
ਬਰਨਾਲਾ, 29 ਦਸੰਬਰ (ਹਿੰ. ਸ.)। ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਦੀ ਅਗਵਾਈ ਵਿੱਚ ਸੈਲਫ ਹੈਲਪ ਗਰੁੱਪਾਂ ਲਈ ਲੋਨ ਮੇਲਾ ਲਗਾਇਆ ਗਿਆ ਜਿਸ ਵਿਚ 40 ਸੈਲਫ ਹੈਲਪ ਗਰੁੱਪਾਂ ਨੂੰ 60 ਲੱਖ ਦਾ ਕਰਜ਼ਾ ਸਸਤੀਆਂ ਵਿਆਜ ਦਰਾਂ 'ਤੇ ਦਿਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 40 ਸੈਲਫ ਹੈਲਪ ਗਰੁੱਪ ਨੂੰ 60 ਲੱਖ ਰੁਪਏ ਵੱਖ ਵੱਖ ਕੰਮਾਂ ਜਿਵੇਂ ਕਿ ਸਿਲਾਈ ਦਾ ਕੰਮ, ਡੇਅਰੀ ਦਾ ਕੰਮ, ਬਿਊਟੀ ਪਾਰਲਰ, ਕੱਪੜਾ ਵੇਚਣ ਦਾ ਕੰਮ ਅਤੇ ਆਚਾਰ ਆਦਿ ਦੇ ਕਾਰੋਬਾਰ ਸ਼ੁਰੂ ਕਰਨ ਲਈ (ਕੈਸ਼ ਕਰੈਡਿਟ ਲਿਮਟ) ਵਜੋਂ ਦਿੱਤੇ ਗਏ।
ਉਨਾਂ ਦੱਸਿਆ ਕਿ ਇਹ ਲੋਨ ਵੱਖ-ਵੱਖ ਬੈਂਕਾਂ ਜਿਵੇਂ ਕਿ ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਪੰਜਾਬ ਸਿੰਧ ਬੈਂਕ ਅਤੇ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਵੱਲੋਂ ਠੀਕਰੀਵਾਲ, ਕਾਲੇਕੇ, ਰਾਏਸਰ, ਸ਼ਹਿਣਾ, ਮੌੜ ਨਾਭਾ, ਭੋਤਨਾ, ਕੱਟੂ, ਦਰਾਕਾ ਆਦਿ ਪਿੰਡਾਂ ਦੇ ਸੈਲਫ ਗਰੁੱਪਾਂ ਨਵੀਂ ਸੋਚ ਗਰੁੱਪ ਮੌੜ ਨਾਭਾ, ਜੈ ਹਿੰਦ ਗਰੁੱਪ ਮੌੜ ਨਾਭਾ, ਖ਼ੁਸ਼ੀ ਗਰੁੱਪ ਮੌੜ ਨਾਭਾ, ਲਕਸ਼ਮੀ ਗਰੁੱਪ ਮੌੜ ਨਾਭਾ, ਏਕਤਾ ਗਰੁੱਪ ਮੌੜ ਨਾਭਾ, ਸੁਖਮਨੀ ਗਰੁੱਪ ਭੋਤਨਾ, ਗਗਨ ਗਰੁੱਪ ਦਰਾਕਾ, ਆਸ ਆਜੀਵਿਕਾ ਗਰੁੱਪ ਦਰਾਕਾ, ਗੁਰੂ ਆਜੀਵਿਕਾ ਗਰੁੱਪ ਕੱਟੂ, ਗੋਬਿੰਦ ਆਜੀਵਿਕਾ ਗਰੁੱਪ ਕੱਟੂ, ਪੰਜਾਬ ਆਜੀਵਿਕਾ ਗਰੁੱਪ ਸ਼ਹਿਣਾ, ਬਾਬਾ ਫਰੀਦ ਗਰੁੱਪ ਸ਼ਹਿਣਾ, ਬਾਬਾ ਦੀਪ ਸਿੰਘ ਗਰੁੱਪ ਕਾਲੇਕੇ, ਚੜਦੀ ਕਲਾ ਗਰੁੱਪ ਕਾਲੇਕੇ, ਗੁਰੂ ਤੇਗ ਬਹਾਦਰ ਗਰੁੱਪ ਕਾਲੇਕੇ, ਗੁਰੂ ਰਵਿਦਾਸ ਗਰੁੱਪ ਭੋਤਨਾ ਆਦਿ ਨੂੰ ਦਿੱਤੇ ਗਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ