ਮੇਸੀ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ 'ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ' ਜਿੱਤਣ ਵਾਲੇ ਪਹਿਲੇ ਪੁਰਸ਼ ਫੁੱਟਬਾਲਰ ਬਣੇ
ਨਵੀਂ ਦਿੱਲੀ, 06 ਜਨਵਰੀ (ਹਿੰ.ਸ.)। ਲਿਓਨੇਲ ਮੇਸੀ ਨੇ 4 ਜਨਵਰੀ ਨੂੰ ਆਪਣੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਪ੍ਰ਼ਾਪਤੀ ਨੂੰ ਜੋੜਿਆ ਜਦੋਂ ਉਨ੍ਹਾਂ ਨੂੰ ਸੰਯੁਕਤ ਰਾਜ ਦੇ ਸਰਵਉੱਚ ਨਾਗਰਿਕ ਸਨਮਾਨ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ ਨਾਲ ਸਨਮਾਨਿਤ ਕੀਤਾ ਗਿਆ। ਵ੍ਹਾਈਟ ਹਾਊਸ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤ
ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੇਸੀ


ਨਵੀਂ ਦਿੱਲੀ, 06 ਜਨਵਰੀ (ਹਿੰ.ਸ.)। ਲਿਓਨੇਲ ਮੇਸੀ ਨੇ 4 ਜਨਵਰੀ ਨੂੰ ਆਪਣੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਪ੍ਰ਼ਾਪਤੀ ਨੂੰ ਜੋੜਿਆ ਜਦੋਂ ਉਨ੍ਹਾਂ ਨੂੰ ਸੰਯੁਕਤ ਰਾਜ ਦੇ ਸਰਵਉੱਚ ਨਾਗਰਿਕ ਸਨਮਾਨ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ ਨਾਲ ਸਨਮਾਨਿਤ ਕੀਤਾ ਗਿਆ। ਵ੍ਹਾਈਟ ਹਾਊਸ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ।

ਇਹ ਮੈਡਲ ਉਨ੍ਹਾਂ ਵਿਅਕਤੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਦੀ ਖੁਸ਼ਹਾਲੀ, ਕਦਰਾਂ-ਕੀਮਤਾਂ, ਜਾਂ ਸੁਰੱਖਿਆ, ਵਿਸ਼ਵ ਸ਼ਾਂਤੀ, ਜਾਂ ਹੋਰ ਮਹੱਤਵਪੂਰਨ ਸਮਾਜਿਕ, ਜਨਤਕ ਜਾਂ ਨਿੱਜੀ ਯਤਨਾਂ ਵਿੱਚ ਯੋਗਦਾਨ ਪਾਇਆ ਹੈ।

ਮੇਸੀ ਇਹ ਐਵਾਰਡ ਜਿੱਤਣ ਵਾਲੇ ਪਹਿਲੇ ਪੁਰਸ਼ ਫੁਟਬਾਲਰ (ਫੁਟਬਾਲ ਖਿਡਾਰੀ) ਬਣ ਗਏ ਅਤੇ 2022 ਵਿੱਚ, ਮੇਗਨ ਰੈਪਿਨੋ ਤੋਂ ਬਾਅਦ ਇਸ ਖੇਡ ਦੇ ਦੂਜੇ ਖਿਡਾਰੀ ਬਣ ਗਏ। ਯੂ ਐਸ ਏ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਪੁਰਸਕਾਰ ਪ੍ਰਦਾਨ ਕੀਤਾ, ਜਿਨ੍ਹਾਂ ਵਿੱਚੋਂ ਅਰਜਨਟੀਨੀ ਖਿਡਾਰੀ 19 ਪ੍ਰਾਪਤਕਰਤਾਵਾਂ ਵਿੱਚੋਂ ਇੱਕ ਸਨ।

ਮੈਸੀ ਦੇ ਕਲੱਬ ਇੰਟਰ ਮਿਆਮੀ ਨੇ ਇੱਕ ਬਿਆਨ 'ਚ ਕਿਹਾ, ''ਮੇਸੀ ਨੇ ਈਵੈਂਟ ਤੋਂ ਪਹਿਲਾਂ ਵ੍ਹਾਈਟ ਹਾਊਸ ਨੂੰ ਕਿਹਾ ਕਿ ਉਹ ਬਹੁਤ ਸਨਮਾਨਤ ਮਹਿਸੂਸ ਕਰ ਰਹੇ ਹਨ ਅਤੇ ਇਹ ਸਨਮਾਨ ਮਿਲਣਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਹਾਲਾਂਕਿ ਸਮਾਂ-ਸਾਰਣੀ ਦੇ ਟਕਰਾਅ ਅਤੇ ਪਹਿਲਾਂ ਦੀਆਂ ਵਚਨਬੱਧਤਾਵਾਂ ਕਾਰਨ ਉਹ ਇਸ ’ਚ ਹਾਜ਼ਰ ਨਹੀਂ ਹੋ ਸਕੇ।ਉਨ੍ਹਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਮਿਲਣ ਦਾ ਮੌਕਾ ਮਿਲਣ ਦੀ ਉਮੀਦ ਹੈ।”

ਮੇਸੀ ਜੁਲਾਈ 2023 ਵਿੱਚ ਪੈਰਿਸ ਸੇਂਟ-ਜਰਮੇਨ ਤੋਂ ਫ੍ਰੀ ਟ੍ਰਾਂਸਫਰ 'ਤੇ ਇੰਟਰ ਮਿਆਮੀ ਵਿੱਚ ਸ਼ਾਮਲ ਹੋਏ ਤੇ ਮੇਜਰ ਲੀਗ ਸੌਕਰ (ਐਮਐਲਐਸ) ਟੀਮ ਲਈ 39 ਮੈਚਾਂ ਵਿੱਚ 34 ਗੋਲ ਅਤੇ 18 ਸਹਾਇਤਾ ਕੀਤੀ ਹੈ। ਉਨ੍ਹਾਂ ਹੁਣ ਤੱਕ ਟੀਮ ਨਾਲ ਲੀਗ ਕੱਪ ਅਤੇ ਐਮਐਲਐਸ ਸਪੋਰਟਰਜ਼ ਸ਼ੀਲਡ ਜਿੱਤੀ ਹੈ।

ਅਮਰੀਕਾ ਵਿੱਚ ਆਪਣੇ ਸਮੇਂ ਦੌਰਾਨ, ਉਨ੍ਹਾਂ ਨੇ 2023 ਵਿੱਚ ਇੱਕ ਵਾਰ ਬੈਲਨ ਡੀ'ਓਰ ਅਤੇ ਫੀਫਾ ਮੇਂਨਸ ਬੈਸਟ ਪਲੇਅਰ ਦਾ ਖਿਤਾਬ ਜਿੱਤਿਆ ਅਤੇ ਪਿਛਲੇ ਸਾਲ ਕੋਪਾ ਅਮਰੀਕਾ ਖਿਤਾਬ ਦਾ ਸਫਲਤਾਪੂਰਵਕ ਬਚਾਅ ਕਰਨ ਵਿੱਚ ਅਰਜਨਟੀਨਾ ਦੀ ਮਦਦ ਕੀਤੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande