ਮਣੀਪੁਰ ਵਿੱਚ ਦੋ ਅੱਤਵਾਦੀ ਗ੍ਰਿਫ਼ਤਾਰ, ਗੈਰ-ਕਾਨੂੰਨੀ ਜਬਰੀ ਵਸੂਲੀ ’ਚ ਸੀ ਸ਼ਾਮਲ
ਇੰਫਾਲ, 9 ਅਪ੍ਰੈਲ (ਹਿੰ.ਸ.)। ਮਣੀਪੁਰ ਪੁਲਿਸ ਨੇ ਇੱਕ ਵਿਸ਼ੇਸ਼ ਕਾਰਵਾਈ ਵਿੱਚ ਇੰਫਾਲ ਵੈਸਟ ਦੇ ਸੇਕਮਈ ਪੁਲਿਸ ਸਟੇਸ਼ਨ ਖੇਤਰ ਦੇ ਲੋਂਗਥਾਂਗ ਖੁਲੇਨ ਮੇਨਿੰਗ ਲਾਇਕਾਈ ਦੇ ਰਹਿਣ ਵਾਲੇ ਇੱਕ ਸਰਗਰਮ ਕੇਸੀਪੀ (ਪੀਡਬਲਯੂਜੀ) ਕੈਡਰ ਨਾਨਾਓ ਸਿੰਘ ਉਰਫ਼ ਕੋਕਨਗ ਉਰਫ਼ ਬੰਗੋ (49) ਨੂੰ ਗ੍ਰਿਫ਼ਤਾਰ ਕੀਤਾ। ਉਹ ਸਰਕਾਰੀ
ਕਾਬੁ ਮੂਲਜ਼ਮ


ਕਾਬੂ ਮੁਲਜ਼ਮ


ਇੰਫਾਲ, 9 ਅਪ੍ਰੈਲ (ਹਿੰ.ਸ.)। ਮਣੀਪੁਰ ਪੁਲਿਸ ਨੇ ਇੱਕ ਵਿਸ਼ੇਸ਼ ਕਾਰਵਾਈ ਵਿੱਚ ਇੰਫਾਲ ਵੈਸਟ ਦੇ ਸੇਕਮਈ ਪੁਲਿਸ ਸਟੇਸ਼ਨ ਖੇਤਰ ਦੇ ਲੋਂਗਥਾਂਗ ਖੁਲੇਨ ਮੇਨਿੰਗ ਲਾਇਕਾਈ ਦੇ ਰਹਿਣ ਵਾਲੇ ਇੱਕ ਸਰਗਰਮ ਕੇਸੀਪੀ (ਪੀਡਬਲਯੂਜੀ) ਕੈਡਰ ਨਾਨਾਓ ਸਿੰਘ ਉਰਫ਼ ਕੋਕਨਗ ਉਰਫ਼ ਬੰਗੋ (49) ਨੂੰ ਗ੍ਰਿਫ਼ਤਾਰ ਕੀਤਾ। ਉਹ ਸਰਕਾਰੀ ਅਧਿਕਾਰੀਆਂ ਤੋਂ ਗੈਰ-ਕਾਨੂੰਨੀ ਜਬਰੀ ਵਸੂਲੀ ਵਿੱਚ ਸ਼ਾਮਲ ਸੀ। ਪੁਲਿਸ ਨੇ ਉਸਦੇ ਕਬਜ਼ੇ ਵਿੱਚੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।

ਇੱਕ ਹੋਰ ਕਾਰਵਾਈ ਵਿੱਚ, ਸੁਰੱਖਿਆ ਬਲਾਂ ਨੇ ਪ੍ਰੀਪਾਕ (ਪ੍ਰੋ) ਸੰਗਠਨ ਦੇ ਇੱਕ ਸਰਗਰਮ ਮੈਂਬਰ ਸਪਮ ਸਾਗਰ ਸਿੰਘ ਉਰਫ਼ ਸਟੋਂਗਬਾ (30), ਨਿਵਾਸੀ ਲੈਮਾਖੋਂਗ ਮਾਪਲ, ਲਮਲਾਈ, ਇੰਫਾਲ ਪੂਰਬ ਨੂੰ, ਸਗੋਲਮੰਗ ਪੁਲਿਸ ਸਟੇਸ਼ਨ ਖੇਤਰ ਦੇ ਸੀਐਚਸੀ ਨੇੜੇ ਸਗੋਲਮੰਗ ਬਾਜ਼ਾਰ ਤੋਂ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਜ਼ਰੂਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande