ਵਿਜੇਵਾੜਾ-ਨਵੀਂ ਦਿੱਲੀ ਵਿਚਕਾਰ ਇੰਡੀਗੋ ਦੀ ਹਵਾਈ ਸੇਵਾ ਸ਼ੁਰੂ
ਨਵੀਂ ਦਿੱਲੀ, 14 ਸਤੰਬਰ (ਹਿੰ.ਸ.)। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੇ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਯੋਜਿਤ ਇਕ ਸਮਾਗਮ ਦੌਰਾਨ ਵਿਜੇਵਾੜਾ ਅਤੇ ਨਵੀਂ ਦਿੱਲੀ ਵਿਚਕਾਰ ਇੰਡੀਗੋ ਦੀ ਸਿੱਧੀ ਉਡਾਣ ਸੇਵਾ ਦੀ ਸ਼ੁਰੂਆਤ ਕੀਤੀ। ਨਾਇ
ਨਾਇਡੂ ਵਿਜੇਵਾੜਾ ਹਵਾਈ ਅੱਡੇ ਉਪਰ ਨਵੇਂ ਪ੍ਰਵੇਸ਼ ਅਤੇ ਨਿਕਾਸ ਮਾਰਗ ਦਾ ਉਦਘਾਟਨ ਕਰਦੇ ਹੋਏ।


ਨਵੀਂ ਦਿੱਲੀ, 14 ਸਤੰਬਰ (ਹਿੰ.ਸ.)। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੇ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਯੋਜਿਤ ਇਕ ਸਮਾਗਮ ਦੌਰਾਨ ਵਿਜੇਵਾੜਾ ਅਤੇ ਨਵੀਂ ਦਿੱਲੀ ਵਿਚਕਾਰ ਇੰਡੀਗੋ ਦੀ ਸਿੱਧੀ ਉਡਾਣ ਸੇਵਾ ਦੀ ਸ਼ੁਰੂਆਤ ਕੀਤੀ। ਨਾਇਡੂ ਨੇ ਵਿਜੇਵਾੜਾ ਹਵਾਈ ਅੱਡੇ 'ਤੇ ਨਵੇਂ ਪ੍ਰਵੇਸ਼ ਅਤੇ ਨਿਕਾਸ ਮਾਰਗ ਦਾ ਉਦਘਾਟਨ ਵੀ ਕੀਤਾ।

ਮੰਤਰੀ ਦੇ ਦਫ਼ਤਰ ਨੇ ਐਕਸ ਪੋਸਟ ’ਤੇ ਇੱਕ ਬਿਆਨ ਵਿੱਚ ਕਿਹਾ ਕਿ ਕੇਂਦਰੀ ਮੰਤਰੀ ਨਾਇਡੂ ਨੇ ਵਿਜੇਵਾੜਾ-ਨਵੀਂ ਦਿੱਲੀ ਵਿਚਕਾਰ ਇੰਡੀਗੋ ਦੀ ਉਡਾਣ ਦਾ ਉਦਘਾਟਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਜੇਵਾੜਾ ਹਵਾਈ ਅੱਡੇ 'ਤੇ ਨਵੇਂ ਐਂਟਰੀ ਅਤੇ ਐਗਜ਼ਿਟ ਮਾਰਗ ਦਾ ਵੀ ਉਦਘਾਟਨ ਕੀਤਾ। ਇਸ ਕਾਰਨ ਹਵਾਈ ਅੱਡੇ 'ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਦੂਰੀ 400 ਮੀਟਰ ਤੱਕ ਘੱਟ ਗਈ ਹੈ।

ਮੰਤਰੀ ਨਾਇਡੂ ਨੇ ਕਿਹਾ ਕਿ ਮੈਨੂੰ ਹਵਾਈ ਅੱਡੇ ਦੇ ਸੰਚਾਲਨ ਦੀ ਸਮੀਖਿਆ ਕਰਨ ਦਾ ਮੌਕਾ ਵੀ ਮਿਲਿਆ। ਨਵੇਂ ਏਕੀਕ੍ਰਿਤ ਟਰਮੀਨਲ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਸੀਂ ਵਿਜੇਵਾੜਾ ਹਵਾਈ ਅੱਡੇ ਨੂੰ ਹੋਰ ਵਿਕਸਤ ਕਰਨ ਲਈ ਵਚਨਬੱਧ ਹਾਂ, ਇਹ ਉਦਘਾਟਨ ਉਸ ਦਿਸ਼ਾ ਵਿੱਚ ਸਿਰਫ਼ ਇੱਕ ਕਦਮ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande