ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਰੁਖ, ਸੈਂਸੈਕਸ ਅਤੇ ਨਿਫਟੀ ਨੇ ਪਹਿਲੇ ਘੰਟੇ 'ਚ ਹੀ ਮਜ਼ਬੂਤੀ ਦਾ ਨਵਾਂ ਰਿਕਾਰਡ ਬਣਾਇਆ
ਨਵੀਂ ਦਿੱਲੀ, 16 ਸਤੰਬਰ (ਹਿੰ.ਸ.)। ਘਰੇਲੂ ਸ਼ੇਅਰ ਬਾਜ਼ਾਰ 'ਚ ਹਫਤੇ ਦੇ ਪਹਿਲੇ ਦਿਨ ਹੀ ਅੱਜ ਤੇਜ਼ੀ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦਾ ਕਾਰੋਬਾਰ ਮਜ਼ਬੂਤੀ ਨਾਲ ਸ਼ੁਰੂ ਹੋਇਆ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਬਿਕਵਾਲੀ ਦਾ ਮਾਮੂਲੀ ਦਬਾਅ ਰਿਹਾ ਪਰ ਇਸ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਨਾਲ ਸ਼ੇਅਰ ਬਾ
ਬੀਐੱਸਈ


ਨਵੀਂ ਦਿੱਲੀ, 16 ਸਤੰਬਰ (ਹਿੰ.ਸ.)। ਘਰੇਲੂ ਸ਼ੇਅਰ ਬਾਜ਼ਾਰ 'ਚ ਹਫਤੇ ਦੇ ਪਹਿਲੇ ਦਿਨ ਹੀ ਅੱਜ ਤੇਜ਼ੀ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦਾ ਕਾਰੋਬਾਰ ਮਜ਼ਬੂਤੀ ਨਾਲ ਸ਼ੁਰੂ ਹੋਇਆ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਬਿਕਵਾਲੀ ਦਾ ਮਾਮੂਲੀ ਦਬਾਅ ਰਿਹਾ ਪਰ ਇਸ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਨਾਲ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ ਵਿੱਚ ਹੀ, ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਸਰਬਕਾਲੀ ਉੱਚ ਪੱਧਰ ਦਾ ਨਵਾਂ ਰਿਕਾਰਡ ਬਣਾਉਣ ਵਿੱਚ ਸਫਲ ਰਹੇ। ਕਾਰੋਬਾਰ ਦੋਰਾਨ ਫਿਲਹਾਲ ਸੈਂਸੈਕਸ 147.34 ਭਾਵ 0.18 ਫੀਸਦੀ ਦੀ ਮਜ਼ਬੂਤੀ ਨਾਲ 83,038.28 ਅੰਕ ਦੇ ਪੱਧਰ ’ਤੇ ਅਤੇ ਨਿਫਟੀ 44.80 ਅੰਕ ਭਾਵ 0.18 ਫੀਸਦੀ ਦੀ ਮਜ਼ਬੂਤੀ ਨਾਲ 25,401.30 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।

ਪਹਿਲੇ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ 'ਚੋਂ ਅਡਾਨੀ ਐਂਟਰਪ੍ਰਾਈਜ਼, ਹਿੰਡਾਲਕੋ ਇੰਡਸਟ੍ਰੀਜ਼, ਐੱਨ.ਟੀ.ਪੀ.ਸੀ., ਬਜਾਜ ਫਿਨਸਰਵ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰ 1.71 ਫੀਸਦੀ ਤੋਂ 1.06 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਹਿੰਦੁਸਤਾਨ ਯੂਨੀਲੀਵਰ, ਬ੍ਰਿਟਾਨੀਆ, ਐਸਬੀਆਈ ਲਾਈਫ ਇੰਸ਼ੋਰੈਂਸ, ਹੀਰੋ ਮੋਟੋਕਾਰਪ ਅਤੇ ਨੇਸਲੇ ਦੇ ਸ਼ੇਅਰ 2.36 ਫੀਸਦੀ ਤੋਂ 0.34 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ 'ਚ ਸ਼ਾਮਲ 30 ਸ਼ੇਅਰਾਂ 'ਚੋਂ 22 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ 'ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 8 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਨਿਫਟੀ 'ਚ ਸ਼ਾਮਲ 50 ਸ਼ੇਅਰਾਂ 'ਚੋਂ 33 ਸ਼ੇਅਰ ਹਰੇ ਨਿਸ਼ਾਨ 'ਤੇ ਅਤੇ 17 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਦੇਖੇ ਗਏ।

ਬੀਐੱਸਈ ਦਾ ਸੈਂਸੈਕਸ ਅੱਜ 94.39 ਅੰਕਾਂ ਦੀ ਮਜ਼ਬੂਤੀ ਨਾਲ 82,985.33 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ ਡਿੱਗ ਕੇ 82,904.76 ਅੰਕ 'ਤੇ ਆ ਗਿਆ, ਪਰ ਇਸ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਕਾਰਨ ਇਸਦੀ ਚਾਲ ’ਚ ਤੇਜ਼ੀ ਆਈ। ਲਗਾਤਾਰ ਖਰੀਦਦਾਰੀ ਦੇ ਸਮਰਥਨ ਨਾਲ, ਸੂਚਕਾਂਕ ਸਿਰਫ ਅੱਧੇ ਘੰਟੇ ਦੇ ਕਾਰੋਬਾਰ ਵਿੱਚ 83,184.34 ਅੰਕ ਦੇ ਆਪਣੇ ਉੱਚ ਪੱਧਰ ਤੱਕ ਪਹੁੰਚਣ ਵਿੱਚ ਕਾਮਯਾਬ ਰਿਹਾ।ਹਾਲਾਂਕਿ ਇਸ ਤੋਂ ਮੁਨਾਫ਼ਾ ਵਸੂਲੀ ਦਾ ਦਬਾਅ ਬਣਨ ਕਰਕੇ ਇਸ ਸੂਚਕਾਂਕ ’ਚ ਗਿਰਾਵਟ ਵੀ ਆਈ।

ਸੈਂਸੈਕਸ ਦੀ ਤਰ੍ਹਾਂ ਹੀ ਐਨਐਸਈ ਨਿਫਟੀ ਨੇ ਵੀ ਅੱਜ 50.15 ਅੰਕਾਂ ਦੀ ਮਜ਼ਬੂਤੀ ਨਾਲ 25,406.65 'ਤੇ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ 25,366 ਅੰਕਾਂ ਦੇ ਪੱਧਰ 'ਤੇ ਡਿੱਗ ਗਿਆ ਪਰ ਇਸ ਤੋਂ ਬਾਅਦ ਬਾਜ਼ਾਰ 'ਚ ਚਾਰੇ ਪਾਸੇ ਖਰੀਦਦਾਰੀ ਸ਼ੁਰੂ ਹੋ ਗਈ। ਲਗਾਤਾਰ ਖਰੀਦਦਾਰੀ ਦੇ ਕਾਰਨ, ਥੋੜ੍ਹੇ ਸਮੇਂ ਵਿੱਚ ਹੀ ਇਹ ਸੂਚਕਾਂਕ ਲਗਭਗ 90 ਅੰਕ ਮਜ਼ਬੂਤ ਹੋਇਆ ਅਤੇ 25,445.70 ਅੰਕਾਂ ਦੇ ਆਪਣੇ ਉੱਚੇ ਸਿਖਰ 'ਤੇ ਪਹੁੰਚ ਗਿਆ। ਹਾਲਾਂਕਿ ਇਸ ਤੋਂ ਬਾਅਦ ਮੁਨਾਫੇ ਬੁਕਿੰਗ ਸ਼ੁਰੂ ਹੋਣ 'ਤੇ ਇਸ ਦੀ ਰਫਤਾਰ ਮੱਠੀ ਹੁੰਦੀ ਨਜ਼ਰ ਆਈ।

ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 71.77 ਅੰਕ ਜਾਂ 0.09 ਫੀਸਦੀ ਦੀ ਕਮਜ਼ੋਰੀ ਨਾਲ 82,890.94 ਅੰਕਾਂ ਦੇ ਪੱਧਰ 'ਤੇ ਅਤੇ ਨਿਫਟੀ 32.40 ਅੰਕ ਜਾਂ 0.13 ਫੀਸਦੀ ਦੀ ਗਿਰਾਵਟ ਨਾਲ 25,356.50 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ ਸੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande