ਸ਼ਾਹਿਦ ਕਪੂਰ ਦੀ ਫਿਲਮ ਦੇਵਾ ਦਾ ਟੀਜ਼ਰ ਰਿਲੀਜ਼
ਮੁੰਬਈ, 05 ਜਨਵਰੀ (ਹਿੰ.ਸ.)। ਸ਼ਾਹਿਦ ਕਪੂਰ ਦੀ ਬਹੁ ਉਡੀਕੀ ਜਾ ਰਹੀ ਫਿਲਮ ਦੇਵਾ ਦਾ ਟੀਜ਼ਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਜ਼ੀ ਸਟੂਡੀਓਜ਼ ਅਤੇ ਰਾਏ ਕਪੂਰ ਫਿਲਮਜ਼ ਦੁਆਰਾ ਨਿਰਮਿਤ ਇਸ ਫਿਲਮ ਦੇ ਦੋ ਦਮਦਾਰ ਪੋਸਟਰਾਂ ਨੇ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਦੇਵਾ ਦੀ ਇੰਟੇਂਸ ਦੁਨੀਆ ਦੀ ਝਲਕ ਦਿੱਤੀ ਸੀ। ਇਨ੍ਹਾਂ
ਸ਼ਾਹਿਦ ਕਪੂਰ


ਮੁੰਬਈ, 05 ਜਨਵਰੀ (ਹਿੰ.ਸ.)। ਸ਼ਾਹਿਦ ਕਪੂਰ ਦੀ ਬਹੁ ਉਡੀਕੀ ਜਾ ਰਹੀ ਫਿਲਮ ਦੇਵਾ ਦਾ ਟੀਜ਼ਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਜ਼ੀ ਸਟੂਡੀਓਜ਼ ਅਤੇ ਰਾਏ ਕਪੂਰ ਫਿਲਮਜ਼ ਦੁਆਰਾ ਨਿਰਮਿਤ ਇਸ ਫਿਲਮ ਦੇ ਦੋ ਦਮਦਾਰ ਪੋਸਟਰਾਂ ਨੇ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਦੇਵਾ ਦੀ ਇੰਟੇਂਸ ਦੁਨੀਆ ਦੀ ਝਲਕ ਦਿੱਤੀ ਸੀ। ਇਨ੍ਹਾਂ ਪੋਸਟਰਾਂ 'ਚ ਸ਼ਾਹਿਦ ਦਾ ਜ਼ਬਰਦਸਤ ਅਤੇ ਧਮਾਕੇਦਾਰ ਅੰਦਾਜ਼ ਦੇਖਣ ਨੂੰ ਮਿਲਿਆ, ਜਿਸਨੇ ਉਤਸ਼ਾਹ ਹੋਰ ਵਧਾ ਦਿੱਤਾ ਹੈ।

ਦੇਵਾ ਨੂੰ ਲੈ ਕੇ ਉਤਸ਼ਾਹ ਉਦੋਂ ਹੋਰ ਵਧ ਗਿਆ ਜਦੋਂ ਗ੍ਰੈਂਡ ਫੈਨ ਈਵੈਂਟ 'ਚ ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਨੇ ਇਕੱਠੇ ਹੋ ਕੇ ਫਿਲਮ ਦਾ ਜਸ਼ਨ ਮਨਾਇਆ। ਇਸ ਮੌਕੇ ਸ਼ਾਹਿਦ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਦਿਲ ਨੂੰ ਛੂਹ ਲੈਣ ਵਾਲੀ ਗੱਲਬਾਤ ਕੀਤੀ। ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਅਤੇ ਸਮਰਥਨ 'ਤੇ ਧੰਨਵਾਦ ਪ੍ਰਗਟਾਇਆ ਅਤੇ ਆਪਣੇ ਉਤਸ਼ਾਹ ਨੂੰ ਵੀ ਸਾਂਝਾ ਕੀਤਾ। ਹੁਣ ਟੀਜ਼ਰ ਦੇ ਨਾਲ, ਦਰਸ਼ਕਾਂ ਨੂੰ ਦੇਵਾ ਦੀ ਧਮਾਕੇਦਾਰ ਅਤੇ ਕ੍ਰੇਜ਼ੀ ਦੁਨੀਆ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਵਿੱਚ ਜ਼ਬਰਦਸਤ ਐਕਸ਼ਨ, ਸ਼ਾਨਦਾਰ ਡਾਂਸ ਸੀਨ ਅਤੇ ਇੱਕ ਦਮਦਾਰ ਸਟੋਰੀਲਾਈਨ ਹੈ, ਜਿਸ ਨੇ ਹਰ ਕਿਸੇ ਨੂੰ ਉਤਸ਼ਾਹ ਅਤੇ ਉਤਸੁਕਤਾ ਨਾਲ ਭਰ ਦਿੱਤਾ ਹੈ।

ਸ਼ਾਹਿਦ ਕਪੂਰ ਆਪਣੀ ਬਹੁਮੁਖੀ ਅਦਾਕਾਰੀ ਲਈ ਜਾਣੇ ਜਾਂਦੇ ਹਨ ਅਤੇ ਹੁਣ ਉਹ ਦੇਵਾ ਨਾਲ ਕੁਝ ਨਵਾਂ ਕਰਨ ਵਾਲੇ ਹਨ। ਟੀਜ਼ਰ ’ਚ ਉਨ੍ਹਾਂ ਇੰਟੇਂਸ ਅਵਤਾਰ ਨਜ਼ਰ ਆ ਰਿਹਾ ਹੈ, ਜਿਸ ’ਚ ਹੈਰਾਨ ਕਰਨ ਵਾਲੇ ਸਟੰਟ ਅਤੇ ਰਾਅ, ਬੇਜੋੜ ਐਕਸ਼ਨ ਸੀਕਵੇਂਸ ਹੈ, ਜੋ ਦਰਸ਼ਕਾਂ ਨੂੰ ਆਪਣੀਆਂ ਸੀਟਾਂ ਤੋਂ ਉੱਠਣ ਦਾ ਮੌਕਾ ਨਹੀਂ ਦੇਣਗੇ। ਹਾਈ-ਸਪੀਡ ਚੇਜ਼ ਹੋਵੇ ਜਾਂ ਧਮਾਕੇਦਾਰ ਲੜਾਈ ਦੇ ਸੀਨ, ਆਪਣੇ ਕਿਰਦਾਰ ਲਈ ਸ਼ਾਹਿਦ ਦੀ ਸਖ਼ਤ ਮਿਹਨਤ ਸਾਫ਼ ਨਜ਼ਰ ਆਉਂਦੀ ਹੈ। ਉਨ੍ਹਾਂ ਦੇ ਜ਼ਬਰਦਸਤ ਡਾਂਸ ਮੂਵਜ਼ ਵੀ ਫ਼ਿਲਮ ਦਾ ਉਤਸ਼ਾਹ ਵਧਾਉਂਦੀਆਂ ਹਨ। ਦੇਵਾ ’ਚ ਬਾਲੀਵੁਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੀ ਵਿਰਾਸਤ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿੱਚ ਸ਼ਾਹਿਦ ਕਪੂਰ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਕਸ ਨੂੰ ਮਾਡਰਨ ਟਵਿਸਟ ਦੇ ਨਾਲ ਪੇਸ਼ ਕਰ ਰਹੇ ਹਨ।

ਦੇਵਾ, ਮਲਿਆਲਮ ਫਿਲਮ ਨਿਰਦੇਸ਼ਕ ਰੋਸ਼ਨ ਐਂਡਰਿਊਜ਼ ਦੁਆਰਾ ਨਿਰਦੇਸ਼ਤ ਅਤੇ ਜ਼ੀ ਸਟੂਡੀਓਜ਼ ਅਤੇ ਰਾਏ ਕਪੂਰ ਫਿਲਮਜ਼ ਦੁਆਰਾ ਨਿਰਮਿਤ, ਇੱਕ ਰੋਮਾਂਚਕ ਅਤੇ ਧਮਾਕੇਦਾਰ ਐਕਸ਼ਨ ਥ੍ਰਿਲਰ ਹੈ। ਇਹ ਫਿਲਮ 31 ਜਨਵਰੀ, 2025 ਨੂੰ ਰਿਲੀਜ਼ ਹੋਣ ਵਾਲੀ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande