ਭਾਰੀ ਮਾਤਰਾ 'ਚ ਮਿਲਾਵਟੀ ਸ਼ਰਾਬ ਬਰਾਮਦ, ਤਿੰਨ ਹਿਰਾਸਤ ’ਚ
ਅਲੀਪੁਰਦੁਆਰ, 11 ਸਤੰਬਰ (ਹਿੰ.ਸ.)। ਥਾਣਾ ਫਾਲਕਾਟਾ ਦੀ ਪੁਲਿਸ ਨੇ ਵੱਡੀ ਮਾਤਰਾ 'ਚ ਮਿਲਾਵਟੀ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਕ ਫਾਲਾਕਾਟਾ ਥਾਣੇ ਦੀ ਪੁਲਿਸ ਨੇ ਬੁੱਧਵਾਰ ਸਵੇਰੇ ਫਾਲਾਕਾਟਾ ਬਲਾਕ ਦੇ ਗੁਆਬਰ ਨਗਰ ਗ੍ਰਾਮ ਪੰਚ
ਪੁਲਿਸ ਵਲੋਂ ਭਾਰੀ ਮਾਤਰਾ ਵਿੱਚ ਮਿਲਾਵਟੀ ਸ਼ਰਾਬ ਬਰਾਮਦ


ਅਲੀਪੁਰਦੁਆਰ, 11 ਸਤੰਬਰ (ਹਿੰ.ਸ.)। ਥਾਣਾ ਫਾਲਕਾਟਾ ਦੀ ਪੁਲਿਸ ਨੇ ਵੱਡੀ ਮਾਤਰਾ 'ਚ ਮਿਲਾਵਟੀ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਸੂਤਰਾਂ ਮੁਤਾਬਕ ਫਾਲਾਕਾਟਾ ਥਾਣੇ ਦੀ ਪੁਲਿਸ ਨੇ ਬੁੱਧਵਾਰ ਸਵੇਰੇ ਫਾਲਾਕਾਟਾ ਬਲਾਕ ਦੇ ਗੁਆਬਰ ਨਗਰ ਗ੍ਰਾਮ ਪੰਚਾਇਤ ਦੇ ਅਧੀਨ ਜੈਚੰਦਪੁਰ ਦੇ ਪਾਰਕੀਤਲਾ ਇਲਾਕੇ 'ਚ ਸਥਿਤ ਇਕ ਗੋਦਾਮ 'ਚ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਨੇ ਗੋਦਾਮ 'ਚੋਂ ਵੱਖ-ਵੱਖ ਬ੍ਰਾਂਡਾਂ ਦੀ ਭਾਰੀ ਮਾਤਰਾ 'ਚ ਮਿਲਾਵਟੀ ਸ਼ਰਾਬ ਬਰਾਮਦ ਕੀਤੀ, ਜਿਸ ਦੀ ਬਾਜ਼ਾਰੀ ਕੀਮਤ 10 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਫਾਲਾਕਾਟਾ ਥਾਣੇ ਦੀ ਪੁਲਿਸ ਨੇ ਗੋਦਾਮ ਵਿੱਚੋਂ ਤਿੰਨ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।

ਪੁਲਿਸ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀ ਮੁਹਿੰਮ ਜਾਰੀ ਰਹੇਗੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande