ਚੈਂਪੀਅਨਜ਼ ਲੀਗ : ਬਾਇਰਨ ਮਿਊਨਿਖ ਨੂੰ ਹਰਾ ਕੇ ਫਾਈਨਲ 'ਚ ਪਹੁੰਚਿਆ ਰੀਅਲ ਮੈਡ੍ਰਿਡ
ਮੈਡ੍ਰਿਡ, 09 ਮਈ (ਹਿ.ਸ.)। ਬਦਲਵੇਂ ਖਿਡਾਰੀ ਜੋਸੇਲੂ ਦੇ ਦੋ ਅੰਤਮ ਪਲਾਂ ’ਚ ਕੀਤੇ ਗੋਲਾਂ ਦੀ ਬਦੌਲਤ ਰੀਅਲ ਮੈਡ੍ਰਿਡ ਬੁੱ
04


ਮੈਡ੍ਰਿਡ, 09 ਮਈ (ਹਿ.ਸ.)। ਬਦਲਵੇਂ ਖਿਡਾਰੀ ਜੋਸੇਲੂ ਦੇ ਦੋ ਅੰਤਮ ਪਲਾਂ ’ਚ ਕੀਤੇ ਗੋਲਾਂ ਦੀ ਬਦੌਲਤ ਰੀਅਲ ਮੈਡ੍ਰਿਡ ਬੁੱਧਵਾਰ ਨੂੰ ਬਾਇਰਨ ਮਿਊਨਿਖ ਨੂੰ 2-1 ਨਾਲ ਹਰਾ ਕੇ ਤਿੰਨ ਸੈਸ਼ਨਾਂ ਵਿੱਚ ਦੂਜੀ ਵਾਰ ਚੈਂਪੀਅਨਜ਼ ਲੀਗ ਦੇ ਫਾਈਨਲ ਵਿੱਚ ਪਹੁੰਚ ਗਿਆ। ਮੈਚ 'ਚ ਬਦਲਵੇਂ ਖਿਡਾਰੀ ਅਲਫੋਂਸੋ ਡੇਵਿਸ ਦੇ ਗੋਲ ਦੀ ਬਦੌਲਤ ਬਾਇਰਨ 88ਵੇਂ ਮਿੰਟ ਤੱਕ 1-0 ਨਾਲ ਅੱਗੇ ਸੀ ਪਰ ਇਸ ਤੋਂ ਬਾਅਦ ਜੋਸੇਲੂ ਨੇ ਗੋਲਕੀਪਰ ਮੈਨੁਅਲ ਨੋਇਰ ਦੀ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਗੋਲ ਕਰਕੇ ਰੀਅਲ ਮੈਡ੍ਰਿਡ ਨੂੰ 1-1 ਨਾਲ ਡਰਾਅ ਕਰ ਦਿੱਤਾ।

ਦੋ ਮਿੰਟ ਬਾਅਦ, ਜੋਸੇਲੂ ਨੇ ਆਪਣਾ ਦੂਜਾ ਗੋਲ ਕਰਕੇ ਰੀਅਲ ਮੈਡ੍ਰਿਡ ਨੂੰ 2-1 ਦੀ ਜਿੱਤ ਦਿਵਾਈ। ਰੀਅਲ ਮੈਡ੍ਰਿਡ ਨੇ 4-3 ਦੇ ਕੁੱਲ ਸਕੋਰ ਨਾਲ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੋਵਾਂ ਟੀਮਾਂ ਵਿਚਾਲੇ ਸੈਮੀਫਾਈਨਲ ਦਾ ਪਹਿਲਾ ਗੇੜ 2-2 ਨਾਲ ਬਰਾਬਰ ਰਿਹਾ ਸੀ। ਰੀਅਲ ਮੈਡ੍ਰਿਡ ਹੁਣ ਆਪਣੇ 15ਵੇਂ ਚੈਂਪੀਅਨਜ਼ ਲੀਗ ਖ਼ਿਤਾਬ ਲਈ 2 ਜੂਨ ਨੂੰ ਲੰਡਨ ਵਿੱਚ ਬੋਰੂਸੀਆ ਡਾਰਟਮੰਡ ਨਾਲ ਭਿੜੇਗਾ। 1997 ਦਾ ਯੂਰਪੀਅਨ ਚੈਂਪੀਅਨ ਬੋਰੂਸੀਆ ਡਾਰਟਮੰਡ ਮੰਗਲਵਾਰ ਨੂੰ ਕੁੱਲ ਮਿਲਾ ਕੇ ਪੈਰਿਸ ਸੇਂਟ-ਜਰਮੇਨ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande