ਚੀਫ਼ ਜਸਟਿਸ 'ਤੇ ਹਮਲੇ ਦੀ ਕੋਸ਼ਿਸ਼ ਨਿੰਦਣਯੋਗ, ਮੁਲਜ਼ਮ ਵਕੀਲ ਨੂੰ ਮਿਲੇ ਸਜ਼ਾ : ਖੜਗੇ
ਨਵੀਂ ਦਿੱਲੀ, 8 ਅਕਤੂਬਰ (ਹਿੰ.ਸ.)। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ.ਆਰ. ਗਵਈ ''ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਨੂੰ ਗੰਭੀਰ ਅਪਰਾਧ ਦੱਸਦੇ ਹੋਏ ਮੁਲਜ਼ਮ ਵਕੀਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਨਿਆਂਪਾਲਿਕਾ ਦੀ ਸ਼ਾਨ ''ਤੇ ਸਿੱ
ਮੱਲਿਕਾਰਜੁਨ ਖੜਗੇ ਦੀ ਫਾਈਲ ਫੋਟੋ


ਨਵੀਂ ਦਿੱਲੀ, 8 ਅਕਤੂਬਰ (ਹਿੰ.ਸ.)। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ.ਆਰ. ਗਵਈ 'ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਨੂੰ ਗੰਭੀਰ ਅਪਰਾਧ ਦੱਸਦੇ ਹੋਏ ਮੁਲਜ਼ਮ ਵਕੀਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਨਿਆਂਪਾਲਿਕਾ ਦੀ ਸ਼ਾਨ 'ਤੇ ਸਿੱਧਾ ਹਮਲਾ ਦੱਸਿਆ ਅਤੇ ਕਿਹਾ ਕਿ ਅਜਿਹੀ ਮਾਨਸਿਕਤਾ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ।ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ (ਐਕਸ) 'ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਵਾਪਰੀ ਘਟਨਾ ਬਹੁਤ ਨਿੰਦਣਯੋਗ ਹੈ। ਜੋ ਕੋਈ ਵੀ ਸੁਪਰੀਮ ਕੋਰਟ ਵਰਗੀ ਸਰਵਉੱਚ ਸੰਵਿਧਾਨਕ ਸੰਸਥਾ ਵਿੱਚ ਬੈਠੇ ਚੀਫ ਜਸਟਿਸ ਜਾਂ ਕਿਸੇ ਹੋਰ ਜਸਟਿਸ ਦਾ ਅਪਮਾਨ ਕਰਦਾ ਹੈ ਅਤੇ ਜੁੱਤੀ ਸੁੱਟਣ ਵਰਗਾ ਕੰਮ ਕਰਦਾ ਹੈ, ਉਹ ਨਾ ਸਿਰਫ਼ ਇੱਕ ਵਿਅਕਤੀ ਦਾ ਸਗੋਂ ਸੰਵਿਧਾਨ ਅਤੇ ਨਿਆਂਪਾਲਿਕਾ ਦਾ ਅਪਮਾਨ ਕਰਦਾ ਹੈ। ਅਜਿਹੀ ਸੋਚ ਅਤੇ ਵਿਚਾਰਧਾਰਾ, ਜੋ ਨਿਆਂਪਾਲਿਕਾ ਦੀ ਸ਼ਾਨ ਨੂੰ ਢਾਹ ਲਗਾਉਂਦੀ ਹੈ, ਉਹ ਸਮਾਜ ਵਿੱਚ ਗੰਦਗੀ ਫੈਲਾਉਣ ਦੇ ਬਰਾਬਰ ਹੈ। ਅਜਿਹੇ ਵਕੀਲਾਂ ਦੀ ਬਾਰ ਐਸੋਸੀਏਸ਼ਨ ਵੱਲੋਂ ਨਾ ਸਿਰਫ਼ ਨਿੰਦਾ, ਸਗੋਂ ਢੁਕਵੀਂ ਕਾਨੂੰਨੀ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ। ਜੇਕਰ ਕੋਈ ਆਪਣੇ ਆਪ ਨੂੰ ਵਕੀਲ ਕਹਿੰਦਾ ਹੈ ਪਰ ਉਸਦੀ ਵਿਚਾਰਧਾਰਾ ਸੰਵਿਧਾਨ ਅਤੇ ਸਮਾਨਤਾ ਦੇ ਵਿਰੁੱਧ ਹੈ, ਤਾਂ ਉਸ ’ਤੇ ਸਵਾਲ ਚੁੱਕਣਾ ਜ਼ਰੂਰੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande