ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ 3 ਅਪ੍ਰੈਲ ਨੂੰ
ਐਸ.ਏ.ਐਸ.ਨਗਰ, 2 ਅਪ੍ਰੈਲ (ਹਿੰ. ਸ.)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐਸ.ਏ.ਐਸ ਨਗਰ ਵੱਲੋਂ 03 ਅਪ੍ਰੈਲ ਦਿਨ ਵੀਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਕਮਰਾ ਨੰ: 461 ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਕੀਤਾ ਜਾ ਰਿਹਾ ਹੈ
ਪਲੇਸਮੈਂਟ ਕੈਂਪ


ਐਸ.ਏ.ਐਸ.ਨਗਰ, 2 ਅਪ੍ਰੈਲ (ਹਿੰ. ਸ.)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐਸ.ਏ.ਐਸ ਨਗਰ ਵੱਲੋਂ 03 ਅਪ੍ਰੈਲ ਦਿਨ ਵੀਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਕਮਰਾ ਨੰ: 461 ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 1 ਵਜੇ ਤੱਕ ਹੋਵੇਗਾ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ 03 ਅਪ੍ਰੈਲ (ਵੀਰਵਾਰ) ਨੂੰ ਪਲੇਸਮੈਂਟ ਕੈਂਪ ਆਯੋਜਨ ਕੀਤਾ ਜਾਣਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਡੀ-ਮਾਰਟ ਮੋਹਾਲੀ, ਏਰੀਅਲ ਟੈਲੀਕਾਮ, ਐਵੀਏਟਰਜ਼ ਹੱਬ, ਭਾਰਤ ਪੇ, ਟਾਇਨੋਰ ਆਰਥੋਟਿਕਸ ਪ੍ਰਾਈਵੇਟ ਲਿਮਟਿਡ ਅਤੇ ਜੀਨੀਅਸ ਕੰਪਨੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਨ੍ਹਾਂ ਕੰਪਨੀਆਂ ਵੱਲੋਂ ਪਿੱਕਰ, ਪੈਕਰ, ਕੈਸ਼ੀਅਰ, ਗੋਦਾਮ ਸਹਾਇਕ, ਸੁਪਰਵਾਈਜ਼ਰ, ਮਹਿਲਾ ਐਚ ਆਰ ਇੰਟਰਨ, ਦਾਖਲਾ ਸਲਾਹਕਾਰ, ਟੈਲੀ-ਕਾਲਰ, ਐਮ/ਐਫ ਵਪਾਰ ਵਿਕਾਸ/ਮਾਰਕੀਟਿੰਗ ਇੰਟਰਨ, ਡਾਟਾ ਐਂਟਰੀ ਓਪਰੇਟਰ, ਐਕਸਲ ਮੁਹਾਰਤ ਵਾਲੇ ਸ਼ਿਫਟ ਇੰਚਾਰਜ, ਪ੍ਰਚੂਨ ਸਟੋਰਾਂ ਲਈ ਸੰਬੰਧ ਕਾਰਜਕਾਰੀ, ਵਿਕਰੀ ਅਧਿਕਾਰੀ ਸਵਾਈਪ ਮਸ਼ੀਨਾਂ (ਈ.ਡੀ.ਸੀ/ਪੀ.ਓ.ਐਸ) ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕੀਤੇ ਗਏ ਪ੍ਰਾਰਥੀਆਂ ਦੇ ਕੰਮ ਕਰਨ ਦਾ ਸਥਾਨ ਜ਼ਿਲ੍ਹਾ ਮੋਹਾਲੀ ਹੋਵੇਗਾ।ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋ ਘੱਟ ਯੋਗਤਾ ਦਸਵੀਂ, ਬਾਰਵੀਂ ਅਤੇ ਗਰੈਜੂਏਸ਼ਨ ਪਾਸ ਭਾਗ ਲੈ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪ੍ਰਾਰਥੀ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਪੈਨਕਾਰਡ, ਰੀਜਿਉਮ ਨਾਲ ਲਿਆਉਣ, ਤਾਂ ਕਿ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਇਸ ਤੋ ਇਲਾਵਾ ਪ੍ਰਾਰਥੀ ਆਪਣੀ ਫਾਰਮਲ ਡਰੈਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande