ਪੁਣੇ : ਅੱਤਵਾਦੀ ਸੰਗਠਨ ਨਾਲ ਸਬੰਧ ਅਤੇ ਕੱਟੜਪੰਥੀ ਗਤੀਵਿਧੀਆਂ ’ਚ ਸ਼ਮੂਲੀਅਤ ਦੇ ਦੋਸ਼ ’ਚ ਇੱਕ ਗ੍ਰਿਫ਼ਤਾਰ
ਮੁੰਬਈ, 28 ਅਕਤੂਬਰ (ਹਿੰ.ਸ.)। ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਪੁਣੇ ਦੇ ਕੋਂਢਵਾ ਇਲਾਕੇ ਤੋਂ ਜ਼ੁਬੇਰ ਹੰਗਰਗੇਕਰ ਨਾਮ ਦੇ ਇੱਕ ਵਿਅਕਤੀ ਨੂੰ ਕੱਟੜਪੰਥੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ
ਪੁਣੇ : ਅੱਤਵਾਦੀ ਸੰਗਠਨ ਨਾਲ ਸਬੰਧ ਅਤੇ ਕੱਟੜਪੰਥੀ ਗਤੀਵਿਧੀਆਂ ’ਚ ਸ਼ਮੂਲੀਅਤ ਦੇ ਦੋਸ਼ ’ਚ ਇੱਕ ਗ੍ਰਿਫ਼ਤਾਰ


ਮੁੰਬਈ, 28 ਅਕਤੂਬਰ (ਹਿੰ.ਸ.)। ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਪੁਣੇ ਦੇ ਕੋਂਢਵਾ ਇਲਾਕੇ ਤੋਂ ਜ਼ੁਬੇਰ ਹੰਗਰਗੇਕਰ ਨਾਮ ਦੇ ਇੱਕ ਵਿਅਕਤੀ ਨੂੰ ਕੱਟੜਪੰਥੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਉਸਨੂੰ 4 ਨਵੰਬਰ ਤੱਕ ਏ.ਟੀ.ਐਸ. ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਇੱਕ ਏ.ਟੀ.ਐਸ. ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ 'ਤੇ, ਉਨ੍ਹਾਂ ਦੀ ਟੀਮ ਨੇ ਸੋਮਵਾਰ ਨੂੰ ਪੁਣੇ ਦੇ ਕੋਂਢਵਾ ਵਿੱਚ ਜ਼ੁਬੇਰ ਹੰਗਰਗੇਕਰ ਦੇ ਘਰ ਦੀ ਤਲਾਸ਼ੀ ਲਈ। ਇਸ ਦੌਰਾਨ, ਕੱਟੜਪੰਥ ਦੇ ਲਈ ਭੜਕਾਉਣ ਵਾਲੀ ਸਮੱਗਰੀ ਅਤੇ ਹੋਰ ਇਤਰਾਜ਼ਯੋਗ ਦਸਤਾਵੇਜ਼ ਮਿਲੇ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸਨੂੰ 4 ਨਵੰਬਰ ਤੱਕ ਏ.ਟੀ.ਐਸ. ਹਿਰਾਸਤ ਵਿੱਚ ਭੇਜ ਦਿੱਤਾ ਹੈ।ਜ਼ਿਕਰਯੋਗ ਹੈ ਕਿ ਇਹ ਗ੍ਰਿਫ਼ਤਾਰੀ ਪੁਣੇ ਵਿੱਚ ਏਟੀਐਸ ਵੱਲੋਂ ਕੀਤੀ ਗਈ ਪਿਛਲੀ ਤਲਾਸ਼ੀ ਨਾਲ ਸਬੰਧਤ ਹੈ। 9 ਅਕਤੂਬਰ ਨੂੰ, ਏਟੀਐਸ ਨੇ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਸ਼ਹਿਰ ਦੇ ਕਈ ਸਥਾਨਾਂ 'ਤੇ ਤਲਾਸ਼ੀ ਲਈ ਸੀ। ਇਸ ਤਲਾਸ਼ੀ ਦੌਰਾਨ, ਕਈ ਇਲੈਕਟ੍ਰਾਨਿਕ ਡਿਵਾਈਸ, ਦਸਤਾਵੇਜ਼ ਅਤੇ ਸਾਹਿਤ ਬਰਾਮਦ ਕੀਤਾ ਗਿਆ। ਇਸ ਤਲਾਸ਼ੀ ਤੋਂ ਬਾਅਦ, ਏਟੀਐਸ ਨੂੰ ਹੰਗਰਗੇਕਰ ਦੀ ਕਥਿਤ ਸ਼ਮੂਲੀਅਤ ਬਾਰੇ ਪਤਾ ਲੱਗਾ। ਇਸ ਲਈ, ਏਟੀਐਸ ਨੇ ਹੰਗਰਗੇਕਰ ਦੇ ਘਰ ਦੀ ਤਲਾਸ਼ੀ ਲਈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande