ਅਦਿਤੀ ਰਾਓ ਹੈਦਰੀ ਅਤੇ ਸਿਧਾਰਥ ਨੇ ਕੀਤਾ ਗੁਪਤ ਵਿਆਹ
ਮੁੰਬਈ, 16 ਸਤੰਬਰ (ਹਿੰ.ਸ.)। 'ਹੀਰਾਮੰਡੀ' ਫੇਮ ਬਾਲੀਵੁੱਡ ਅਦਾਕਾਰਾ ਅਦਿਤੀ ਰਾਓ ਹੈਦਰੀ ਅਤੇ 'ਰੰਗ ਦੇ ਬਸੰਤੀ' ਫੇਮ ਅਭਿਨੇਤਾ ਸਿਧਾਰਥ ਨੇ ਹਾਲ ਹੀ 'ਚ ਵਿਆਹ ਕਰਵਾਇਆ ਹੈ। ਅਦਿਤੀ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ।
ਅਦਿਤੀ ਰਾਓ ਹੈਦਰੀ ਅਤੇ ਸਿਧਾਰਥ


ਮੁੰਬਈ, 16 ਸਤੰਬਰ (ਹਿੰ.ਸ.)। 'ਹੀਰਾਮੰਡੀ' ਫੇਮ ਬਾਲੀਵੁੱਡ ਅਦਾਕਾਰਾ ਅਦਿਤੀ ਰਾਓ ਹੈਦਰੀ ਅਤੇ 'ਰੰਗ ਦੇ ਬਸੰਤੀ' ਫੇਮ ਅਭਿਨੇਤਾ ਸਿਧਾਰਥ ਨੇ ਹਾਲ ਹੀ 'ਚ ਵਿਆਹ ਕਰਵਾਇਆ ਹੈ। ਅਦਿਤੀ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਦੋਵਾਂ ਵਿਚਾਲੇ ਵਿਆਹ ਦੀ ਕੋਈ ਚਰਚਾ ਨਹੀਂ ਸੀ। ਅਦਿਤੀ-ਸਿਧਾਰਥ ਦੇ ਵਿਆਹ ਦੀ ਰਸਮ ਚੋਣਵੇਂ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਹੋਈ।

ਅਦਿਤੀ-ਸਿਧਾਰਥ ਦੇ ਵਿਆਹ ਦੀ ਰਸਮ ਦੱਖਣੀ ਅੰਦਾਜ਼ 'ਚ ਆਯੋਜਿਤ ਕੀਤੀ ਗਈ ਸੀ। ਅਭਿਨੇਤਰੀ ਨੇ ਵਿਆਹ 'ਚ ਖੂਬਸੂਰਤ ਗੋਲਡਨ ਰੰਗ ਦੀ ਸਾੜ੍ਹੀ ਪਹਿਨੀ ਸੀ। ਸਿਧਾਰਥ ਨੇ ਸਾਊਥ ਪਰੰਪਰਾ ਦੇ ਮੁਤਾਬਕ ਸਫੇਦ ਕੁੜਤਾ ਅਤੇ ਲੁੰਗੀ ਪਹਿਨੀ ਸੀ। ਅਦਿਤੀ ਨੇ ਸ਼ੇਅਰ ਕੀਤੀਆਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ, ''ਆਪ ਮੇਰੇ ਸੂਰਜ, ਚੰਦਰਮਾ ਹੈਂ ਅਤੇ ਮੇਰੇ ਲਈ ਆਪ ਮੇਰੇ ਸਿਤਾਰੇ ਹੈਂ। 'ਪਿਆਰ, ਰੋਸ਼ਨਂ ਅਤੇ ਜਾਦੂ...ਮਿਸਟਰ ਅਤੇ ਮਿਸਿਜ਼ ਅਦੂ-ਸਿੱਧੂ' ਅਭਿਨੇਤਰੀ ਦੀ ਪੋਸਟ ਨੂੰ ਇਸ ਸਮੇਂ ਕਲਾਕਾਰਾਂ ਦੇ ਨਾਲ-ਨਾਲ ਨੈੱਟੀਜ਼ਨਾਂ ਦੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ।

ਅਦਿਤੀ ਅਤੇ ਸਿਧਾਰਥ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਅਦਿਤੀ ਅਤੇ ਸਿਧਾਰਥ ਨੇ 'ਮਹਾਸਮੁਦਰਮ' ਨਾਮ ਦੀ ਫਿਲਮ ਵਿੱਚ ਇਕੱਠੇ ਕੰਮ ਕੀਤਾ ਸੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਰਿਲੇਸ਼ਨਸ਼ਿਪ ਵਿਚ ਆ ਗਏ। 2021 ਤੋਂ, ਉਨ੍ਹਾਂ ਨੇ ਕਿਤੇ ਵੀ ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਟਿੱਪਣੀ ਨਹੀਂ ਕੀਤੀ ਸੀ। ਪਰ, ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੂੰ ਲੱਗਾ ਕਿ ਅਦਿਤੀ-ਸਿਧਾਰਥ ਇਕੱਠੇ ਹਨ। ਹੁਣ ਇਹ ਜੋੜਾ ਵਿਆਹ ਦੇ ਬੰਧਨ 'ਚ ਬੱਝ ਗਿਆ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande