ਫਾਜ਼ਿਲਕਾ, 3 ਅਪ੍ਰੈਲ (ਹਿੰ. ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਨਵਦੀਪ ਕੋਰ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਫਾਜ਼ਿਲਕਾ ਵੱਲੋਂ ਮਿਸ਼ਨ ਵਾਤਸੱਲਿਆ ਦੀਆਂ ਸਕੀਮਾਂ ਸਬੰਧੀ ਸ਼ਹਿਰ ਫਾਜ਼ਿਲਕਾ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਫਾਜ਼ਿਲਕਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਖੂਈਖੇੜਾ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਅਧਿਕਾਰੀ ਅਜੈ ਸ਼ਰਮਾ ਲੀਗਲ ਕਮ ਪ੍ਰੋਬੇਸ਼ਨ ਅਫ਼ਸਰ ਫਾਜ਼ਿਲਕਾ ਅਤੇ ਰਣਵੀਰ ਕੌਰ ਬਾਲ ਸੁਰੱਖਿਆ ਅਫਸਰ ਫਾਜ਼ਿਲਕਾ ਨੇ ਬੱਚਿਆਂ ਨੂੰ ਬਾਲ ਵਿਆਹ ਦੇ ਬਾਰੇ ਜਾਣੂ ਕਰਵਾਇਆ ਗਿਆ ਕਿ ਲੜਕੀ ਦੇ ਵਿਆਹ ਕਰਨ ਦੀ ਉਮਰ 18 ਸਾਲ ਹੈ ਅਤੇ ਲੜਕੇ ਦੇ ਵਿਆਹ ਕਰਨ ਦੀ ਉਮਰ 21 ਸਾਲ ਹੁੰਦੀ ਹੈ। ਬੱਚਿਆ ਨੂੰ ਪੜ ਲਿਖ ਕੇ ਆਪਣੇ ਪੈਰਾ ਤੇ ਖੜੇ ਹੋਣਾ ਚਾਹੀਦਾ ਹੈ। । ਬਾਲ ਵਿਆਹ ਕਰਨ ਅਤੇ ਕਰਵਾਉਣ ਵਾਲੇ ਤੇ 02 ਸਾਲ ਦੀ ਸਜਾ ਤੇ 01 ਲੱਖ ਤੱਕ ਦਾ ਜੁਰਮਾਨਾ ਹੋਵੇਗਾ ਅਤੇ ਦੱਸਿਆ ਕਿ ਜੇਕਰ ਤੁਹਾਡੇ ਆਲੇ-ਦੁਆਲੇ ਬਾਲ ਵਿਆਹ ਹੁੰਦਾ ਹੈ ਤਾਂ ਉਸ ਦੀ ਸੂਚਨਾ ਚਾਇਲਡ ਹੈਲਪ ਲਾਇਨ ਨੰ.1098 ਤੇ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ ਵਿਖੇ ਦਿੱਤੀ ਜਾਵੇ
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ