ਜੈਪੁਰ, 02 ਜਨਵਰੀ (ਹਿੰ.ਸ.)। ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਦੀ ਅਜਮੇਰ ਟੀਮ ਨੇ ਵੀਰਵਾਰ ਨੂੰ ਕਾਰਵਾਈ ਕਰਦੇ ਹੋਏ ਸਨੋਦੀਆ ਤਹਿਸੀਲ ਸਰਵਾੜ ਜ਼ਿਲਾ ਅਜਮੇਰ ਦੇ ਪਟਵਾਰੀ ਮੁਕੇਸ਼ ਚੌਧਰੀ ਨੂੰ ਸ਼ਿਕਾਇਤਕਰਤਾ ਤੋਂ ਅੱਠ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਐਂਟੀ ਕੁਰੱਪਸ਼ਨ ਬਿਊਰੋ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਡਾ. ਰਵੀ ਪ੍ਰਕਾਸ਼ ਮੇਹਰੜਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਏ.ਸੀ.ਬੀ. ਦੇ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਕੀਤੀ ਸੀ ਕਿ ਉਸਦੀ ਜੱਦੀ ਵਾਹੀਯੋਗ ਜ਼ਮੀਨ ਦੀ ਵਿਰਾਸਤੀ ਨਾਮਜ਼ਦਗੀ ਖੁਲ੍ਹਵਾਉਣ ਬਦਲੇ ਪਟਵਾਰੀ ਮੁਕੇਸ਼ ਚੌਧਰੀ ਵਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਹੈ। ਜਿਸ 'ਤੇ ਏ.ਸੀ.ਬੀ. ਦੀ ਅਜਮੇਰ ਟੀਮ ਨੇ ਵਧੀਕ ਪੁਲਿਸ ਕਪਤਾਨ ਭਾਗਚੰਦ ਦੀ ਅਗਵਾਈ 'ਚ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਟਰੈਪ ਕਾਰਵਾਈ ਕਰਦੇ ਹੋਏ ਪਟਵਾਰੀ ਮੁਕੇਸ਼ ਚੌਧਰੀ ਪਟਵਾਰੀ ਨੂੰ ਅੱਠ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ