ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੇਓਲ ਸੰਵਿਧਾਨਕ ਅਦਾਲਤ ’ਚ ਰੱਖਣਗੇ ਆਪਣਾ ਪੱਖ 
ਸਿਓਲ, 05 ਜਨਵਰੀ (ਹਿੰ.ਸ.)। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਸੰਵਿਧਾਨਕ ਅਦਾਲਤ ਵਿੱਚ ਮਹਾਂਦੋਸ਼ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ ਹਨ। ਯੇਓਲ 'ਤੇ ਗੰਭੀਰ ਦੋਸ਼ ਹਨ। ਨੈਸ਼ਨਲ ਅਸੈਂਬਲੀ ਨੇ ਮਾਰਸ਼ਲ ਲਾਅ ਦੇ ਥੋੜ੍ਹੇ ਸਮੇਂ ਲਈ ਘੋਸ਼ਣਾ ਕਰਨ ਤੋਂ ਬਾਅਦ ਉਨ੍ਹਾਂ ਵਿਰੁੱਧ ਮਹਾਦੋਸ਼ ਪ੍ਰ
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ


ਸਿਓਲ, 05 ਜਨਵਰੀ (ਹਿੰ.ਸ.)। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਸੰਵਿਧਾਨਕ ਅਦਾਲਤ ਵਿੱਚ ਮਹਾਂਦੋਸ਼ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ ਹਨ। ਯੇਓਲ 'ਤੇ ਗੰਭੀਰ ਦੋਸ਼ ਹਨ। ਨੈਸ਼ਨਲ ਅਸੈਂਬਲੀ ਨੇ ਮਾਰਸ਼ਲ ਲਾਅ ਦੇ ਥੋੜ੍ਹੇ ਸਮੇਂ ਲਈ ਘੋਸ਼ਣਾ ਕਰਨ ਤੋਂ ਬਾਅਦ ਉਨ੍ਹਾਂ ਵਿਰੁੱਧ ਮਹਾਦੋਸ਼ ਪ੍ਰਸਤਾਵ ਪਾਸ ਕੀਤਾ ਸੀ। ਸੰਵਿਧਾਨਕ ਅਦਾਲਤ ਨੇ ਹੁਣ ਫੈਸਲਾ ਕਰਨਾ ਹੈ ਕਿ ਉਨ੍ਹਾਂ ਖਿਲਾਫ਼ ਮਹਾਦੋਸ਼ ਚਲਾਇਆ ਜਾਵੇਗਾ ਜਾਂ ਨਹੀਂ।

ਇਸ ਦੌਰਾਨ ਭ੍ਰਿਸ਼ਟਾਚਾਰ ਜਾਂਚ ਦਫ਼ਤਰ ਨੇ ਉਨ੍ਹਾਂ ਨੂੰ ਅਦਾਲਤੀ ਵਾਰੰਟ ’ਤੇ ਹਿਰਾਸਤ ਵਿੱਚ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਇਸ ਵਾਰੰਟ ਨੂੰ ਲਾਗੂ ਕਰਨ ਦੀ ਮਿਤੀ 6 ਜਨਵਰੀ ਹੈ। ਦ ਕੋਰੀਆ ਟਾਈਮਜ਼ ਅਖਬਾਰ ਦੇ ਅਨੁਸਾਰ, ਰਾਸ਼ਟਰਪਤੀ ਦੇ ਕਾਨੂੰਨੀ ਸਲਾਹਕਾਰ ਯੂਨ ਗੈਪ-ਗਿਊਨ ਨੇ ਐਤਵਾਰ ਨੂੰ ਕਿਹਾ ਕਿ ਯੇਓਲ ਸੰਵਿਧਾਨਕ ਅਦਾਲਤ ਦੇ ਸਾਹਮਣੇ ਮਹਾਦੋਸ਼ ਮੁਕੱਦਮੇ ਵਿੱਚ ਗਵਾਹੀ ਦੇਣ ਜਾਣਗੇ। ਸੁਪਰੀਮ ਕੋਰਟ ਨੇ ਸੁਣਵਾਈ ਲਈ 14 ਜਨਵਰੀ, 16 ਜਨਵਰੀ, 21 ਜਨਵਰੀ, 23 ਜਨਵਰੀ ਅਤੇ 4 ਫਰਵਰੀ ਦੀ ਤਰੀਕ ਤੈਅ ਕੀਤੀ ਹੈ।

ਕਾਨੂੰਨੀ ਸਲਾਹਕਾਰ ਯੂਨ ਗੈਪ-ਗਿਊਨ ਨੇ ਪੱਤਰਕਾਰਾਂ ਨੂੰ ਇੱਕ ਸੰਦੇਸ਼ ਭੇਜਿਆ ਕਿ ਰਾਸ਼ਟਰਪਤੀ ਆਪਣੀ ਸਥਿਤੀ ਪੇਸ਼ ਕਰਨ ਲਈ ਇੱਕ ਉਚਿਤ ਮਿਤੀ 'ਤੇ ਅਦਾਲਤ ਵਿੱਚ ਪੇਸ਼ ਹੋਣਗੇ। ਜ਼ਿਆਦਾ ਸੰਭਾਵਨਾ ਹੈ ਕਿ ਯੇਓਲ 14 ਜਨਵਰੀ ਨੂੰ ਸੰਵਿਧਾਨਕ ਅਦਾਲਤ ਦੇ ਸਾਹਮਣੇ ਪੇਸ਼ ਹੋਣਗੇ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande