ਜਸਟਿਨ ਟਰੂਡੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕਿਹਾ- ‘ਅਗਲੀਆਂ ਚੋਣਾਂ ਲਈ ਮੈਂ ਸਭ ਤੋਂ ਵਧੀਆ ਵਿਕਲਪ ਨਹੀਂ’ 
ਓਟਵਾ, 07 ਜਨਵਰੀ (ਹਿੰ.ਸ.)। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਸੋਮਵਾਰ ਰਾਤ ਨੂੰ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਸ਼ਟਰ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ, ਕਾਰ
ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ


ਓਟਵਾ, 07 ਜਨਵਰੀ (ਹਿੰ.ਸ.)। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਸੋਮਵਾਰ ਰਾਤ ਨੂੰ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਸ਼ਟਰ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ, ਕਾਰਜਕਾਲ ’ਚ ਸੇਵਾ ਕਰਨ ਲਈ ਧੰਨਵਾਦੀ ਹਾਂ। ਹਾਲਾਂਕਿ ਮੈਂ ਅਗਲੀਆਂ ਚੋਣਾਂ ਲਈ ਸਭ ਤੋਂ ਵਧੀਆ ਵਿਕਲਪ ਨਹੀਂ ਹਾਂ। ਉਨ੍ਹਾਂ ਕਿਹਾ ਕਿ ਬੇਹਤਰੀਨ ਕੋਸ਼ਿਸ਼ਾਂ ਦੇ ਬਾਵਜੂਦ ਸੰਸਦ ਇਕ ਮਹੀਨੇ ਲਈ ਠੱਪ ਰਹੀ, ਪਰ ਉਹ ਇੱਕ ਯੋਧਾ ਹਨ, ਜੋ ਦੇਸ਼ ਦੀ ਪਰਵਾਹ ਕਰਦੇ ਹਨ।

ਕੈਨੇਡੀਅਨ ਨਿਊਜ਼ ਸੀਬੀਸੀ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਟਰੂਡੋ ਆਪਣੇ ਉੱਤਰਾਧਿਕਾਰੀ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ। ਟਰੂਡੋ ਦੇ ਅਸਤੀਫੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਹੋ ਸਕਦੀ ਹੈ।

ਕੈਨੇਡੀਅਨਾਂ ਨੂੰ ਸੰਬੋਧਨ ਕਰਦਿਆਂ 53 ਸਾਲਾ ਟਰੂਡੋ ਨੇ ਕਿਹਾ, ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੰਸਦ ਇੱਕ ਮਹੀਨੇ ਲਈ ਠੱਪ ਰਹੀ, ਪਰ ਉਹ ਇੱਕ ਯੋਧਾ ਹਨ, ਜੋ ਦੇਸ਼ ਦੀ ਪਰਵਾਹ ਕਰਦੇ ਹਨ। ਮੈਂ ਆਪਣੇ ਦੇਸ਼ ਦੀ ਬਿਹਤਰੀ ਲਈ ਲੜਦਾ ਰਿਹਾ ਹਾਂ। ਇਹ ਲੜਾਈ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਅੰਦਰ ਅੰਦਰੂਨੀ ਲੜਾਈਆਂ ਚੱਲ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਨੇ ਪਾਰਟੀ ਆਗੂ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਛੱਡਣ ਦਾ ਫੈਸਲਾ ਲਿਆ।

ਜਸਟਿਨ ਟਰੂਡੋ ਨੇ ਕਿਹਾ, ਮੈਂ ਗਵਰਨਰ ਜਨਰਲ ਨੂੰ ਸਲਾਹ ਦਿੱਤੀ ਸੀ ਕਿ ਸਾਨੂੰ ਸੰਸਦ ਦੇ ਇੱਕ ਨਵੇਂ ਸੈਸ਼ਨ ਦੀ ਲੋੜ ਹੈ। ਮੇਰੀ ਬੇਨਤੀ ਮੰਨ ਲਈ ਗਈ ਹੈ ਅਤੇ ਸਦਨ 24 ਮਾਰਚ ਤੱਕ ਮੁਲਤਵੀ ਰਹੇਗਾ।

ਦੱਸ ਦੇਈਏ ਕਿ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਹਟਣ ਲਈ ਵਧਦੇ ਦਬਾਅ ਤੋਂ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਟਰੂਡੋ ਨੂੰ ਕਈ ਮੁੱਦਿਆਂ 'ਤੇ ਵਿਆਪਕ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਨਿੱਝਰ ਦੀ ਹੱਤਿਆ ’ਤੇ ਭਾਰਤ ਦੇ ਖਿਲਾਫ਼ ਬੇਬੁਨਿਆਦ ਦੋਸ਼ ਅਤੇ ਭੋਜਨ ਅਤੇ ਰਿਹਾਇਸ਼ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਸ਼ਾਮਲ ਹਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande