ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਬਸਪਾ ਦੀ ਸੂਬਾ ਨਵੀਂ ਕਾਰਜਕਾਰਨੀ ਦਾ ਗਠਨ
ਚੰਡੀਗੜ੍ਹ, 27 ਜੁਲਾਈ (ਹਿੰ. ਸ.)। ਬਹੁਜਨ ਸਮਾਜ ਪਾਰਟੀ, ਪੰਜਾਬ, ਚੰਡੀਗੜ੍ਹ, ਹਰਿਆਣਾ ਦੇ ਮੁੱਖ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਇੱਕ ਪ੍ਰੈੱਸ ਨੋਟ ਰਾਹੀਂ ਦੱਸਿਆ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਨੁਸਾ
ਜਸਵੀਰ ਸਿੰਘ ਗੜ੍ਹੀ


ਚੰਡੀਗੜ੍ਹ, 27 ਜੁਲਾਈ (ਹਿੰ. ਸ.)। ਬਹੁਜਨ ਸਮਾਜ ਪਾਰਟੀ, ਪੰਜਾਬ, ਚੰਡੀਗੜ੍ਹ, ਹਰਿਆਣਾ ਦੇ ਮੁੱਖ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਇੱਕ ਪ੍ਰੈੱਸ ਨੋਟ ਰਾਹੀਂ ਦੱਸਿਆ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਣੇ ਰਹਿਣਗੇ। ਡਾ. ਨਛੱਤਰ ਪਾਲ ਪੰਜਾਬ ਦੇ ਸੂਬਾ ਇੰਚਾਰਜ ਵਿਧਾਇਕ ਹੋਣਗੇ। ਰਾਜਾ ਰਾਜਿੰਦਰ ਸਿੰਘ ਨਨ੍ਹੇੜੀਆਂ ਨੂੰ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਬੇਨੀਵਾਲ ਨੇ ਅੱਗੇ ਕਿਹਾ ਕਿ ਸੂਬੇ ਦੇ ਉਪਪ੍ਰਧਾਨ ਅਜੀਤ ਸਿੰਘ ਭੈਣੀ ਹੋਣਗੇ। ਸੂਬਾ ਜਨਰਲ ਸਕੱਤਰਾਂ ਦੀ ਸੂਚੀ ਵਿੱਚ ਬਲਦੇਵ ਮਹਿਰਾ, ਗੁਰਲਾਲ ਸੈਲਾ, ਬਲਵਿੰਦਰ ਕੁਮਾਰ ਐਡਵੋਕੇਟ, ਗੁਰਨਾਮ ਸਿੰਘ ਚੌਧਰੀ, ਹਰਭਜਨ ਸਿੰਘ ਬਜਹੇਰੀ, ਤਰਸੇਮ ਥਾਪਰ, ਚਮਕੌਰ ਸਿੰਘ ਵੀਰ, ਨਿੱਕਾ ਸਿੰਘ ਬਠਿੰਡਾ, ਸੁਖਦੇਵ ਸਿੰਘ ਸ਼ੀਰਾ, ਲਾਲ ਸਿੰਘ ਸੁਲਹਾਨੀ ਅਤੇ ਕੁਲਦੀਪ ਸਿੰਘ ਸਰਦੂਲਗਡ਼੍ਹ ਸ਼ਾਮਲ ਹਨ। ਇਸ ਮੌਕੇ ਸੂਬਾ ਦਫ਼ਤਰ ਦੇ ਸਕੱਤਰ ਜਸਵੰਤ ਰਾਏ ਅਤੇ ਸੂਬਾ ਕੈਸ਼ੀਅਰ ਪਰਮਜੀਤ ਮੱਲ ਹੋਣਗੇ। ਸੂਬਾ ਸਕੱਤਰਾਂ ਦੀ ਸੂਚੀ ਵਿੱਚ ਮਾਸਟਰ ਰਾਮਪਾਲ ਅਬੀਆਣਾ, ਬਲਵੰਤ ਕੇਹਰਾ ਅੰਮ੍ਰਿਤਸਰ, ਤਾਰਾਚੰਦ ਭਗਤ, ਤੀਰਥ ਰਾਜਪੁਰਾ ਅਤੇ ਮਾ. ਓਮਪ੍ਰਕਾਸ਼ ਸਰੋਆ ਫਿਰੋਜ਼ਪੁਰ ਸ਼ਾਮਲ ਹੋਣਗੇ। ਸੂਬਾ ਕਾਰਜਕਾਰਨੀ ਮੈਂਬਰਾਂ ਦੀ ਸੂਚੀ ਵਿੱਚ ਸ੍ਰੀਮਤੀ ਸ਼ੀਲਾ ਰਾਣੀ, ਐਡਵੋਕੇਟ ਅਵਤਾਰ ਕ੍ਰਿਸ਼ਨ ਅਤੇ ਸ੍ਰੀ ਲੇਖਰਾਜ ਜਮਾਲਪੁਰੀ ਹੋਣਗੇ।

ਲੋਕ ਸਭਾ ਇੰਚਾਰਜਾਂ ਦੀ ਸੂਚੀ ਵਿੱਚ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਮੈਹਤੋਂ, ਪਟਿਆਲਾ ਲੋਕ ਸਭਾ ਇੰਚਾਰਜ ਜਗਜੀਤ ਸਿੰਘ ਛੜਬੜ, ਸੰਗਰੂਰ ਲੋਕ ਸਭਾ ਇੰਚਾਰਜ ਡਾਕਟਰ ਮੱਖਣ ਸਿੰਘ, ਬਠਿੰਡਾ ਲੋਕ ਸਭਾ ਇੰਚਾਰਜ ਮੀਨਾ ਰਾਣੀ, ਫਰੀਦਕੋਟ ਲੋਕ ਸਭਾ ਇੰਚਾਰਜ ਗੁਰਬਖਸ਼ ਸਿੰਘ ਚੌਹਾਨ, ਲੁਧਿਆਣਾ ਲੋਕ ਸਭਾ ਇੰਚਾਰਜ ਦਵਿੰਦਰ ਸਿੰਘ ਰਾਮਗੜੀਆ, ਫਿਰੋਜਪੁਰ ਲੋਕ ਸਭਾ ਇੰਚਾਰਜ ਸੁਰਿੰਦਰ ਕੰਬੋਜ, ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਇੰਚਾਰਜ ਪਰਵੀਨ ਬੰਗਾ, ਹੁਸ਼ਿਆਰਪੁਰ ਲੋਕ ਸਭਾ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ, ਗੁਰਦਾਸਪੁਰ ਲੋਕ ਸਭਾ ਇੰਚਾਰਜ ਰਾਜ ਕੁਮਾਰ ਜਨੋਤਰਾ, ਅੰਮ੍ਰਿਤਸਰ ਲੋਕ ਸਭਾ ਇੰਚਾਰਜ ਵਿਸ਼ਾਲ ਸਿੱਧੂ ਅਤੇ ਖਡੂਰ ਸਾਹਿਬ ਲੋਕ ਸਭਾ ਇੰਚਾਰਜ ਇੰਜ. ਸਤਨਾਮ ਸਿੰਘ ਤੁੜ ਹੋਣਗੇ। ਇਸ ਮੁੱਖ ਰਣਦੀਪ ਸਿੰਘ ਬੈਨੀਵਾਲ ਨੇ ਪੰਜਾਬ ਦੇ ਜਿਲ੍ਹਾਂ ਅਤੇ ਵਿਧਾਨ ਸਭਾ ਪੱਧਰ ਦੇ ਢਾਂਚੇ ਦੀ ਸਮੀਖਿਆ ਦੇ ਨਿਰਦੇਸ਼ ਦਿੱਤੇ, ਜਿਸ ਦਾ ਕੰਮ ਅਗਸਤ ਮਹੀਨੇ ਵਿੱਚ ਪੂਰਾ ਕਰਕੇ ਪਾਰਟੀ ਨੂੰ ਦਿੱਤਾ ਜਾਵੇਗਾ। ਵਿਧਾਨ ਸਭਾ ਪੱਧਰ ਤੇ ਪੰਜ ਪੰਜ ਅਸੈਂਬਲੀ ਜੋਨ ਇੰਚਾਰਜ ਬਣਾਕੇ ਸੀਨੀਅਰ ਲੀਡਰਸ਼ਿਪ ਨੂੰ ਕੰਮ ਵੰਡਣ ਦੇ ਨਿਰਦੇਸ਼ ਦਿੱਤੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ / ਸੰਜੀਵ


 rajesh pande