ਚੰਡੀਗੜ੍ਹ, 2 ਅਕਤੂਬਰ (ਹਿੰ. ਸ.)। ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਕੈਬਨਿਟ ਨੂੰ ਰਬੀ ਸੀਜਨ 2026-27 ਲਈ ਸਾਰੀ ਨੋਟੀਫਾਇਡ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਵਿੱਚ ਇਤਿਹਾਸਕ ਵਾਧੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਨੂੰ ਇਤਿਹਾਸਕ ਅਤੇ ਕਿਸਾਨ ਹਿਤੇਸ਼ੀ ਕਦਮ ਦੱਸਦੇ ਹੋਏ ਕਿਹਾ ਕਿ ਇਹ ਵਾਧਾ ਨਾ ਸਿਰਫ ਲੱਖਾਂ ਕਿਸਾਨਾਂ ਦੀ ਆਜੀਵਿਕਾ ਯਕੀਨੀ ਕਰੇਗੀ ਸਗੋ ਹਾਲ ਹੀ ਵਿੱਚ ਅਮੇਰਿਕੀ ਸਰਕਾਰ ਵੱਲੋਂ ਭਾਰਤੀ ਖੇਤੀਬਾੜੀ ਨਿਰਯਾਤ 'ਤੇ ਲਗਾਏ ਗਏ ਟੈਰਿਫ ਦਾ ਵੀ ਮਜਬੂਤ ਜਵਾਬ ਹੈ।
ਰਾਣਾ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਲਾਭਕਾਰੀ ਮੁੱਲ, ਗ੍ਰਾਮੀਣ ਅਰਥਵਿਵਸਥਾ ਵਿੱਚ ਨਵੀਂ ਊਰਜਾ, ਘਰੇਲੂ ਖਪਤ ਵਿੱਚ ਵਾਧਾ ਅਤੇ ਵਿਸ਼ਵ ਵਪਾਰ ਵਿੱਚ ਭਾਰਤ ਦੀ ਮਜਬੂਤੀ ਯਕੀਨੀ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਫੈਸਲਾ 2018-19 ਦੇ ਕੇਂਦਰੀ ਬਜਟ ਵਿੱਚ ਕੀਤੇ ਗਏ ਉਸ ਵਾਅਦੇ ਨੂੰ ਮੁੜ ਪੁਸ਼ਟ ਕਰਦਾ ਹੈ ਜਿਸ ਵਿੱਚ ਐਮਐਸਪੀ ਨੂੰ ਅਖਿਲ ਭਾਰਤੀ ਉਤਪਾਦਨ ਲਾਗਤ ਦੇ ਔਸਤ ਤੋਂ ਘੱਟ ਤੋਂ ਘੱਟ 1.5 ਗੁਣਾ ਤੈਅ ਕਰਨ ਦਾ ਟੀਚਾ ਰੱਖਿਆ ਗਿਆ ਸੀ
ਖੇਤੀਬਾੜੀ ਮੰਤਰੀ ਨੇ ਦਸਿਆ ਕਿ ਕਣਕ ਦੀ ਨਵੀਂ ਐਮਐਸਪੀ 2585 ਰੁਪਏ ਪ੍ਰਤੀ ਕੁਇੰਟਲ ਹੋਈ ਹੈ ਜਿਸ ਵਿੱਚ 160 ਰੁਪਏ ਦਾ ਵਾਧਾ ਹੋਇਆ ਹੈ, ਜੋ ਵੀ ਐਮਐਸਪੀ 2150 ਰੁਪਏ ਪ੍ਰਤੀ ਕੁਇੰਟਲ ਹੋਇਆ ਹੈ ਜਿਸ ਵਿੱਚ 170 ਰੁਪਏ ਦਾ ਵਾਧਾ ਹੋਇਆ ਹੈ, ਛੋਲੇ ਦੀ ਐਮਐਸਪੀ 5875 ਰੁਪਏ ਪ੍ਰਤੀ ਕੁਇੰਟਲ ਹੋਈ ਹੈ ਜਿਸ ਵਿੱਚ 225 ਰੁਪਏ ਦਾ ਵਾਧਾ ਹੋਇਆ ਹੈ, ਮਸੂਰ ਦੀ ਐਮਐਸਪੀ 7000 ਰੁਪਏ ਪ੍ਰਤੀ ਕੁਇੰਟਲ ਹੋਈ ਹੈ ਜਿਸ ਵਿੱਚ 300 ਰੁਪਏ ਦਾ ਵਾਧਾ ਹੋਇਆ ਹੈ, ਸਰੋਂ/ਤੋਰੀ ਦੀ ਐਮਐਸਪੀ 6200 ਰੁਪਏ ਪ੍ਰਤੀ ਕੁਇੰਟਲ ਹੋਈ ਹੈ। ਜਿਸ ਵਿੱਚ 250 ਰੁਪਏ ਦਾ ਵਧਾ ਹੋਇਆ ਹੈ ਅਤੇ ਸੂਰਜਮੁਖੀ ਦੀ ਐਮਐਸਪੀ 6540 ਰੁਪਏ ਪ੍ਰਤੀ ਕੁਇੰਟਲ ਹੋਈ ਹੈ ਜਿਸ ਵਿੱਚ ਸੱਭ ਤੋਂ ਵੱਧ 600 ਰੁਪਏ ਦਾ ਵਾਧਾ ਹੋਇਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਦਰਾਂ ਵਿੱਚ ਉਤਪਾਦਨ ਲਾਗਤ, ਕਿਰਤ, ਖਾਦ-ਬੀਜ ਅਤੇ ਪਰਿਵਾਰਕ ਕਿਰਤ ਸਮੇਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਨੁੰ ਕਿਸਾਨਾਂ ਦੀ ਆਮਦਨੀ ਵਧਾਉਣ ਅਤੇ ਖੇਤੀਬਾੜੀ ਖੇਤਰ ਵਿੱਚ ਵਿੱਤੀ ਪ੍ਰੋਤਸਾਹਨ ਯਕੀਨੀ ਕਰਨ ਵਾਲਾ ਫੈਸਲਾ ਦਸਿਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਜੀਐਸਟੀ ਕਟੌਤੀਆਂ ਅਤੇ ਲਾਜਿਸਟਿਕਸ ਖਰਚ ਦੇ ਬਾਵਜੂਦ ਸ਼ੁੱਧ ਲਾਭ ਮਿਲੇਗਾ ਅਤੇ ਇਹ ਕਦਮ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਵੀ ਰਣਨੀਤਿਕ ਰੂਪ ਨਾਲ ਮਹਤੱਵਪੂਰਣ ਹੈ।
ਰਾਣਾ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ 2047 ਦੇ ਵਿਜ਼ਨ ਨਾਲ ਮੇਲ ਖਾਂਦਾ ਹੈ। ਨਾਲ ਹੀ ਕੇਂਦਰ ਸਰਕਾਰ ਨੇ ਮਿਸ਼ਨ ਫਾਰ ਆਤਮਨਿਰਭਰਤਾ ਇਨ ਪਲਸੇਜ਼ (2025-26 ਤੋਂ 2030-31) ਨੁੰ ਮੰਜੂਰੀ ਦਿੱਤੀ ਹੈ ਜਿਸ ਦੇ ਤਹਿਤ 11 ਹਜਾਰ 440 ਕਰੋੜ ਰੁਪਏ ਦਾ ਖਰਚ ਹੋਵਗਾ। ਇਸ ਦਾ ਟੀਚਾ 2030-31 ਤੱਕ ਦਲਹਨ ਉਤਪਾਦਨ ਨੂੰ 350 ਲੱਖ ਟਨ ਤੱਕ ਵਧਾਉਣਾ, ਖੇਤਰਫਲ 310 ਲੱਖ ਹੈਕਟੇਅਰ ਅਤੇ ਉਪਜ 1130 ਕਿਲੋ ਪ੍ਰਤੀ ਹੈਕਟੇਅਰ ਤੱਕ ਵਧਾਉਣਾ ਹੈ।
ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸਾਰੇ 24 ਫਸਲਾਂ ਦੀ ਖਰੀਦ ਕੇਂਦਰ ਵੱਲੋਂ ਤੈਅ ਐਮਐਸਪੀ 'ਤੇ ਯਕੀਨੀ ਕਰ ਰਹੀ ਹੈ ਜਿਸ ਨਾਲ ਕੋਈ ਕਿਸਾਨ ਪਿੱਛੇ ਨਾ ਛੁਟੇਗਾ। ਉਨ੍ਹਾਂ ਨੇ ਇਹ ਵੀ ਦਸਿਆ ਕਿ ਰਾਜ ਵਿੱਚ ਖੇਤੀਬਾੜੀ ਖੇਤਰ ਪ੍ਰਿਸੀਜਨ ਫਾਰਮਿੰਗ, ਡਰੋਨ ਮਾਨੀਟਰਿੰਗ ਅਤੇ ਏਆਈ ਅਧਾਰਿਤ ਸਲਾਹ ਵਰਗੀ ਤਕਨੀਕਾਂ ਰਾਹੀਂ ਤੇਜੀ ਨਾਲ ਉਨੱਤੀ ਕਰ ਰਿਹਾ ਹੈ।
ਖੇਤੀਬਾੜੀ ਮੰਤਰੀ ਨੇ ਇਸ ਵਾਧੇ ਨੂੰ ਕਿਸਾਨਾਂ ਲਈ ਸ਼ਾਨਦਾਰ ਦੀਵਾਲੀ ਉਪਹਾਰ ਦੱਸਦੇ ਹੋਏ ਕਿਹਾ ਕਿ ਇਹ ਰੋਸ਼ਨੀ ਦਾ ਤਿਉਹਾਰ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਦੀ ਨਵੀਂ ਰਾਹ ਜਗਮਗਾਏਗਾ, ਉਨ੍ਹਾਂ ਨੂੰ ਆਤਮਨਿਰਭਰ ਬਣਾਏਗਾ ਅਤੇ ਪੂਰੇ ਦੇਸ਼ ਦੀ ਅਰਥਵਿਵਸਥਾ ਵਿੱਚ ਨਵੀਂ ਊਰਜਾ ਸੰਚਾਰ ਰਕੇਗਾ। ਊਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਰੀਦ ਲਾਭ ਲਈ ਰਜਿਸਟ੍ਰੇਸ਼ਣ ਕਰਵਾਉਣ ਅਤੇ ਰਾਜ ਦੀ ਤਕਨੀਕੀ ਅਪਗੇ੍ਰਡ ਯੋਜਨਾਵਾਂ ਦਾ ਲਾਭ ਚੁੱਕਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ