
ਪਟਿਆਲਾ, 30 ਅਕਤੂਬਰ (ਹਿੰ. ਸ.)।
ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਵੱਖ-ਵੱਖ ਮਸ਼ੀਨਾਂ ਉਤੇ ਸਬਸਿਡੀ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੇ ਐਸ.ਸੀ. ਕਿਸਾਨਾਂ ਨੂੰ ਐਗਰੀਮਸ਼ੀਨਰੀਪੀਬੀ ਡਾਟ ਕਾਮ www.agarimachinarypb.com ਉਤੇ ਰਜਿਸਟਰ ਕਰਨ ਲਈ ਅਪੀਲ ਕੀਤੀ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਸਰੈਡਰ, ਮਲਚਰ, ਸਮਾਰਟ ਸੀਡਰ, ਜੀਰੋ ਟਿੱਲ ਡਰਿੱਲ, ਸੁਪਰ ਸੀਡਰ, ਬੇਲਰ, ਰੇਕ, ਸਰਬ ਮਾਸਟਰ, ਰੋਟਰੀ ਸਲੈਸ਼ਰ, ਕਰਾਪ ਰੀਪਰ, ਉਲਟਾਵੇਂ ਹੱਲ ਦੀ ਸਬਸਿਡੀ ਲਈ ਐਸ.ਸੀ. ਕਿਸਾਨ ਮਿਤੀ 03.11.2025 ਤੱਕ ਅਪਲਾਈ ਕਰ ਸਕਦੇ ਹਨ। ਇਹਨਾਂ ਮਸ਼ੀਨਾਂ ਉਪਰ ਸਬਸਿਡੀ ਦੀ ਦਰ ਸੀ.ਆਰ.ਐਮ ਸਕੀਮ ਦੀਆਂ ਗਾਇਡਲਾਈਨਜ ਅਨੁਸਾਰ ਹੋਵੇਗੀ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਸਟੱਮ ਹਾਇਰਿੰਗ ਸੈਂਟਰ ਅਤੇ ਪੈਡੀ ਸਪਲਾਈ ਚੇਨ ਸੈਂਟਰ ਸਥਾਪਿਤ ਕਰਨ ਲਈ ਵੀ ਅਰਜੀਆਂ ਦੀ ਮੰਗ ਕੀਤੀ ਗਈ ਹੈ ਅਤੇ ਇਸ ਸਬੰਧੀ ਕਿਸਾਨ ਵਿਭਾਗ ਦੀ ਵੈਬਸਾਇਟ ਜਾਂ ਆਪਣੇ ਬਲਾਕ ਦੇ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਿਸਾਨ ਇਸ ਸਬੰਧੀ ਬਲਾਕ ਪਟਿਆਲਾ ਦੇ ਡਾ. ਗੁਰਮੀਤ ਸਿੰਘ (97791-60950), ਬਲਾਕ ਨਾਭਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਗਿੱਲ (97805-60004), ਬਲਾਕ ਭੁਨਰਹੇੜੀ ਦੇ ਕਿਸਾਨ ਡਾ. ਮਨਦੀਪ ਸਿੰਘ (70092-27488), ਬਲਾਕ ਸਮਾਣਾ ਦੇ ਕਿਸਾਨ ਡਾ. ਸਤੀਸ਼ ਕੁਮਾਰ (97589-00047), ਬਲਾਕ ਰਾਜਪੁਰਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਪੰਨੂੰ (73070-59201) ਅਤੇ ਬਲਾਕ ਘਨੌਰ ਦੇ ਕਿਸਾਨ ਡਾ. ਰਣਜੋਧ ਸਿੰਘ (99883-12299) ਨਾਲ ਸੰਪਰਕ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ