ਦੇਵਰੀਆ, 10 ਜਨਵਰੀ (ਹਿੰ.ਸ.)। ਸੁਰੌਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਟਰੱਕ 'ਚੋਂ 40 ਪੇਟੀਆਂ ਅੰਗਰੇਜ਼ੀ ਸ਼ਰਾਬ ਸਮੇਤ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਦਿਆਂ ਅਦਾਲਤ 'ਚ ਭੇਜਿਆ।
ਪੁਲਿਸ ਸੁਪਰਡੈਂਟ ਵਿਕਰਾਂਤ ਵੀਰ ਨੇ ਦੱਸਿਆ ਕਿ ਅਪਰਾਧ ਅਤੇ ਅਪਰਾਧੀਆਂ ਨੂੰ ਰੋਕਣ ਲਈ ਨਜਾਇਜ਼ ਸ਼ਰਾਬ ਵਿਰੁੱਧ ਮੁਹਿੰਮ 'ਆਪ੍ਰੇਸ਼ਨ ਪ੍ਰਹਾਰ' ਚਲਾਈ ਜਾ ਰਹੀ ਹੈ। ਸੁਰੌਲੀ ਪੁਲਿਸ ਵੱਲੋਂ ਮੁਹਿੰਮ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਮੁਖਬਰ ਦੀ ਇਤਲਾਹ 'ਤੇ ਪੈਟਰੋਲ ਪੰਪ ਸਰੌੜਾ ਮੋੜ ਮੱਝਗਾਂਵ ਨੇੜੇ ਇਕ ਟਰੱਕ ਯੂਪੀ 54 ਟੀ 3893 ਦੇ ਕੈਬਿਨ ਵਿਚ ਸੀਟ ਦੇ ਹੇਠਾਂ ਛੁਪਾ ਕੇ ਰੱਖੀ ਹੋਈ 40 ਪੇਟੀਆਂ ਅੰਗਰੇਜ਼ੀ ਸ਼ਰਾਬ ਸਮੇਤ ਨਿਤੇਸ਼ ਕੁਮਾਰ ਯਾਦਵ ਪੁੱਤਰ ਰਵਿੰਦਰ ਯਾਦਵ ਵਾਸੀ ਪਿਪਰਾਟੋਲਾ ਟੋਲਾ ਬਲੂਆਂ ਥਾਣਾ ਡੋਰੀਗੰਜ ਜ਼ਿਲ੍ਹਾ ਛਪਰਾ (ਬਿਹਾਰ) ਅਤੇ ਦੂਜਾ ਬਿੱਟੂ ਕੁਮਾਰ ਯਾਦਵ ਪੁੱਤਰ ਲਾਲਬਾਬੂ ਯਾਦਵ ਵਾਸੀ ਕਸਦੈਯਰ ਪੂਰਵੀ ਬਲੂਆਂ ਥਾਣਾ ਡੋਰੀਗੰਜ ਜ਼ਿਲ੍ਹਾ ਛਪਰਾ (ਬਿਹਾਰ) ਗ੍ਰਿਫਤਾਰ ਕੀਤੇ ਗਏ। ਉਕਤ ਸ਼ਰਾਬ 'ਚ 15 ਪੇਟੀਆਂ ਓਲਡ ਮੇਂਕ ਅਤੇ 25 ਪੇਟੀਆਂ ਆਫਿਸਰਜ਼ ਚੁਆਇਸ ਦੀਆਂ ਸਨ।
ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਸ਼ਰਾਬ ਦੀ ਕੀਮਤ ਕਰੀਬ 2 ਲੱਖ 65 ਹਜ਼ਾਰ ਰੁਪਏ ਬਣਦੀ ਹੈ। ਬਰਾਮਦ ਹੋਈ ਗੱਡੀ ਦੀ ਕੀਮਤ ਲਗਭਗ 07 ਲੱਖ ਰੁਪਏ ਹੈ। ਪੁਲਿਸ ਟੀਮ ਨੇ ਗੱਡੀ ਅਤੇ ਅੰਗਰੇਜ਼ੀ ਸ਼ਰਾਬ ਨੂੰ ਜ਼ਬਤ ਕਰਕੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਸਥਾਨਕ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ