
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਨਵੰਬਰ (ਹਿੰ. ਸ.)। ਜਿਨ੍ਹਾਂ ਵਿਦਿਆਰਥੀਆਂ ਨੇ ਕਲਾਸ ਛੇਵੀਂ ਵਿੱਚ ਸਾਲ 2026-2027 ਵਿਚ ਦਾਖਲਾ ਲੈਣ ਲਈ ਜਵਾਹਰ ਨਵੋਦਿਆ ਵਿਦਿਆਲਿਆ ਸਲੈਕਸ਼ਨ ਟੈਸਟ ਫਾਰਮ ਭਰਿਆ ਸੀ, ਉਹ ਆਪਣਾ ਐਡਮਿਟ ਕਾਰਡ ਨਵੋਦਿਆ ਵਿਦਿਆਲਿਆ ਦੀ ਵੈਬ ਸਾਇਟ ਤੇ ਜਾ ਕੇ https://cbseitms.rcil.gov.in/nvs/ ਪ੍ਰਾਪਤ ਕਰ ਸਕਦਾ ਹੈ। ਵਿਦਿਆਰਥੀ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਆਪਣਾ ਜਨਮ ਦੀ ਤਰੀਕ ਭਰਨ ਤੋਂ ਬਾਅਦ ਐਡਮਿਟ ਕਾਰਡ ਪ੍ਰਾਪਤ ਕਰ ਸਕਦਾ ਹੈ।
ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਦੀਪਤੀ ਭਟਨਾਗਰ ਨੇ ਦੱਸਿਆ ਕਿ ਇਹ ਟੈਸਟ ਮਿਤੀ 13 ਦਸੰਬਰ 2025 ਨੂੰ ਜ਼ਿਲ੍ਹਾ ਮੁਹਾਲੀ ਦੇ 08 ਕੇਂਦਰਾ ਤੇ ਹੋਣ ਜਾ ਰਿਹਾ ਹੈ। ਵਿਦਿਆਰਥੀ ਟੈਸਟ ਦੌਰਾਨ ਆਪਣਾ ਐਡਮਿਟ ਕਾਰਡ ਅਤੇ ਇੱਕ ਪਹਿਚਾਣ ਪੱਤਰ ਕੇਂਦਰ ਤੇ ਲੈ ਕੇ ਜਾਵੇ। ਵਧੇਰੇ ਜਾਣਕਾਰੀ ਲਈ 8219860955 ਇਸ ਨੰਬਰ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ