ਨਾਗਾਲੈਂਡ ਹੌਰਨਬਿਲ ਮਹੋਤਸਵ ਦੇਸ਼ ਦੀ ਸੱਭਿਆਚਾਰਕ ਅਮੀਰੀ ਅਤੇ ਕਬਾਇਲੀ ਵਿਰਾਸਤ ਦਾ ਸ਼ਕਤੀਸ਼ਾਲੀ ਪ੍ਰਤੀਕ : ਪ੍ਰਧਾਨ ਮੰਤਰੀ
ਨਵੀਂ ਦਿੱਲੀ, 14 ਦਸੰਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਾਗਾਲੈਂਡ ਦੇ ਹੌਰਨਬਿਲ ਮਹੋਤਸਵ ਨੂੰ ਦੇਸ਼ ਦੀ ਸੱਭਿਆਚਾਰਕ ਅਮੀਰੀ ਅਤੇ ਆਦਿਵਾਸੀ ਵਿਰਾਸਤ ਦਾ ਸ਼ਕਤੀਸ਼ਾਲੀ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਇੱਕ ਨਵੇਂ ਅਤੇ ਆਤਮਵਿਸ਼ਵਾਸੀ ਭਾਰਤ ਦੀ ਪਛਾਣ ਹੈ। ਪ੍ਰਧਾਨ ਮੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ


ਨਵੀਂ ਦਿੱਲੀ, 14 ਦਸੰਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਾਗਾਲੈਂਡ ਦੇ ਹੌਰਨਬਿਲ ਮਹੋਤਸਵ ਨੂੰ ਦੇਸ਼ ਦੀ ਸੱਭਿਆਚਾਰਕ ਅਮੀਰੀ ਅਤੇ ਆਦਿਵਾਸੀ ਵਿਰਾਸਤ ਦਾ ਸ਼ਕਤੀਸ਼ਾਲੀ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਇੱਕ ਨਵੇਂ ਅਤੇ ਆਤਮਵਿਸ਼ਵਾਸੀ ਭਾਰਤ ਦੀ ਪਛਾਣ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਐਮ. ਸਿੰਧੀਆ ਦੀ 'ਐਕਸ' ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਮਹੋਤਸਵ ਤਾਂ ਮਨੁੱਖੀ ਭਾਵਨਾ ਦਾ ਸੱਚਾ ਪ੍ਰਤੀਬਿੰਬ ਹੈ ਅਤੇ ਇਸ ’ਚ ਭੂਤਕਾਲ ਅਤੇ ਅੱਜ ਦੀਆਂ ਚੀਜ਼ਾਂ ਦਾ ਸ਼ਾਨਦਾਰ ਮਿਸ਼ਰਣ ਹੈ। ਉਨ੍ਹਾਂ ਕਿਹਾ ਕਿ ਜਦੋਂ ਉੱਤਰ-ਪੂਰਬ ਤਰੱਕੀ ਕਰੇਗਾ ਅਤੇ ਚਮਕੇਗਾ, ਤਾਂ ਹੀ ਪੂਰਾ ਦੇਸ਼ ਤਰੱਕੀ ਕਰ ਸਕੇਗਾ।

ਨਾਗਾਲੈਂਡ ਦੀ ਵਿਲੱਖਣ ਸੱਭਿਆਚਾਰਕ ਪਛਾਣ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਨਾ ਸਿਰਫ਼ ਤਿਉਹਾਰਾਂ ਦੀ ਮੇਜ਼ਬਾਨੀ ਕਰਦਾ ਹੈ ਬਲਕਿ ਖੁਦ ਜਸ਼ਨ ਦਾ ਪ੍ਰਤੀਕ ਹੈ। ਇਹ ਰਾਜ ਨੂੰ 'ਤਿਉਹਾਰਾਂ ਦੀ ਧਰਤੀ' ਕਹਾਉਣ ਦਾ ਸਨਮਾਨ ਦਿੰਦਾ ਹੈ। ਜ਼ਿਕਰਯੋਗ ਹੈ ਫੈਸਟੀਵਲ ਭਾਰਤ ਦੀ ਸੱਭਿਆਚਾਰਕ ਪ੍ਰਤਿਭਾ ਅਤੇ ਉੱਤਰ-ਪੂਰਬ ਦੇ ਵਧਦੇ ਵਿਸ਼ਵਾਸ ਦਾ ਜਸ਼ਨ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande