ ਭਾਰਤ ਵਿੱਚ ਹੋ ਰਹੀ ਵੋਟਿੰਗ ਨੂੰ ਦਰਸਾਉਣ ਵਾਲੇ ਵੋਟਿੰਗ ਚਿੰਨ੍ਹ ਦੇ ਨਾਲ ਇੱਕ ਡੂਡਲ ਬਣਾਇਆ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande