ਹਾਈ ਕੋਰਟ ਨੇ ਯੂ. ਏ. ਪੀ. ਏ. ਤਹਿਤ ਦਰਜ ਕੇਸ 'ਚ 58 ਸਾਲਾ ਔਰਤ ਨੂੰ ਦਿੱਤੀ ਜ਼ਮਾਨਤ
ਚੰਡੀਗੜ੍ਹ, 09 ਮਈ (ਹਿ. ਸ.)। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਯੂ ਏ ਪੀ ਏ ਐਕਟ ਤਹਿਤ ਦਰਜ ਮਾਮਲੇ ਵਿਚ 58 ਸਾਲਾ ਔਰਤ ਨ
ਹਾਈ ਕੋਰਟ


ਚੰਡੀਗੜ੍ਹ, 09 ਮਈ (ਹਿ. ਸ.)। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਯੂ ਏ ਪੀ ਏ ਐਕਟ ਤਹਿਤ ਦਰਜ ਮਾਮਲੇ ਵਿਚ 58 ਸਾਲਾ ਔਰਤ ਨੂੰ ਜ਼ਮਾਨਤ ਦੇ ਦਿੱਤੀ ਹੈ। ਔਰਤ ’ਤੇ ਦੋਸ਼ ਸੀ ਕਿ ਉਸਨੇ ਅਜਿਹੇ ਵਿਅਕਤੀ ਨੂੰ ਪਨਾਹ ਦਿੱਤੀ ਜੋ ਪੰਜਾਬ ਨੂੰ ਵੱਖਰਾ ਦੇਸ਼ ਬਣਾਉਣਾ ਚਾਹੁੰਦਾ ਸੀ।

ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਅਤੇ ਜਸਟਿਸ ਕੀਰਤੀ ਸਿੰਘ ਨੇ ਕਿਹਾ ਕਿ ਮਹਿਲਾ ਨੇ ਸਹਿ ਮੁਲਜ਼ਮ ਕੁਲਵਿੰਦਰ ਸਿੰਘ ਦੀ ਦੇਸ਼ ਛੱਡ ਕੇ ਭੱਜਣ ਤੇ ਕੰਬੋਡੀਆ ’ਚ ਰੁਕਣ ਵਿਚ ਮਦਦ ਕੀਤੀ ਸੀ ਤੇ ਇਹ ਮਾਮਲਾ ਜਨਵਰੀ ਤੋਂ ਮਾਰਚ 2019 ਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਮਹਿਲਾ 4 ਸਾਲ 8 ਮਹੀਨਿਆਂ ਤੋਂ ਜੇਲ੍ਹ ’ਚ ਹੈ ਤੇ ਉਸ ਕੋਲੋਂ ਕੁੱਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ। ਇਸ ਵਾਸਤੇ ਉਸਨੂੰ ਜ਼ਮਾਨਤ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande