ਲੋਕ ਸਭਾ ਚੋਣਾਂ: ਤੀਜੇ ਪੜਾਅ 'ਚ ਦੁਪਹਿਰ 3 ਵਜੇ ਤੱਕ 50.71 ਫੀਸਦੀ ਵੋਟਿੰਗ
ਨਵੀਂ ਦਿੱਲੀ, 07 ਮਈ (ਹਿ.ਸ.)। ਲੋਕ ਸਭਾ ਚੋਣਾਂ ਲਈ ਤੀਜੇ ਪੜਾਅ ਦੀ ਵੋਟਿੰਗ ਮੰਗਲਵਾਰ ਨੂੰ ਜਾਰੀ ਹੈ। ਇਸ ਪੜਾਅ 'ਚ 11 ਸ
33


ਨਵੀਂ ਦਿੱਲੀ, 07 ਮਈ (ਹਿ.ਸ.)। ਲੋਕ ਸਭਾ ਚੋਣਾਂ ਲਈ ਤੀਜੇ ਪੜਾਅ ਦੀ ਵੋਟਿੰਗ ਮੰਗਲਵਾਰ ਨੂੰ ਜਾਰੀ ਹੈ। ਇਸ ਪੜਾਅ 'ਚ 11 ਸੂਬਿਆਂ ਦੀਆਂ 93 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੁਪਹਿਰ 3 ਵਜੇ ਤੱਕ ਔਸਤ 50.71 ਫੀਸਦੀ ਵੋਟਿੰਗ ਹੋਈ ਹੈ।

ਚੋਣ ਕਮਿਸ਼ਨ ਮੁਤਾਬਕ ਦੁਪਹਿਰ 3 ਵਜੇ ਤੱਕ ਆਸਾਮ 'ਚ 63.08 ਫੀਸਦੀ, ਬਿਹਾਰ 'ਚ 46.69 ਫੀਸਦੀ, ਛੱਤੀਸਗੜ੍ਹ 'ਚ 58.19 ਫੀਸਦੀ, ਦਾਦਰ ਨਗਰ ਹਵੇਲੀ ਦਮਨ ਦੀਵ 'ਚ 52.43 ਫੀਸਦੀ, ਗੋਆ 'ਚ 61.39 ਫੀਸਦੀ, ਗੁਜਰਾਤ 'ਚ 47.03 ਫੀਸਦੀ, ਕਰਨਾਟਕ 'ਚ 54.20 ਫੀਸਦੀ, ਮੱਧ ਪ੍ਰਦੇਸ਼ 'ਚ 54.09 ਫੀਸਦੀ, ਮਹਾਰਾਸ਼ਟਰ 'ਚ 42.63 ਫੀਸਦੀ, ਉੱਤਰ ਪ੍ਰਦੇਸ਼ 'ਚ 46.78 ਫੀਸਦੀ ਅਤੇ ਪੱਛਮੀ ਬੰਗਾਲ 'ਚ 63.11 ਫੀਸਦੀ ਵੋਟਿੰਗ ਹੋਈ।

ਦੂਜੇ ਪਾਸੇ ਗੁਜਰਾਤ ਵਿੱਚ ਪੰਜ, ਕਰਨਾਟਕ ਅਤੇ ਪੱਛਮੀ ਬੰਗਾਲ ਵਿੱਚ ਇੱਕ-ਇੱਕ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਹੋ ਰਹੀਆਂ ਹਨ। ਚੋਣ ਕਮਿਸ਼ਨ ਮੁਤਾਬਕ ਦੁਪਹਿਰ 3 ਵਜੇ ਤੱਕ ਗੁਜਰਾਤ ਦੀ ਵੀਜਾਪੁਰ ਸੀਟ 'ਤੇ 50.53 ਫੀਸਦੀ, ਖੰਭਾਤ 'ਚ 49.83 ਫੀਸਦੀ, ਪੋਰਬੰਦਰ 'ਚ 41.03 ਫੀਸਦੀ, ਵਾਘੋਡੀਆ 'ਚ 52.76 ਫੀਸਦੀ ਅਤੇ ਮਾਣਾਵਦਰ ਸੀਟ 'ਤੇ 40.09 ਫੀਸਦੀ ਵੋਟਿੰਗ ਹੋਈ। ਕਰਨਾਟਕ ਦੀ ਸ਼ੋਰਾਪੁਰ ਸੀਟ 'ਤੇ 53.83 ਫੀਸਦੀ ਅਤੇ ਪੱਛਮੀ ਬੰਗਾਲ ਦੀ ਭਗਵਾਨਗੋਲਾ ਸੀਟ 'ਤੇ 61.18 ਫੀਸਦੀ ਵੋਟਿੰਗ ਹੋਈ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande