ਪ੍ਰਧਾਨ ਮੰਤਰੀ ਮੋਦੀ ਅਮਰੀਕਾ ਤੋਂ  'ਬਹੁਤ ਕੁਝ' ਲੈ ਕੇ ਪਰਤ ਰਹੇ ਸਵਦੇਸ਼
ਨਵੀਂ ਦਿੱਲੀ, 14 ਫਰਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਤੋਂ 'ਬਹੁਤ ਕੁਝ ਲੈ ਕੇ’ ਅੱਜ ਸਵਦੇਸ਼ ਪਰਤ ਰਹੇ ਹਨ। ਆਪਣੀ ਅਮਰੀਕਾ ਫੇਰੀ ਦੌਰਾਨ, ਉਹ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਦਿੱਗਜ਼ਾਂ ਨੂੰ ਮਿਲੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਤੋਂ ਅਮਰੀਕਾ ਪਹੁੰਚੇ। ਜਨਵਰੀ ਵਿੱਚ ਆਪਣੇ ਦੂਜੇ ਕਾ
ਅਮਰੀਕੀ ਰਾਸ਼ਟਰਪਤੀ ਦੇ ਗੈਸਟ ਹਾਊਸ, ਬਲੇਅਰ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਲੋਨ ਮਸਕ।


ਨਵੀਂ ਦਿੱਲੀ, 14 ਫਰਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਤੋਂ 'ਬਹੁਤ ਕੁਝ ਲੈ ਕੇ’ ਅੱਜ ਸਵਦੇਸ਼ ਪਰਤ ਰਹੇ ਹਨ। ਆਪਣੀ ਅਮਰੀਕਾ ਫੇਰੀ ਦੌਰਾਨ, ਉਹ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਦਿੱਗਜ਼ਾਂ ਨੂੰ ਮਿਲੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਤੋਂ ਅਮਰੀਕਾ ਪਹੁੰਚੇ। ਜਨਵਰੀ ਵਿੱਚ ਆਪਣੇ ਦੂਜੇ ਕਾਰਜਕਾਲ ਲਈ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਨੇ ਭਾਰਤ ਨਾਲ ਆਪਣੀ ਪਹਿਲੀ ਦੁਵੱਲੀ ਗੱਲਬਾਤ ਦੀ ਮੇਜ਼ਬਾਨੀ ਕੀਤੀ।

ਯਾਤਰਾ ਦੀ ਉਪਲੱਬਧੀ : 1-ਵਪਾਰ ਅਤੇ ਤਕਨਾਲੋਜੀ, ਰੱਖਿਆ ਅਤੇ ਸੁਰੱਖਿਆ, ਊਰਜਾ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ-ਤੋਂ-ਲੋਕਾਂ ਦੇ ਸਬੰਧਾਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਉੱਚ-ਪੱਧਰੀ ਦੁਵੱਲੀ ਗੱਲਬਾਤ।

2-ਅਰਬਾਂ ਡਾਲਰ ਦੀ ਫੌਜੀ ਸਪਲਾਈ ਪ੍ਰਦਾਨ ਕਰੇਗਾ ਅਮਰੀਕਾ। ਭਾਰਤ ਨੂੰ ਐਫ-35 ਲੜਾਕੂ ਜਹਾਜ਼ ਮਿਲਣ ਦਾ ਰਾਹ ਪੱਧਰਾ।

3-ਦੋਵਾਂ ਦੇਸ਼ਾਂ ਵਿਚਕਾਰ ਊਰਜਾ ਸਮਝੌਤਾ। ਅਮਰੀਕਾ ਭਾਰਤ ਨੂੰ ਤੇਲ ਅਤੇ ਗੈਸ ਦਾ ਪ੍ਰਮੁੱਖ ਸਪਲਾਇਰ ਬਣੇਗਾ।

4-ਭਾਰਤ ਅਤੇ ਅਮਰੀਕਾ ਇਕੱਠੇ ਮਿਲ ਕੇ ਕੱਟੜਪੰਥੀ ਇਸਲਾਮੀ ਅੱਤਵਾਦ ਦੇ ਖ਼ਤਰੇ ਦਾ ਮੁਕਾਬਲਾ ਕਰਨਗੇ।

5-ਅਮਰੀਕਾ ਮੁੰਬਈ (26/11) ਹਮਲੇ ਵਿੱਚ ਸ਼ਾਮਲ ਤਹੱਵੁਰ ਰਾਣਾ ਨੂੰ ਭਾਰਤ ਦੇ ਹਵਾਲੇ ਕਰੇਗਾ। ਹਵਾਲਗੀ ਨੂੰ ਮਨਜ਼ੂਰੀ।

6-ਦੋਵੇਂ ਦੇਸ਼ ਮਹੱਤਵਾਕਾਂਖੀ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ 'ਤੇ ਇਕੱਠੇ ਕੰਮ ਕਰਨਗੇ।

7-ਵੱਡਿਆਂ ਵਪਾਰਕ ਸੌਦਿਆਂ ਦਾ ਐਲਾਨ ਜਲਦੀ ਹੀ ਸੰਭਵ।

ਦਿੱਗਜਾਂ ਨਾਲ ਮੁਲਾਕਾਤ :

1-ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਮੂਲ ਦੇ ਉੱਦਮੀ ਵਿਵੇਕ ਰਾਮਾਸਵਾਮੀ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਕਾਰ ਭਾਰਤ-ਅਮਰੀਕਾ ਸਬੰਧਾਂ, ਨਵੀਨਤਾ, ਬਾਇਓਟੈਕਨਾਲੋਜੀ ਅਤੇ ਹੋਰ ਮੁੱਦਿਆਂ 'ਤੇ ਚਰਚਾ।

2-ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਜ਼ ਨਾਲ ਮੁਲਾਕਾਤ। ਇਸ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਐਨਐਸਏ ਅਜੀਤ ਡੋਭਾਲ ਵੀ ਮੌਜੂਦ ਰਹੇ।

3-ਬਲੇਅਰ ਹਾਊਸ ਵਿਖੇ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗੈਬਾਰਡ ਨਾਲ ਮੁਲਾਕਾਤ। ਭਾਰਤ-ਅਮਰੀਕਾ ਦੋਸਤੀ 'ਤੇ ਚਰਚਾ।

4- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੇਅਰ ਹਾਊਸ ਵਿਖੇ ਸਪੇਸਐਕਸ ਦੇ ਸੀਈਓ ਐਲਨ ਮਸਕ ਨਾਲ ਮੁਲਾਕਾਤ ਕੀਤੀ। ਪੁਲਾੜ, ਤਕਨਾਲੋਜੀ ਅਤੇ ਊਰਜਾ ਖੇਤਰਾਂ ਵਿੱਚ ਉਪਲਬਧ ਮੌਕਿਆਂ 'ਤੇ ਗੱਲਬਾਤ। ਟਰੰਪ ਨੇ ਪਿਛਲੇ ਮਹੀਨੇ ਮਸਕ ਨੂੰ ਨਵੇਂ ਬਣੇ ਸਰਕਾਰੀ ਕੁਸ਼ਲਤਾ ਵਿਭਾਗ ਦਾ ਪ੍ਰਮੁੱਖ ਨਿਯੁਕਤ ਕੀਤਾ ਹੈ। ਮਸਕ ਅਮਰੀਕੀ ਆਟੋਮੋਟਿਵ ਅਤੇ ਸਵੱਛ ਊਰਜਾ ਕੰਪਨੀ ਟੇਸਲਾ ਦੇ ਵੀ ਸੀਈਓ ਹਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande