
ਫਾਜ਼ਿਲਕਾ 10 ਦਸੰਬਰ (ਹਿੰ. ਸ.)। ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਪੱਤਰ ਦੀਆਂ ਹਦਾਇਤਾਂ ਜੋ ਕਿ ਕਰਨਾਟਕਾ ਹਾਈਕੋਰਟ ਦੇ ਹੁਕਮਾਂ ਦੇ ਮੱਦੇਨਜਰ ਜਾਰੀ ਕੀਤੀਆਂ ਗਈਆਂ ਹਨ ਤਹਿਤ ਗੱਡੀਆਂ ਦੀ ਨੰਬਰ ਪਲੇਟ ਤੇ ਲਗੇ ਅਣ-ਅਧਿਕਾਰਤ ਫਲੈਗ, ਐਮਬਲਮ, ਨਾਮ, ਚਿੰਨ੍ਹ, ਸਟਿੱਕਰ, ਸੀਲ ਅਤੇ ਲੋਗੋ ਸੈਂਟਰਲ ਮੋਟਰ ਵਹੀਕਲਜ਼ ਰੁਲਜ਼, 1989 ਦੇ ਰੂਲ 50 ਅਤੇ ਰੂਲ 51 ਦੀ ਉਲੰਘਣਾ ਹੈ |
ਸਰਕਾਰੀ ਬੁਲਾਰੇ ਨੇ ਕਿਹਾ ਕਿ ਸੈਂਟਰਲ ਮੋਟਰ ਵਹੀਕਲਜ਼ ਰੁਲਜ਼, 1989 ਦੀ ਹਰੇਕ ਸੰਬਧਤ ਅਤੇ ਆਮ ਜਨਤਾ ਵੱਲੋਂ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ|
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ