ਮੁੱਖ ਮੰਤਰੀ ਯੋਗੀ ਨੇ ਕੀਤੀ ਆਕਾਸ਼ਵਾਣੀ ਦੇ ਐਫ.ਐਮ. ਰੇਡੀਓ ਚੈਨਲ ਦੀ ਸ਼ੁਰੂਆਤ
ਸਨਾਤਨ ਦੇ ਗੌਰਵ ਦਾ ਮਹਾਨ ਤਿਉਹਾਰ ਹੈ ਮਹਾਕੁੰਭ : ਯੋਗੀ ਆਦਿਤਿਆਨਾਥ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਸਵਾਗਤ ਕਰਦੇ ਹੋਏ ਨਵਨੀਤ ਸਹਿਗਲ


ਮਹਾਕੁੰਭਨਗਰ, 10 ਜਨਵਰੀ (ਹਿੰ.ਸ.)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੁੱਕਰਵਾਰ ਨੂੰ ਮਹਾ ਕੁੰਭ ਮੇਲਾ ਖੇਤਰ 'ਚ ਆਕਾਸ਼ਵਾਣੀ ਦੇ ਐੱਫ. ਰੇਡੀਓ ਚੈਨਲ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਜਲ ਸ਼ਕਤੀ ਮੰਤਰੀ ਸਵਤੰਤਰਦੇਵ ਸਿੰਘ, ਰਾਜ ਸਰਕਾਰ ਦੇ ਮੰਤਰੀ ਨੰਦ ਗੋਪਾਲ ਨੰਦੀ ਅਤੇ ਮੁੱਖ ਸਕੱਤਰ ਮਨੋਜ ਕੁਮਾਰ ਸਿੰਘ ਮੌਜੂਦ ਸਨ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਐਲ. ਮੁਰੂਗਨ ਵੀ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਏ। ਪ੍ਰਸਾਰ ਭਾਰਤੀ ਦੇ ਚੇਅਰਮੈਨ ਨਵਨੀਤ ਸਹਿਗਲ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।

ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਮਹਾਕੁੰਭ ਸਿਰਫ਼ ਸਮਾਗਮ ਨਹੀਂ ਬਲਕਿ ਸਨਾਤਨ ਦੇ ਗੌਰਵ ਦਾ ਇੱਕ ਮਹਾਨ ਤਿਉਹਾਰ ਹੈ। ਜੋ ਕੋਈ ਵੀ ਸਨਾਤਨ ਧਰਮ ਦੀ ਮਹਿਮਾ ਅਤੇ ਗੌਰਵ ਦੇਖਣਾ ਚਾਹੁੰਦਾ ਹੈ, ਉਸਨੂੰ ਆ ਕੇ ਕੁੰਭ ਦੇਖਣਾ ਚਾਹੀਦਾ। ਇੱਥੇ ਨਾ ਧਰਮ ਦਾ ਭੇਦ, ਨਾ ਜਾਤ-ਪਾਤ ਦਾ ਭੇਦ, ਨਾ ਛੂਤ-ਛਾਤ ਦਾ ਕੋਈ ਭੇਦ, ਨਾ ਲਿੰਗ ਦਾ ਭੇਦ, ਸਾਰੇ ਪੰਥ ਤੇ ਫਿਰਕੇ ਸੰਗਮ ਦੇ ਕੰਢੇ ਇਕੱਠੇ ਇਸ਼ਨਾਨ ਕਰਦੇ ਹਨ। ਸਾਰੇ ਲੋਕ ਇਕੱਠੇ ਆ ਕੇ ਆਸਥਾ ਦੀ ਡੁਬਕੀ ਲਗਾ ਕੇ ਪ੍ਰਯਾਗਰਾਜ ਤੋਂ ਅਧਿਆਤਮਿਕ ਸੰਦੇਸ਼ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਸਨਾਤਨ ਦੀ ਮਹਿਮਾ ਨੂੰ ਇਮਾਨਦਾਰੀ ਨਾਲ ਅੱਗੇ ਵਧਾਵਾਂਗੇ ਤਾਂ ਆਮ ਲੋਕ ਪ੍ਰਸਾਰ ਭਾਰਤੀ ਨਾਲ ਜੁੜਨਗੇ। ਉਨ੍ਹਾਂ ਕਿਹਾ ਕਿ ਲੋਕ ਪਰੰਪਰਾ ਅਤੇ ਸੱਭਿਆਚਾਰ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਪਹਿਲਾ ਮਾਧਿਅਮ ਆਕਾਸ਼ਵਾਣੀ ਸੀ। ਆਕਾਸ਼ਵਾਣੀ ਰਾਹੀਂ ਪ੍ਰਸਾਰਿਤ ਰਾਮਚਰਿਤਮਾਨਸ ਦੀਆਂ ਸਤਰਾਂ ਲੋਕ ਧਿਆਨ ਨਾਲ ਸੁਣਦੇ ਸਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande