ਗਲੋਬਲ ਬਾਜ਼ਾਰ ਤੋਂ ਕਮਜ਼ੋਰੀ ਦੇ ਸੰਕੇਤ, ਏਸ਼ੀਆ 'ਚ ਮਿਲਿਆ-ਜੁਲਿਆ ਕਾਰੋਬਾਰ
ਨਵੀਂ ਦਿੱਲੀ, 26 ਜੁਲਾਈ (ਹਿੰ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰੀ ਦੇ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦੂਜੇ ਦਿਨ ਗਿਰਾਵਟ ਨਾਲ ਬੰਦ ਹੋਏ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਫਿਲਹਾਲ ਮਜ਼ਬੂਤੀ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਦਬਾਅ ਹ
Wall Street


ਨਵੀਂ ਦਿੱਲੀ, 26 ਜੁਲਾਈ (ਹਿੰ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰੀ ਦੇ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦੂਜੇ ਦਿਨ ਗਿਰਾਵਟ ਨਾਲ ਬੰਦ ਹੋਏ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਫਿਲਹਾਲ ਮਜ਼ਬੂਤੀ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਯੂਰਪੀ ਬਾਜ਼ਾਰ ਵੀ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਅੱਜ ਏਸ਼ੀਆ ਵਿੱਚ ਵੀ ਮਿਸ਼ਰਤ ਕਾਰੋਬਾਰ ਹੁੰਦਾ ਨਜ਼ਰ ਆ ਰਿਹਾ ਹੈ।

ਟੈਕ ਸ਼ੇਅਰਾਂ 'ਚ ਗਿਰਾਵਟ ਕਾਰਨ ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ 'ਚ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਲਾਲ ਨਿਸ਼ਾਨ 'ਤੇ ਬੰਦ ਹੋਏ। ਐੱਸਐਂਡਪੀ 500 ਇੰਡੈਕਸ 0.51 ਫੀਸਦੀ ਦੀ ਕਮਜ਼ੋਰੀ ਨਾਲ 5,399.22 'ਤੇ ਅਤੇ ਨੈਸਡੈਕ 160.69 ਅੰਕ ਜਾਂ 0.93 ਫੀਸਦੀ ਡਿੱਗ ਕੇ 17,181.72 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਫਿਲਹਾਲ 146.90 ਅੰਕ ਜਾਂ 0.37 ਫੀਸਦੀ ਮਜ਼ਬੂਤੀ ਨਾਲ 40,081.97 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਦਬਾਅ 'ਚ ਰਿਹਾ। ਹਾਲਾਂਕਿ ਆਖਰੀ ਸਮੇਂ ਦੀ ਖਰੀਦਦਾਰੀ ਕਾਰਨ ਐਫਟੀਐਸਈ ਇੰਡੈਕਸ 0.40 ਫੀਸਦੀ ਮਜ਼ਬੂਤੀ ਨਾਲ 8,186.35 'ਤੇ ਬੰਦ ਹੋਇਆ। ਦੂਜੇ ਪਾਸੇ, ਸੀਏਸੀ ਸੂਚਕਾਂਕ 1.17 ਫੀਸਦੀ ਡਿੱਗ ਗਿਆ ਅਤੇ ਪਿਛਲੇ ਸੈਸ਼ਨ ਦੇ ਕਾਰੋਬਾਰ ਨੂੰ 7,427.02 ਅੰਕਾਂ ਦੇ ਪੱਧਰ 'ਤੇ ਸਮਾਪਤ ਕੀਤਾ। ਇਸੇ ਤਰ੍ਹਾਂ ਡੀਏਐਕਸ ਇੰਡੈਕਸ 0.48 ਫੀਸਦੀ ਦੀ ਕਮਜ਼ੋਰੀ ਨਾਲ 18,298.72 ਅੰਕ ਦੇ ਪੱਧਰ 'ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰ 'ਚ ਅੱਜ ਮਿਸ਼ਰਤ ਕਾਰੋਬਾਰ ਹੋ ਰਿਹਾ ਹੈ। ਤਾਈਵਾਨ ਵੇਟਿਡ ਇੰਡੈਕਸ ਅੱਜ 778.15 ਅੰਕ ਜਾਂ 3.40 ਫੀਸਦੀ ਦੀ ਭਾਰੀ ਗਿਰਾਵਟ ਨਾਲ 22,093.69 ਅੰਕ 'ਤੇ ਆ ਗਿਆ। ਇਸੇ ਤਰ੍ਹਾਂ ਸਟ੍ਰੇੇਟਸ ਟਾਈਮਜ਼ ਇੰਡੈਕਸ 0.12 ਫੀਸਦੀ ਦੀ ਕਮਜ਼ੋਰੀ ਨਾਲ 3,496.28 ਅੰਕ ਦੇ ਪੱਧਰ 'ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.19 ਫੀਸਦੀ ਡਿੱਗ ਕੇ 2,881.23 ਅੰਕ ਦੇ ਪੱਧਰ 'ਤੇ ਪਹੁੰਚਿਆ ਦਿਖਾਈ ਦਿੱਤਾ ਹੈ।

ਦੂਜੇ ਪਾਸੇ ਗਿਫਟ ਨਿਫਟੀ 137.50 ਅੰਕ ਜਾਂ 0.56 ਫੀਸਦੀ ਮਜ਼ਬੂਤੀ ਨਾਲ 24,593 ਅੰਕਾਂ ਦੇ ਪੱਧਰ 'ਤੇ, ਨਿੱਕੇਈ ਇੰਡੈਕਸ 0.13 ਫੀਸਦੀ ਮਜ਼ਬੂਤੀ ਨਾਲ 37,917.72 ਦੇ ਪੱਧਰ 'ਤੇ, ਹੈਂਗ ਸੇਂਗ ਇੰਡੈਕਸ 0.17 ਫੀਸਦੀ ਮਜ਼ਬੂਤੀ ਨਾਲ 17,033.91 ਅੰਕਾਂ ਦੇ ਪੱਧਰ 'ਤੇ, ਕੋਸਪੀ ਇੰਡੈਕਸ 0.62 ਫੀਸਦੀ ਦੀ ਮਜ਼ਬੂਤੀ ਨਾਲ 2,727.33 ਅੰਕਾਂ ਦੇ ਪੱਧਰ 'ਤੇ, ਸੈੱਟ ਕੰਪੋਜ਼ਿਟ ਇੰਡੈਕਸ 0.63 ਫੀਸਦੀ ਦੀ ਤੇਜ਼ੀ ਨਾਲ 1,299.75 ਅੰਕਾਂ ਦੇ ਪੱਧਰ 'ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.48 ਫੀਸਦੀ ਮਜ਼ਬੂਤੀ ਨਾਲ 7,275.33 'ਤੇ ਕਾਰੋਬਾਰ ਕਰ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ / ਸੰਜੀਵ


 rajesh pande