ਟੀਕਾਕਰਨ ਸੰਬੰਧੀ ਜਾਗਰੂਕਤਾ ਸਮੇਂ ਦੀ ਮੁੱਖ ਲੋੜ: ਡਾ. ਰਣਦੀਪ ਸਿੰਘ
ਸੁਲਤਾਨਪੁਰ ਲੋਧੀ, 08 ਮਈ (ਹਿ. ਸ.)। ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਪਾਲ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼
ਸੁਲਤਾਨਪੁਰ ਲੋਧੀ


ਸੁਲਤਾਨਪੁਰ ਲੋਧੀ, 08 ਮਈ (ਹਿ. ਸ.)। ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਪਾਲ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਵੱਲੋਂ ਮਮਤਾ ਦਿਵਸ ਦੌਰਾਨ ਅੱਜ ਬਲਾਕ ਢਿੱਲਵਾਂ ਅਧੀਨ ਵੱਖ-ਵੱਖ ਥਾਵਾਂ ਦਾ ਦੌਰਾ ਕਰ ਚਲ ਰਹੇ ਰੂਟੀਨ ਇਮੁਨਾਇਜ਼ੇਸ਼ਨ ਸੈਸ਼ਨ ਨੂੰ ਚੈਕ ਕੀਤਾ ਗਿਆ। ਇਸ ਦੌਰਾਨ ਪਹਿਲਾਂ ਡੈਨਵਿੰਡ ਉਸ ਤੋਂ ਬਾਅਦ ਵਿੱਲਾ ਕੋਠੀ ਵਿਖੇ ਚਲ ਰਹੇ ਮਮਤਾ ਦਿਵਸ ਦਾ ਅਚਨਚੇਤ ਦੌਰਾ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਵੱਲੋਂ ਵੈਕਸੀਨ, ਦਫਤਰੀ ਰਿਕਾਰਡ, ਬਾਓ ਮੈਡੀਕਲ ਵੇਸਟ ਅਤੇ ਡਿਊ ਲਿਸਟ ਆਦਿ ਸੰਬੰਧੀ ਨਿਰੱਖਣ ਕੀਤਾ ਗਿਆ। ਉਨ੍ਹਾਂ ਇਸ ਦੌਰਾਨ ਟੀਕਾਕਰਨ ਕਰ ਰਹੀ ਟੀਮ ਨੂੰ ਵੈਕਸੀਨ ਦੀ ਸਾਂਭ-ਸੰਭਾਲ, ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਸਮੇਂ ਸਿਰ ਪੂਰਾ ਕਰਨ ਅਤੇ ਜ਼ਮੀਨੀ ਪੱਧਰ ‘ਤੇ ਟੀਕਾਕਰਨ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣ ਸੰਬੰਧੀ ਹਦਾਇਤਾ ਜਾਰੀ ਕੀਤੀਆਂ। ਉਨ੍ਹਾਂ ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਐਮ.ਸੀ.ਪੀ ਕਾਰਡ ਨੂੰ ਪੂਰੀ ਤਰ੍ਹਾਂ ਭਰਨ ਲਈ, ਬੱਚੇ ਦੀ ਸਿਹਤ ਜਾਂਚ ‘ਤੇ ਗਰਭਵਤੀ ਮਹਿਲਾਵਾਂ ਦੀ ਏ.ਐਨ.ਸੀ ਜਾਂਚ ਵੀ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ।

ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਨੇ ਇਸ ਦੌਰਾਨ ਆਏ ਆਮ ਲੋਕਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਚੰਗੀ ਖੁਰਾਕ, ਨਿੱਜੀ ਸਾਫ-ਸਫਾਈ ਅਤੇ ਟੀਕਾਕਰਨ ਸਮੇਂ ਸਿਰ ਕਰਵਾਉਣ, ਸਤਨਪਾਨ, ਖੂਨ ਦੀ ਘਾਟ ਆਦਿ ਵਿੱਸ਼ਿਆਂ ਸੰਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਤੰਦਰੁਸਤ ਸਿਹਤ ਲਈ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਰੂਟੀਨ ਇਮੁਨਾਈਜ਼ੇਸ਼ਨ ਬਹੁਤ ਲਾਜ਼ਮੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਮਮਤਾ ਦਿਵਸ ਮਨਾਉਣ ਦਾ ਮੁੱਖ ਮਕਸਦ ਜ਼ਮੀਨੀ ਪੱਧਰ ਤੱਕ ਲੋਕਾਂ ‘ਚ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਲਗਾਏ ਜਾਂਦੇ ਟੀਕਾਕਰਨ ਸੰਬੰਧੀ ਜਾਗਰੂਤਾ ਨੂੰ ਵਧਾਉਣਾ ਹੈ ਤਾਂ ਜੋ ਕੋਈ ਵੀ ਗਰਭਵਤੀ ਮਹਿਲਾ ਅਤੇ ਨਵਜੰਮਿਆ ਬੱਚਾ ਰੂਟੀਨ ਇਮੂਨਾਈਜੇਸ਼ਨ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਤੇ ਗਰਭਵਤੀ ਮਹਿਲਾਵਾਂ ਨੂੰ ਜਿਹੜੀਆਂ ਕਿਸੇ ਕਾਰਣ ਰੂਟੀਨ ਇਮੂਨਾਈਜੇਸ਼ਨ ਤੋਂ ਖੁੰਝ ਗਏ ਸਨ ਨੂੰ ਆਪਣਾ ਟੀਕਾਕਰਨ ਸਮੇਂ ਸਿਰ ਮੁਕੰਮਲ ਕਰਵਾਉਣ ਲਈ ਪ੍ਰੇਰਿਤ ਕੀਤੀ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande