
ਫਾਜ਼ਿਲਕਾ 16 ਨਵੰਬਰ (ਹਿੰ. ਸ.)। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਲਗਾਤਾਰ ਕਿਸਾਨਾਂ ਨਾਲ ਮਿਲ ਕੇ ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਇਸਦਾ ਢੁੱਕਵੇ ਤਰੀਕੇ ਨਾਲ ਹੱਲ ਕਰਨ ਲਈ ਜਾਗਰੂਕਤਾ ਪੈਦਾ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤ ਪਾਲ ਕੌਰ ਨੇ ਪਿੰਡ ਚਵਾੜਿਆਂ ਵਾਲੀ, ਪੂਰਨ ਪੱਟੀ, ਚੱਕ ਖੜੂੰਜ, ਅਭੁਨ, ਜੋੜਕੀ, ਚੱਕ ਬੰਨ ਵਾਲਾ, ਚੱਕ ਡੱਬ ਵਾਲਾ, ਚੱਕ ਪੱਖੀ, ਸੁਹੇਲੇ ਵਾਲਾ, ਲਧੂ ਵਾਲਾ ਉਤਾੜ, ਪੱਕੇ ਕਾਲਾ ਵਾਲਾ, ਢਾਬ ਖੁਸ਼ਹਾਲ ਜੋਈਆਂ, ਚੱਕ ਸੈਦੋ ਕੇ, ਜਾਨੀਸਰ, ਤਤਾਰੇ ਵਾਲਾ ਤੇ ਤੰਬੂ ਵਾਲਾ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਸਾਂਝੀ ਕੀਤੀ|
ਉਨ੍ਹਾਂ ਕਿਹਾ ਕਿ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਵੱਲੋਂ ਦੱਸੇ ਤਰੀਕਿਆਂ ਰਾਹੀਂ ਪਰਾਲੀ ਦਾ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਮੀਨ ਦੀ ਉਪਜਾਉ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਤੇ ਸਾਡੀ ਸੋਨੇ ਵਰਗੀ ਧਰਤੀ ਜੋ ਕਿ ਸਾਨੂੰ ਅੰਨ ਪ੍ਰਦਾਨ ਕਰਦੀ ਹੈ, ਨੂੰ ਅਗ ਲਗਾ ਕੇ ਅੰਦਰੂਨੀ ਪੋਸ਼ਕੀ ਤੱਤ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅਗ ਨਾ ਲਗਾਉਣ ਤੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ *ਤੇ ਮੁਹੱਈਆ ਕਰਵਾਈ ਗਈ ਮਸ਼ੀਨਰੀ ਦੀ ਵਰਤੋਂ ਕਰਨ।ਉਨ੍ਹਾਂ ਕਿਹਾ ਕਿ ਪਰਾਲੀ ਨੂੰ ਨਾ ਅੱਗ ਲਗਾਈਏ ਤੇ ਆਪਣੇ ਆਲੇ ਦੁਆਲੇ ਸ਼ੁੱਧ ਵਾਤਾਵਰਨ ਕਾਇਮ ਕਰਨ ਦਾ ਸੁਨੇਹਾ ਦੇਈਏ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ