ਹਾਈਕੋਰਟ ਵਲੋਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਨੋਟਿਸ
ਚੰਡੀਗੜ੍ਹ, 27 ਜੁਲਾਈ (ਹਿੰ. ਸ.)। ਬਿਹਤਰ ਸਿੱਖਿਆ ਪ੍ਰਦਾਨ ਕਰਨ ਦਾ ਦਾਅਵਾ ਕਰਨ ਵਾਲੇ ਪੰਜਾਬ ਸਰਕਾਰ ਦੇ ਬਹੁ ਚਰਚਿਤ ਨਾਅਰੇ, ''ਬੇਟੀ ਬਚਾਓ, ਬੇਟੀ ਪੜ੍ਹਾਓ'', ਦੇ ਵਿਚਕਾਰ ਪਟਿਆਲਾ-ਰਾਜਪੁਰਾ ਹਾਈਵੇ 'ਤੇ ਸਕੂਲ ਨਾ ਹੋਣ ਕਾਰਨ ਲੜਕੀਆਂ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਇਸ ਸਬੰਧੀ ਇਕ
ਹਾਈ ਕੋਰਟ


ਚੰਡੀਗੜ੍ਹ, 27 ਜੁਲਾਈ (ਹਿੰ. ਸ.)। ਬਿਹਤਰ ਸਿੱਖਿਆ ਪ੍ਰਦਾਨ ਕਰਨ ਦਾ ਦਾਅਵਾ ਕਰਨ ਵਾਲੇ ਪੰਜਾਬ ਸਰਕਾਰ ਦੇ ਬਹੁ ਚਰਚਿਤ ਨਾਅਰੇ, ''ਬੇਟੀ ਬਚਾਓ, ਬੇਟੀ ਪੜ੍ਹਾਓ'', ਦੇ ਵਿਚਕਾਰ ਪਟਿਆਲਾ-ਰਾਜਪੁਰਾ ਹਾਈਵੇ 'ਤੇ ਸਕੂਲ ਨਾ ਹੋਣ ਕਾਰਨ ਲੜਕੀਆਂ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਇਸ ਸਬੰਧੀ ਇਕ ਅਖਬਾਰ ਵਿਚ ਪ੍ਰਕਾਸਿਤ ਖਬਰ ਦਾ ਨੋਟਿਸ ਲੈਂਦਿਆ ਹਾਈਕੋਰਟ ਨੇ ਬੀਤੀ ਕੱਲ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਹਾਈ ਕੋਰਟ ਨੇ ਸਰਕਾਰ ਨੂੰ ਹਾਈ ਸਕੂਲਾਂ ਅਤੇ ਹਾਇਰ ਸੈਕੰਡਰੀ ਸਕੂਲਾਂ ਦੀ ਦੁਰਦਸ਼ਾ ਬਾਰੇ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ, ਜਿਸ ਕਾਰਨ ਵਿਸ਼ੇਸ਼ ਰੂਪ ਤੇ ਖਾਸ ਕਰਕੇ ਲੜਕੀਆਂ ਜੋ ਕਿ ਬੁਨਿਆਦੀ ਢਾਂਚੇ ਦੀ ਅਣਉਪਲਬਧਤਾ ਅਤੇ ਇੱਥੋਂ ਤੱਕ ਕਿ ਪਟਿਆਲਾ-ਰਾਜਪੁਰਾ ਹਾਈਵੇ 'ਤੇ ਸਕੂਲਾਂ ਦੀ ਅਣਹੋਂਦ ਕਾਰਨ ਲੜਕੀਆਂ ਪੜ੍ਹਾਈ ਛੱਡਣ ਲਈ ਮਜਬੂਰ ਹੋ ਰਹੀਆਂ ਹਨ।

ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਦੀ ਸਥਾਪਨਾ ਬਾਰੇ ਆਪਣੀ ਨੀਤੀ ਸਬੰਧੀ ਰਿਪੋਰਟ ਪੇਸ ਕਰਨ ਅਤੇ ਪਟਿਆਲਾ ਰਾਜਪੁਰਾ ਵਿਚਕਾਰ ਲੜਕੀਆਂ ਲਈ ਕੋਈ ਸੀਨੀਅਰ ਸੈਕੰਡਰੀ ਸਕੂਲ ਕਿਉਂ ਨਹੀਂ ਹੈ, ਇਸ ਬਾਰੇ ਵੀ ਆਪਣਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਦੇ ਚੀਫ ਜਸਟਿਸ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਵਿਕਾਸ ਸੂਰੀ ਤੇ ਆਧਾਰਿਤ ਬੈਂਚ ਨੇ ਪੰਜਾਬ ਸਰਕਾਰ ਨੂੰ 23 ਅਗਸਤ ਤੱਕ ਆਪਣਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਅਖਬਾਰ 'ਚ ਛਪੀ ਖਬਰ ਮੁਤਾਬਕ ਘਰ ਅਤੇ ਸਕੂਲ ਵਿਚਕਾਰ ਦੀ ਦੂਰੀ ਉੱਚ ਸਿੱਖਿਆ ਹਾਸਲ ਕਰਨ ਦੀਆਂ ਚਾਹਵਾਨ ਕਈ ਲੜਕੀਆਂ ਲਈ ਅੜਿੱਕਾ ਬਣ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ 8 ਵੀਂ ਜਾਂ 10ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣੀ ਪੈ ਰਹੀ ਹੈ। ਪਟਿਆਲਾ-ਰਾਜਪੁਰਾ ਹਾਈਵੇਅ 'ਤੇ ਸਥਿਤ ਕਰੀਬ 10 ਪਿੰਡਾਂ ਦੀਆਂ ਕਈ ਲੜਕੀਆਂ ਨੇ ਪੜਾਈ ਛੱਡਣ ਲਈ ਅਸੁਰੱਖਿਅਤ ਸਫ਼ਰ ਕਾਰਨ ਅਤੇ ਸਸਤੀ ਟਰਾਂਸਪੋਰਟ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜੋ ਸਰਕਾਰ ਦੇ ਬਹੁਚਰਚਿਤ ਨਾਅਰੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਮਜ਼ਾਕ ਉਡਾ ਰਹੇ ਹਨ।

ਪਟਿਆਲਾ ਜ਼ਿਲ੍ਹੇ 'ਚ ਪੈਂਦੇ ਖੰਡੌਲੀ, ਭੱਦਕ, ਜੱਖੜਾ, ਗਾਜ਼ੀਪੁਰ, ਖਾਨਪੁਰ ਗੰਡਿਆਂ, ਬਧੋਲੀ ਗੁੱਜਰਾਂ, ਢੀਂਡਸਾ ਅਤੇ ਹੋਰ ਪਿੰਡਾਂ ਦੀਆਂ ਵੀ ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜੋ ਨੇੜੇ-ਤੇੜੇ ਕੋਈ ਸੀਨੀਅਰ ਸੈਕੰਡਰੀ ਸਕੂਲ ਨਾ ਹੋਣ ਅਤੇ ਸਸਤੀ ਟਰਾਂਸਪੋਰਟ ਨਾ ਹੋਣ ਕਾਰਨ ਉਚੇਰੀ ਸਕੂਲਾਂ ਸਿੱਖਿਆ ਤੋਂ ਵਾਝੀਆਂ ਰਹਿ ਰਹੀਆਂ ਹਨ। ਇਨ੍ਹਾਂ ਨੂੰ ਸਭ ਤੋਂ ਨਜ਼ਦੀਕੀ ਸੀਨੀਅਰ ਸੈਕੰਡਰੀ ਸਕੂਲ 14 ਤੋਂ 16 ਕਿਲੋਮੀਟਰ ਦੂਰੀ ਤੇ ਹੈ। ਸਕੂਲ ਜਾਣ ਦਾ ਰਸਤਾ ਲੰਬਾ ਅਤੇ ਜੋਖਮ ਭਰਿਆ ਹੈ। ਇੱਟਾਂ ਤੇ ਰੇਤ ਦੀ ਢੋਟਾ ਢੁਆਈ ਕਰਨ ਵਾਲੇ ਵਾਹਨਾ ਅਤੇ ਸ਼ੈਲਰ ਦੇ ਵਾਹਨਾਂ ਕਾਰਨ ਪਿੰਡਾਂ ਦੀਆਂ ਲਿੰਕ ਸੜਕਾਂ ਟੁੱਟੀਆਂ ਹੋਈਆਂ ਹਨ। ਸੜਕਾਂ ਦੀ ਮਾੜੀ ਹਾਲਤ ਅਤੇ ਪ੍ਰਾਈਵੇਟ ਟਰਾਂਸਪੋਰਟ ਦੀ ਉੱਚ ਕੀਮਤ ਵਿਦਿਆਰਥੀਆਂ ਲਈ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਵਿਚੋਂ ਬਹੁਤੇ ਲੜਕੇ ਲੜਕੀਆਂ ਨੂੰ ਹਾਈਵੇਅ 'ਤੇ ਪਹੁੰਚਣ ਅਤੇ ਆਪਣੇ ਸਕੂਲਾਂ ਤੱਕ ਜਾਣ ਤੋਂ ਪਹਿਲਾਂ ਤਿੰਨ ਕਿਲੋਮੀਟਰ ਦੇ ਕਰੀਬ ਟੁੱਟੀ ਹੋਈ ਸੜਕ 'ਤੇ ਪੈਦਲ ਚੱਲਣਾ ਪੈਂਦਾ ਹੈ। ਇਨ੍ਹਾਂ ਪਿੰਡਾਂ ਦੇ ਜ਼ਿਆਦਾਤਰ ਵਸਨੀਕ ਛੋਟੇ ਪੱਧਰ ਦੇ ਕਿਸਾਨ ਅਤੇ ਖੇਤ ਮਜ਼ਦੂਰ ਹਨ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਸਰਕਾਰੀ ਸਕੂਲਾਂ 'ਤੇ ਨਿਰਭਰ ਹਨ। ਲੜਕੇ ਰਾਜਪੁਰਾ ਸ਼ਹਿਰ ਤੱਕ ਸਾਈਕਲ ਤੇ ਪਹੁੰਚ ਜਾਦੇ ਹਨ, ਪਰ ਲੜਕੀਆਂ ਕੋਲ ਅਜਿਹੀ ਸਹੂਲਤ ਨਹੀਂ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ / ਸੰਜੀਵ


 rajesh pande