ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਫਿਲਮ 'ਅਬੀਰ ਗੁਲਾਲ' ਦੀ ਰਿਲੀਜ਼ ਫਿਲਹਾਲ ਲਈ ਮੁਲਤਵੀ
ਮੁੰਬਈ, 24 ਅਪ੍ਰੈਲ (ਹਿੰ.ਸ.)। ਪਾਕਿਸਤਾਨੀ ਅਦਾਕਾਰ ਫਵਾਦ ਖਾਨ ਦੀ ਫਿਲਮ 'ਅਬੀਰ ਗੁਲਾਲ' 9 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ, ਪਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ, ਫਿਲਮ ਦੀ ਰਿਲੀਜ਼ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਂ ਰਿਲੀਜ਼ ਮਿਤੀ ਦਾ ਅਜੇ ਐਲਾਨ ਨਹੀਂ
ਅਬੀਰ ਗੁਲਾਲ


ਮੁੰਬਈ, 24 ਅਪ੍ਰੈਲ (ਹਿੰ.ਸ.)। ਪਾਕਿਸਤਾਨੀ ਅਦਾਕਾਰ ਫਵਾਦ ਖਾਨ ਦੀ ਫਿਲਮ 'ਅਬੀਰ ਗੁਲਾਲ' 9 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ, ਪਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ, ਫਿਲਮ ਦੀ ਰਿਲੀਜ਼ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਂ ਰਿਲੀਜ਼ ਮਿਤੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਪਾਕਿਸਤਾਨੀ ਅਦਾਕਾਰ ਫਵਾਦ ਖਾਨ 9 ਸਾਲਾਂ ਬਾਅਦ ਬਾਲੀਵੁੱਡ ਵਿੱਚ ਵਾਪਸੀ ਕਰ ਰਹੇ ਹਨ, ਜਿਸ ਵਿੱਚ ਉਹ ਵਾਣੀ ਕਪੂਰ ਨਾਲ ਨਜ਼ਰ ਆਉਣਗੇ। ਹਾਲ ਹੀ 'ਚ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਇਸ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ, ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਫਿਲਮ ਦੇ ਬਾਈਕਾਟ ਦੀ ਮੰਗ ਕਰਨ ਵਾਲੀਆਂ ਆਵਾਜ਼ਾਂ ਤੇਜ਼ ਹੋ ਗਈਆਂ ਹਨ। ਹੁਣ ਇਨ੍ਹਾਂ ਵਿਵਾਦਾਂ ਦੇ ਵਿਚਕਾਰ, 'ਅਬੀਰ ਗੁਲਾਲ' ਦੇ ਦੋਵੇਂ ਗੀਤ 'ਖੁਦਾਇਆ ਇਸ਼ਕ' ਅਤੇ 'ਅੰਗਰੇਜ਼ੀ ਰੰਗਰਸੀਆ' ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।

ਖਬਰਾਂ ਮੁਤਾਬਕ ਹੁਣ ਤੱਕ ਫਿਲਮ 'ਅਬੀਰ ਗੁਲਾਲ' ਦੇ ਦੋ ਗੀਤ 'ਖੁਦਾਇਆ ਇਸ਼ਕ' ਅਤੇ 'ਅੰਗਰੇਜ਼ੀ ਰੰਗਰਸੀਆ' ਰਿਲੀਜ਼ ਹੋ ਚੁੱਕੇ ਹਨ। ਹਾਲਾਂਕਿ, ਇਨ੍ਹਾਂ ਦੋਵਾਂ ਗੀਤਾਂ ਨੂੰ ਹੁਣ ਬਿਨਾਂ ਕਿਸੇ ਅਧਿਕਾਰਤ ਸਪੱਸ਼ਟੀਕਰਨ ਦੇ ਯੂਟਿਊਬ ਇੰਡੀਆ ਤੋਂ ਹਟਾ ਦਿੱਤਾ ਗਿਆ ਹੈ। ਇਹ ਗਾਣੇ ਫਿਲਮ ਦੇ ਅਧਿਕਾਰਤ ਸੰਗੀਤ ਅਧਿਕਾਰ ਧਾਰਕ, ਸਾਰੇਗਾਮਾ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ ਸਨ। ਫਿਲਹਾਲ, ਗਾਣਿਆਂ ਨੂੰ ਹਟਾਉਣ ਸੰਬੰਧੀ ਨਿਰਮਾਤਾਵਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਵਾਣੀ ਕਪੂਰ ਅਤੇ ਫਵਾਦ ਖਾਨ ਦੇ ਨਾਲ, ਫਿਲਮ 'ਅਬੀਰ ਗੁਲਾਲ' ਵਿੱਚ ਰਿਧੀ ਡੋਗਰਾ, ਫਰੀਦਾ ਜਲਾਲ, ਸੋਨੀ ਰਾਜਦਾਨ, ਰਾਹੁਲ ਵੋਹਰਾ ਅਤੇ ਲੀਜ਼ਾ ਹੇਡਨ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਦਾ ਨਿਰਦੇਸ਼ਨ ਆਰਤੀ ਐਸ ਬਾਗੜੀ ਨੇ ਕੀਤਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande