ਵਾਸ਼ਿੰਗਟਨ, 14 ਫਰਵਰੀ (ਹਿੰ.ਸ.)। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਅਗਵਾਈ ਹੇਠ ਭਾਰਤ-ਅਮਰੀਕਾ ਸਬੰਧਾਂ ਨੂੰ ਸੰਜੋਇਆ ਅਤੇ ਜੀਵੰਤ ਬਣਾਇਆ ਹੈ। ਉਨ੍ਹਾਂ ਕਿਹਾ, “ਜਿਸ ਨਾਲ ਉਨ੍ਹਾਂ ਦੇ ਪਹਿਲੇ ਕਾਰਜਕਾਲ ਵਿੱਚ ਅਸੀਂ ਇਕੱਠੇ ਕੰਮ ਕੀਤਾ, ਉਹੀ ਉਤਸ਼ਾਹ, ਉਹੀ ਊਰਜਾ ਅਤੇ ਉਹੀ ਵਚਨਬੱਧਤਾ ਮੈਂ ਅੱਜ ਵੀ ਮਹਿਸੂਸ ਕੀਤੀ। ਅੱਜ ਦੀ ਚਰਚਾ ਦੇ ਮੂਲ ਵਿੱਚ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਸਾਡੀਆਂ ਪ੍ਰਾਪਤੀਆਂ ਪ੍ਰਤੀ ਸੰਤੁਸ਼ਟੀ ਅਤੇ ਡੂੰਘੇ ਆਪਸੀ ਵਿਸ਼ਵਾਸ ਦਾ ਪੁਲ ਸੀ। ਨਾਲ ਹੀ ਨਵੇਂ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਸੰਕਲਪ ਵੀ ਸੀ। ਸਾਡਾ ਮੰਨਣਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਭਾਈਵਾਲੀ ਅਤੇ ਸਹਿਯੋਗ ਇੱਕ ਬਿਹਤਰ ਦੁਨੀਆ ਨੂੰ ਆਕਾਰ ਦੇ ਸਕਦੇ ਹਨ।ਇਹ ਅੰਸ਼ ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਭਾਰਤ-ਅਮਰੀਕਾ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੈਸ ਬਿਆਨ ਤੋਂ ਲਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਇਹ ਪ੍ਰੈਸ ਬਿਆਨ ਅੱਜ ਸਵੇਰੇ ਪ੍ਰੈਸ ਐਂਡ ਇਨਫਰਮੇਸ਼ਨ ਬਿਊਰੋ (ਪੀਬੀਆਈਬੀ), ਭਾਰਤ ਸਰਕਾਰ, ਨਵੀਂ ਦਿੱਲੀ ਵਲੋਂ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ, ਮੈਂ ਆਪਣੇ ਪਿਆਰੇ ਦੋਸਤ ਰਾਸ਼ਟਰਪਤੀ ਟਰੰਪ ਦਾ ਸ਼ਾਨਦਾਰ ਸਵਾਗਤ ਅਤੇ ਮਹਿਮਾਨ ਨਿਵਾਜ਼ੀ ਲਈ ਦਿਲੋਂ ਧੰਨਵਾਦ ਕਰਦਾ ਹਾਂ। ਰਾਸ਼ਟਰਪਤੀ ਟਰੰਪ ਨੇ ਆਪਣੀ ਅਗਵਾਈ ਰਾਹੀਂ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਸੰਜੋਇਆ ਅਤੇ ਜੀਵੰਤ ਬਣਾਇਆ ਹੈ। ਅਮਰੀਕਾ ਦੇ ਲੋਕ ਰਾਸ਼ਟਰਪਤੀ ਟਰੰਪ ਦੇ ਮਾਟੋ, 'Make America Great Again', ਯਾਨੀ 'ਮਾਗਾ' ਤੋਂ ਜਾਣੂ ਹਨ। ਭਾਰਤ ਦੇ ਲੋਕ ਵੀ ਵਿਰਾਸਤ ਅਤੇ ਵਿਕਾਸ ਦੀ ਪੱਟੜੀ 'ਤੇ ਵਿਕਸਤ ਭਾਰਤ 2047 ਦੇ ਦ੍ਰਿੜ ਸੰਕਲਪ ਨੂੰ ਲੈ ਕੇ ਕੇ ਤੇਜ਼ ਗਤੀ ਸ਼ਕਤੀ ਨਾਲ ਵਿਕਾਸ ਵੱਲ ਵਧ ਰਹੇ ਹਨ। ਅਮਰੀਕੀ ਭਾਸ਼ਾ ਵਿੱਚ, ਵਿਕਸਤ ਭਾਰਤ ਦਾ ਅਰਥ ਹੈ Make India Great Again, ਯਾਨੀ ‘ਮੀਗਾ’ ਹੈ।ਜਦੋਂ ਅਮਰੀਕਾ ਅਤੇ ਭਾਰਤ ਇਕੱਠੇ ਕੰਮ ਕਰਦੇ ਹਨ, ਯਾਨੀ ਕਿ 'ਮਾਗਾ' ਪਲੱਸ 'ਮੀਗਾ', ਤਾਂ ਇਹ ਬਣ ਜਾਂਦਾ ਹੈ - 'ਮੇਗਾ' ਪਾਰਟਨਰਸ਼ਿਪ for prosperity। ਅਤੇ ਇਹ ਮੇਗਾ spirit ਸਾਡੇ ਟੀਚਿਆਂ ਨੂੰ ਨਵਾਂ ਸਕੇਲ ਅਤੇ scope ਦਿੰਦੀ ਹੈ।ਉਨ੍ਹਾਂ ਕਿਹਾ ਕਿ ਅੱਜ ਅਸੀਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣੇ ਤੋਂ ਵੱਧ ਕੇ 500 ਬਿਲੀਅਨ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਸਾਡੀਆਂ ਟੀਮਾਂ ਇੱਕ ਆਪਸੀ ਲਾਭਦਾਇਕ ਵਪਾਰ ਸਮਝੌਤੇ ਨੂੰ ਜਲਦੀ ਪੂਰਾ ਕਰਨ ਲਈ ਕੰਮ ਕਰਨਗੀਆਂ। ਅਸੀਂ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੇਲ ਅਤੇ ਗੈਸ ਵਪਾਰ ਨੂੰ ਮਜ਼ਬੂਤ ਕਰਾਂਗੇ। ਊਰਜਾ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵੀ ਵਧੇਗਾ। ਪ੍ਰਮਾਣੂ ਊਰਜਾ ਦੇ ਖੇਤਰ ਵਿੱਚ, ਅਸੀਂ Small Modular Reactors ਦੀ ਦਿਸ਼ਾ ’ਚ ਸਹਿਯੋਗ ਵਧਾਉਣ ਬਾਰੇ ਵੀ ਗੱਲ ਕੀਤੀ। ਭਾਰਤ ਦੀ defence preparedness ਵਿੱਚ ਅਮਰੀਕਾ ਦੀ ਮਹੱਤਵਪੂਰਨ ਭੂਮਿਕਾ ਹੈ। Strategic ਅਤੇ trusted partners ਦੇ ਰੂਪ ਵਿੱਚ, ਅਸੀਂ joint development, joint production ਅਤੇ Transfer of Technology ਵੱਲ ਸਰਗਰਮੀ ਨਾਲ ਅੱਗੇ ਵਧ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ, ਨਵੀਂ ਤਕਨਾਲੋਜੀ ਅਤੇ ਉਪਕਰਣ ਸਾਡੀਆਂ ਸਮਰੱਥਾਵਾਂ ਨੂੰ ਵੀ ਵਧਾਉਣਗੇ। ਅਸੀਂ Autonomous Systems Industry Alliance ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਅਗਲੇ ਦਹਾਕੇ ਲਈ Defence Cooperation Framework ਬਣਾਇਆ ਜਾਵੇਗਾ। Defence inter-operability , ਲੌਜਿਸਟਿਕਸ repair ਅਤੇ maintenance ਵੀ ਇਸਦੇ ਮੁੱਖ ਹਿੱਸੇ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੱਕੀਵੀਂ ਸਦੀ technology-driven century ਹੈ। ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਦੇਸ਼ਾਂ ਵਿਚਕਾਰ ਤਕਨਾਲੋਜੀ ਦੇ ਖੇਤਰ ਵਿੱਚ ਨੇੜਲਾ ਸਹਿਯੋਗ ਪੂਰੀ ਮਨੁੱਖਤਾ ਨੂੰ ਨਵੀਂ ਦਿਸ਼ਾ, ਤਾਕਤ ਅਤੇ ਮੌਕਾ ਦੇ ਸਕਦਾ ਹੈ। ਭਾਰਤ ਅਤੇ ਅਮਰੀਕਾ Artificial Intelligence, Semiconductors, Quantum, Biotechnology ਅਤੇ ਹੋਰ technologies ਵਿੱਚ ਇਕੱਠੇ ਕੰਮ ਕਰਨਗੇ। ਅੱਜ ਅਸੀਂ TRUST, ਯਾਨੀ Transforming Relationship Utilizing Strategic Technology 'ਤੇ ਸਹਿਮਤ ਹੋਏ ਹਾਂ। ਇਸ ਦੇ ਤਹਿਤ, critical ਮਿਨਰਲ, ਐਡਵਾਂਸਡ material ਅਤੇ ਫਾਰਮਾਸਿਉਟੀਕਲ ਦੀ ਮਜ਼ਬੂਤ ਸਪਲਾਈ chains ਬਣਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਲਿਥੀਅਮ ਅਤੇ ਰੇਅਰ earth ਵਰਗੇ ਸਟ੍ਰੇਟਰਜਿਕ ਮਿਨਰਲ ਲਈ ਰਿਕਵਰੀ ਅਤੇ processing initiative ਲਾਂਚ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਪੁਲਾੜ ਦੇ ਖੇਤਰ ਵਿੱਚ ਸਾਡਾ ਅਮਰੀਕਾ ਨਾਲ ਨੇੜਲਾ ਸਹਿਯੋਗ ਰਿਹਾ ਹੈ। ਇਸਰੋ ਅਤੇ ਨਾਸਾ ਦੇ ਸਹਿਯੋਗ ਨਾਲ ਬਣਾਇਆ ਗਿਆ 'ਨਿਸਾਰ' satellite ਜਲਦੀ ਹੀ ਇੱਕ ਭਾਰਤੀ ਲਾਂਚ ਵਾਹਨ 'ਤੇ ਪੁਲਾੜ ਵਿੱਚ ਉਡਾਣ ਭਰੇਗਾ।ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਭਾਈਵਾਲੀ ਲੋਕਤੰਤਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ। ਅਸੀਂ Indo-Pacific ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਧਾਉਣ ਲਈ ਮਿਲ ਕੇ ਕੰਮ ਕਰਾਂਗੇ। ਇਸ ਵਿੱਚ Quad ਦੀ ਵਿਸ਼ੇਸ਼ ਭੂਮਿਕਾ ਹੋਵੇਗੀ। ਇਸ ਸਾਲ ਭਾਰਤ ਵਿੱਚ ਹੋਣ ਵਾਲੇ Quad Summit ਵਿੱਚ, ਅਸੀਂ ਨਵੇਂ ਖੇਤਰਾਂ ਵਿੱਚ ਭਾਈਵਾਲ ਦੇਸ਼ਾਂ ਨਾਲ ਸਹਿਯੋਗ ਵਧਾਵਾਂਗੇ। 'ਆਈ-ਮੇਕ' ਅਤੇ 'ਆਈ-ਟੂ-ਯੂ-ਟੂ' ਦੇ ਤਹਿਤ ਅਸੀਂ ਆਰਥਿਕ ਗਲਿਆਰਿਆਂ ਅਤੇ ਸੰਪਰਕ ਬੁਨਿਆਦੀ ਢਾਂਚੇ 'ਤੇ ਮਿਲ ਕੇ ਕੰਮ ਕਰਾਂਗੇ। ਭਾਰਤ ਅਤੇ ਅਮਰੀਕਾ ਅੱਤਵਾਦ ਵਿਰੁੱਧ ਲੜਾਈ ਵਿੱਚ ਮਜ਼ਬੂਤੀ ਨਾਲ ਇਕੱਠੇ ਖੜ੍ਹੇ ਹਨ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਹੱਦ ਪਾਰ ਅੱਤਵਾਦ ਨੂੰ ਖਤਮ ਕਰਨ ਲਈ ਠੋਸ ਕਾਰਵਾਈ ਜ਼ਰੂਰੀ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਮੈਂ ਰਾਸ਼ਟਰਪਤੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ 2008 ਵਿੱਚ ਭਾਰਤ ਵਿੱਚ ਨਸਲਕੁਸ਼ੀ ਕਰਨ ਵਾਲੇ ਮੁਲਜ਼ਮ ਨੂੰ ਹੁਣ ਭਾਰਤ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਭਾਰਤੀ ਅਦਾਲਤਾਂ ਢੁਕਵੀਂ ਕਾਰਵਾਈ ਕਰਨਗੀਆਂ।ਅਮਰੀਕਾ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਸਾਡੇ ਸਬੰਧਾਂ ਵਿੱਚ ਮਹੱਤਵਪੂਰਨ ਕੜੀ ਹੈ। ਸਾਡੇ people-to-people ties ਨੂੰ ਹੋਰ ਡੂੰਘਾ ਕਰਨ ਲਈ, ਅਸੀਂ ਜਲਦੀ ਹੀ ਲਾਸ ਏਂਜਲਸ ਅਤੇ ਬੋਸਟਨ ਵਿੱਚ ਭਾਰਤ ਦੇ ਨਵੇਂ ਕੌਂਸਲੇਟ ਖੋਲ੍ਹਾਂਗੇ। ਅਸੀਂ ਅਮਰੀਕੀ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਨੂੰ ਭਾਰਤ ਵਿੱਚ off shore campus ਖੋਲ੍ਹਣ ਲਈ ਸੱਦਾ ਦਿੱਤਾ ਹੈ।ਉਨ੍ਹਾਂ ਕਿਹਾ, ਰਾਸ਼ਟਰਪਤੀ ਟਰੰਪ, ਤੁਹਾਡੀ ਦੋਸਤੀ ਅਤੇ ਭਾਰਤ ਪ੍ਰਤੀ ਮਜ਼ਬੂਤ ਵਚਨਬੱਧਤਾ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਭਾਰਤ ਦੇ ਲੋਕ ਅਜੇ ਵੀ ਤੁਹਾਡੀ 2020 ਦੀ ਫੇਰੀ ਨੂੰ ਯਾਦ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਰਾਸ਼ਟਰਪਤੀ ਟਰੰਪ ਇੱਕ ਵਾਰ ਫਿਰ ਉਨ੍ਹਾਂ ਨੂੰ ਮਿਲਣ ਆਉਣਗੇ। 140 ਕਰੋੜ ਭਾਰਤੀਆਂ ਵੱਲੋਂ, ਮੈਂ ਤੁਹਾਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ। ਤੁਹਾਡਾ ਬਹੁਤ ਧੰਨਵਾਦ।''
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ