ਖਰਗੋਨ 'ਚ ਨਰਿੰਦਰ ਮੋਦੀ ਬੋਲੇ- ਤੁਹਾਡੀ ਇੱਕ ਵੋਟ ਨੇ ਔਰਤਾਂ ਨੂੰ ਰਾਖਵਾਂਕਰਨ ਦਾ ਦਿੱਤਾ ਅਧਿਕਾਰ
ਭੋਪਾਲ/ਖਰਗੋਨ, 07 ਮਈ (ਹਿ.ਸ.)। ਅਹਿਮਦਾਬਾਦ ’ਚ ਸਵੇਰੇ ਵੋਟ ਪਾਉਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਖਰਗੋਨ ’ਚ ਚੋਣ ਰੈਲੀ 'ਚ
27


ਭੋਪਾਲ/ਖਰਗੋਨ, 07 ਮਈ (ਹਿ.ਸ.)। ਅਹਿਮਦਾਬਾਦ ’ਚ ਸਵੇਰੇ ਵੋਟ ਪਾਉਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਖਰਗੋਨ ’ਚ ਚੋਣ ਰੈਲੀ 'ਚ ਪਹੁੰਚੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਤੰਤਰ 'ਚ ਇੱਕ ਨਾਗਰਿਕ ਹੋਣ ਦੇ ਨਾਤੇ ਮੇਰਾ ਜੋ ਆਪਣਾ ਫਰਜ਼ ਹੈ, ਉਸਨੂੰ ਮੈਂ ਨਿਭਾਇਆ ਹੈ। ਮੇਰੀ ਸਾਰੇ ਵੋਟਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੜੇ ਜੋਸ਼ ਅਤੇ ਉਤਸ਼ਾਹ ਨਾਲ ਤੁਹਾਨੂੰ ਵੱਧ ਤੋਂ ਵੱਧ ਵੋਟ ਪਾਉਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਨੇ ਮੌਜੂਦ ਭਾਈਚਾਰੇ ਨੂੰ ਸਵਾਲੀਆ ਲਹਿਜੇ ਵਿੱਚ ਪੁੱਛਿਆ ਕਿ ਕੀ ਭਾਰਤ ਵਿੱਚ ਵੋਟ ਜੇਹਾਦ ਚੱਲੇਗਾ ਜਾਂ ਰਾਮਰਾਜ ?

ਨਰਿੰਦਰ ਮੋਦੀ ਨੇ ਕਿਹਾ, ਮੈਂ ਅੱਜ ਤੁਹਾਡੇ ਤੋਂ ਵਿਕਸਿਤ ਭਾਰਤ ਦੇ ਸੰਕਲਪ ਲਈ ਆਸ਼ੀਰਵਾਦ ਲੈਣ ਆਇਆ ਹਾਂ। ਜੋ ਮਾਂ ਨਰਮਦਾ ਦੇ ਕੰਢੇ ਰਹਿੰਦੇ ਹਨ, ਉਹ ਮੰਗਣ ਵਾਲੇ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੇ ਹਨ। ਸਦੀਆਂ ਤੋਂ ਇਹ ਕ੍ਰਮ ਚੱਲਿਆ ਆ ਰਿਹਾ ਹੈ ਕਿ ਨਰਮਦਾ ਦੇ ਕੰਢੇ ਰਹਿਣ ਵਾਲਾ ਕਦੇ ਵੀ ਮੰਗਣ ਵਾਲੇ ਨੂੰ ਨਿਰਾਸ਼ ਨਹੀਂ ਕਰਦਾ ਹੈ। ਮੈਂ ਅੱਜ ਤੁਹਾਡੇ ਕੋਲੋਂ ਮੰਗਣ ਆਇਆ ਹਾਂ। ਦੇਸ਼ ਸਾਰਿਆਂ ਦੇ ਯਤਨਾਂ ਅਤੇ ਮਿਹਨਤ ਨਾਲ ਹੀ ਤਰੱਕੀ ਕਰੇਗਾ। ਜੇਕਰ ਅੱਜ ਦੇਸ਼ ਚੱਲ ਪਿਆ ਹੈ, ਅੱਗੇ ਵਧ ਰਿਹਾ ਹੈ ਤਾਂ ਇਹ ਤੁਹਾਡੇ ਸਾਰੇ ਦੇਸ਼ ਵਾਸੀਆਂ ਦੇ ਯਤਨਾਂ ਸਦਕਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੁਹਾਨੂੰ ਆਪਣੀ ਵੋਟ ਦੀ ਤਾਕਤ ਮਿਲ ਜਾਂਦੀ ਹੈ ਤਾਂ ਦੇਸ਼ ਮੁੜ ਸੁਰਜੀਤ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੀ ਇੱਕ ਵੋਟ ਨੇ ਭਾਰਤ ਨੂੰ ਪੰਜਵੀਂ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਾ ਦਿੱਤਾ ਹੈ। ਤੁਹਾਡੀ ਇੱਕ ਵੋਟ ਨੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਇਆ। ਤੁਹਾਡੀ ਇੱਕ ਵੋਟ ਨੇ 70 ਸਾਲਾਂ ਬਾਅਦ ਧਾਰਾ 370 ਹਟਾ ਦਿੱਤੀ। ਤੁਹਾਡੀ ਇੱਕ ਵੋਟ ਨੇ ਇੱਕ ਆਦਿਵਾਸੀ ਧੀ ਨੂੰ ਰਾਸ਼ਟਰਪਤੀ ਬਣਾਇਆ ਹੈ। ਤੁਹਾਡੀ ਇੱਕ ਵੋਟ ਨੇ ਔਰਤਾਂ ਨੂੰ ਰਾਖਵਾਂਕਰਨ ਦਾ ਅਧਿਕਾਰ ਦਿੱਤਾ। ਤੁਹਾਡੀ ਇੱਕ ਵੋਟ ਨੇ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਭੇਜ ਦਿੱਤਾ। ਤੁਹਾਡੀ ਇੱਕ ਵੋਟ ਨੇ ਮੁਫਤ ਰਾਸ਼ਨ, ਮੁਫਤ ਇਲਾਜ ਦੀ ਗਾਰੰਟੀ ਦਿੱਤੀ। ਤੁਹਾਡੀ ਇੱਕ ਵੋਟ ਨੇ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਿਆ ਅਤੇ ਬੇਅੰਤ ਮੌਕੇ ਪੈਦਾ ਕੀਤੇ। ਤੁਹਾਡੀ ਇੱਕ ਵੋਟ ਨੇ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ। ਤੁਹਾਡੀ ਇੱਕ ਵੋਟ ਦੀ ਤਾਕਤ ਦੇਖੋ, ਤੁਹਾਡੀ ਇੱਕ ਵੋਟ ਨੇ 500 ਸਾਲਾਂ ਦਾ ਇੰਤਜ਼ਾਰ ਖਤਮ ਕੀਤਾ ਅਤੇ ਭਗਵਾਨ ਰਾਮ ਦਾ ਵਿਸ਼ਾਲ ਮੰਦਰ ਬਣਾ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਸਾਰਿਆਂ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ ਅਤੇ ਕਿਹਾ ਕਿ ਇਹ ਸਿਰਫ ਇੱਕ ਟ੍ਰੇਲਰ ਹੈ, ਅਜੇ ਤਾਂ ਬਹੁਤ ਕੁਝ ਕਰਨਾ ਬਾਕੀ ਹੈ। ਹੁਣ ਚੋਣਾਂ ਵਿੱਚ ਤੁਹਾਡੀ ਇੱਕ ਵੋਟ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਦੇਵੇਗੀ। ਤੁਹਾਡੀ ਇੱਕ ਵੋਟ ਤੁਹਾਡੀ ਕਮਾਈ ਵਿੱਚ ਵਾਧਾ ਕਰੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਾਏਗੀ। ਇਹ ਇੱਕ ਵੋਟ ਮਜ਼ਬੂਤ ਇਮਾਰਤ ਬਣਾਏਗੀ ਅਤੇ ਇਸ ਲਈ ਮੈਂ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜਾ ਕੇ ਦੇਸ਼ ਵਾਸੀਆਂ ਤੋਂ ਆਸ਼ੀਰਵਾਦ ਮੰਗਦਾਂ ਹਾਂ। ਦੂਜੇ ਪਾਸੇ, ਇੰਡੀ ਗਠਜੋੜ ਦੇ ਉਹ ਲੋਕ ਹਨ ਜੋ ਆਪੋ-ਆਪਣੀਆਂ ਪਾਰਟੀਆਂ ਨੂੰ ਕਾਇਮ ਰੱਖਣ ਲਈ ਚੋਣ ਲੜ ਰਹੇ ਹਨ।

ਵਿਰੋਧੀ ਪਾਰਟੀਆਂ ਦੇ ਗਠਜੋੜ ਆਈਐਨਡੀਆਈਏ ਵਾਲੇ ਚੋਣ ਕਿਉਂ ਲੜ ਰਹੇ ਹਨ? ਆਪੋ-ਆਪਣੀ ਵਿਰਾਸਤ ਨੂੰ ਬਚਾਉਣ ਲਈ, ਆਪਣੀ ਪਾਰਟੀ ਨੂੰ ਆਪਣੇ ਬੱਚਿਆਂ ਨੂੰ ਸੌਂਪ ਕੇ ਜਾਣ ਲਈ। ਉਨ੍ਹਾਂ ਨੂੰ ਤੁਹਾਡੀ ਖੁਸ਼ੀ ਜਾਂ ਗ਼ਮੀ ਦੀ ਕੋਈ ਪਰਵਾਹ ਨਹੀਂ। ਅੱਜ ਭਾਰਤ ਇਤਿਹਾਸ ਦੇ ਇੱਕ ਅਹਿਮ ਮੋੜ 'ਤੇ ਖੜ੍ਹਾ ਹੈ। ਤੁਸੀਂ ਫੈਸਲਾ ਕਰਨਾ ਹੈ ਕਿ ਭਾਰਤ ਵਿੱਚ ਵੋਟ ਜੇਹਾਦ ਚੱਲੇਗਾ ਜਾਂ ਰਾਮਰਾਜ ਚੱਲੇਗਾ। ਮੋਦੀ ਨੇ ਕਿਹਾ ਕਿ ਕਾਂਗਰਸ ਹਤਾਸ਼ ਹੈ, ਨਿਰਾਸ਼ ਹੈ। ਨਿਰਾਸ਼ਾ ਉਸਨੂੰ ਕਿੱਥੇ ਲੈ ਗਈ ਹੈ? ਉਹ ਮੋਦੀ ਖਿਲਾਫ ਵੋਟ ਜੇਹਾਦ ਕਰਨ ਦੀ ਗੱਲ ਕਹਿ ਰਹੇ ਹਨ। ਭਾਰਤ ਵਿੱਚ ਵੋਟ ਜੇਹਾਦ ਚੱਲੇਗਾ ਜਾਂ ਰਾਮਰਾਜ, ਇਹ ਤੁਸੀਂ ਤੈਅ ਕਰਨਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande