ਜਲੰਧਰ ਵਿੱਚ ਨਟਵਰਲਾਲ ਨੇ ਵੇਚੀ 135 ਸਾਲ ਪੁਰਾਣੀ ਚਰਚ
ਚੰਡੀਗੜ੍ਹ, 07 ਸਤੰਬਰ (ਹਿੰ.ਸ.)। ਪੰਜਾਬ ਵਿੱਚ ਠੱਗੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਵਿੱਚ ਇੱਕ ਨਟਵਰਲਾਲ ਨੇ 135 ਸਾਲ ਪੁਰਾਣਾ ਗੋਲਕਨਾਥ ਚਰਚ ਵੇਚ ਦਿੱਤਾ। ਮੁਲਜ਼ਮ ਨੇ ਚਰਚ ਲਈ ਜ਼ਮੀਨ ਦਿਵਾਉਣ ਦੇ ਬਦਲੇ ਕਰੀਬ 5 ਕਰੋੜ ਰੁਪਏ ਲਏ। ਸ਼ਰਧਾਲੂਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾ
ਸੰਕੇਤਕ ਫੋਟੋ।


ਚੰਡੀਗੜ੍ਹ, 07 ਸਤੰਬਰ (ਹਿੰ.ਸ.)। ਪੰਜਾਬ ਵਿੱਚ ਠੱਗੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਵਿੱਚ ਇੱਕ ਨਟਵਰਲਾਲ ਨੇ 135 ਸਾਲ ਪੁਰਾਣਾ ਗੋਲਕਨਾਥ ਚਰਚ ਵੇਚ ਦਿੱਤਾ। ਮੁਲਜ਼ਮ ਨੇ ਚਰਚ ਲਈ ਜ਼ਮੀਨ ਦਿਵਾਉਣ ਦੇ ਬਦਲੇ ਕਰੀਬ 5 ਕਰੋੜ ਰੁਪਏ ਲਏ। ਸ਼ਰਧਾਲੂਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸ਼ੁੱਕਰਵਾਰ ਦੇਰ ਰਾਤ ਹੰਗਾਮਾ ਕੀਤਾ ਅਤੇ ਪੁਲਿਸ ਕਮਿਸ਼ਨਰੇਟ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਤੋਂ ਬਾਅਦ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਉਕਤ ਰਜਿਸਟਰੀ 'ਤੇ ਰੋਕ ਲਗਾ ਦਿੱਤੀ ਹੈ।

ਲੁਧਿਆਣਾ ਦੇ ਈਸਾ ਨਗਰ ਦੇ ਰਹਿਣ ਵਾਲੇ ਨਟਵਰ ਲਾਲ ਜੋਰਡਨ ਮਸੀਹ ਨੇ 5 ਕਰੋੜ ਰੁਪਏ ਜਮ੍ਹਾਂ ਕਰਵਾ ਕੇ ਜਲੰਧਰ ਦੇ ਮਿਸ਼ਨ ਕੰਪਾਊਂਡ ਸਥਿਤ 135 ਸਾਲ ਪੁਰਾਣੇ ਗੋਲਕਨਾਥ ਚਰਚ ਦਾ ਸੌਦਾ ਕੀਤਾ ਸੀ। 2 ਦਿਨਾਂ ਬਾਅਦ ਚਰਚ ਦੀ ਜ਼ਮੀਨ ਦੀ ਰਜਿਸਟਰੀ ਹੋਣ ਵਾਲੀ ਸੀ। ਪਰ ਇਸ ਤੋਂ ਪਹਿਲਾਂ ਹੀ ਯੂਨਾਈਟਿਡ ਚਰਚ ਆਫ਼ ਨਾਰਥ ਇੰਡੀਆ ਟਰੱਸਟ ਦੇ ਅਹੁਦੇਦਾਰਾਂ ਨੂੰ ਇਸ ਧੋਖਾਧੜੀ ਦੀ ਜਾਣਕਾਰੀ ਮਿਲ ਗਈ। ਟਰੱਸਟ ਦੇ ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਦੱਸਿਆ ਕਿ ਹਾਲ ਹੀ 'ਚ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਲੰਧਰ ਦੇ ਆਦਰਸ਼ ਨਗਰ 'ਚ ਸਥਿਤ ਇਤਿਹਾਸਕ ਗੋਲਕਨਾਥ ਚਰਚ ਦੀ ਰਜਿਸਟ੍ਰੇਸ਼ਨ ਦੋ ਦਿਨਾਂ 'ਚ ਹੋਣ ਜਾ ਰਹੀ ਹੈ। ਉਨ੍ਹਾਂ ਨੂੰ ਚਰਚ ਦੀ 24 ਕਨਾਲ ਤੋਂ ਵੱਧ ਜ਼ਮੀਨ ਲਈ ਲਏ 5 ਕਰੋੜ ਰੁਪਏ ਦੀ ਸਟੇਟਮੈਂਟ ਦੀ ਕਾਪੀ ਮਿਲੀ।

ਪਤਾ ਚੱਲਿਆ ਕਿ ਈਸਾ ਨਗਰ ਲੁਧਿਆਣਾ ਦੇ ਰਹਿਣ ਵਾਲੇ ਜੌਰਡਨ ਮਸੀਹ ਨੇ ਲਾਡੋਵਾਲੀ ਰੋਡ, ਜਲੰਧਰ ਦੇ ਰਹਿਣ ਵਾਲੇ ਬਾਬਾ ਦੱਤ ਨਾਲ ਚਰਚ ਲਈ ਸੌਦਾ ਕੀਤਾ ਹੈ। ਉਨ੍ਹਾਂ ਨੇ ਤੁਰੰਤ ਜਲੰਧਰ ਆ ਕੇ ਸਾਰਾ ਮਾਮਲਾ ਤਹਿਸੀਲਦਾਰ-1 ਮਨਿੰਦਰ ਸਿੰਘ ਨੂੰ ਦੱਸਿਆ ਅਤੇ ਚਰਚ ਦੀ ਜ਼ਮੀਨ ਦੀ ਰਜਿਸਟਰੀ ਰੁਕਵਾ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande