ਨਵੀਂ ਦਿੱਲੀ, 30 ਮਈ (ਹਿੰ.ਸ.)। ਘਰੇਲੂ ਸ਼ੇਅਰ ਬਾਜ਼ਾਰ ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਉਤਰਾਅ-ਚੜ੍ਹਾਅ ਦੇ ਵਿਚਕਾਰ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦਾ ਕਾਰੋਬਾਰ ਵੀ ਕਮਜ਼ੋਰੀ ਨਾਲ ਸ਼ੁਰੂ ਹੋਇਆ। ਹਾਲਾਂਕਿ, ਬਾਜ਼ਾਰ ਖੁੱਲ੍ਹਣ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਨਾਲ ਸਟਾਕ ਮਾਰਕੀਟ ’ਚ ਮਜ਼ਬੂਤੀ ਵੀ ਆਈ, ਪਰ ਕੁਝ ਸਮੇਂ ਬਾਅਦ ਵਿਕਰੀ ਦਬਾਅ ਕਾਰਨ, ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਫਿਰ ਲਾਲ ਨਿਸ਼ਾਨ ਵਿੱਚ ਗੋਤਾ ਲਗਾ ਗਏ। ਕਾਰੋਬਾਰ ਦੌਰਾਨ ਫਿਲਹਾਲ 10:55 ਵਜੇ ਤੱਕ ਸੈਂਸੈਕਸ 241.13 ਅੰਕ ਭਾਵ 0.30 ਫੀਸਦੀ ਦੀ ਗਿਰਾਵਟ ਦੇ ਨਾਲ 81,391.89 ਅੰਕ ਦੇ ਪੱਧਰ ’ਤੇ ਅਤੇ ਨਿਫਟੀ 78.15 ਅੰਕ ਭਾਵ 0.31 ਫੀਸਦੀ ਦੀ ਗਿਰਾਵਟ ਦੇ ਨਾਲ 24,752.80 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ।
ਇਸ ਤੋਂ ਪਹਿਲਾਂ ਸ਼ੁਰੂਆਤ ਘੰਟੇ ਦੇ ਕਾਰੋਬਾਰ ਤੋਂ ਬਾਅਦ ਸਟਾਕ ਮਾਰਕੀਟ ਦੇ ਦਿੱਗਜ਼ਾਂ ਵਿੱਚੋਂ ਈਟਰਨਲ, ਬਜਾਜ ਫਿਨਸਰਵ, ਕੋਲ ਇੰਡੀਆ, ਜੀਓ ਫਾਈਨੈਂਸ਼ੀਅਲ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 1.49 ਫੀਸਦੀ ਤੋਂ ਲੈ ਕੇ 0.82 ਫੀਸਦੀ ਤੱਕ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਬਜਾਜ ਆਟੋ, ਟੈਕ ਮਹਿੰਦਰਾ, ਹਿੰਡਾਲਕੋ ਇੰਡਸਟਰੀਜ਼, ਇਨਫੋਸਿਸ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ 2.31 ਫੀਸਦੀ ਤੋਂ ਲੈ ਕੇ 1.20 ਫੀਸਦੀ ਤੱਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ।ਇਸੇ ਤਰ੍ਹਾਂ, ਸੈਂਸੈਕਸ ਵਿੱਚ ਸ਼ਾਮਲ 30 ਸਟਾਕਾਂ ਵਿੱਚੋਂ, 9 ਸਟਾਕ ਖਰੀਦਦਾਰੀ ਦੇ ਸਮਰਥਨ ਨਾਲ ਗ੍ਰੀਨ ਜ਼ੋਨ ਵਿੱਚ ਰਹੇ। ਦੂਜੇ ਪਾਸੇ, ਵਿਕਰੀ ਦੇ ਦਬਾਅ ਕਾਰਨ 21 ਸਟਾਕ ਰੈੱਡ ਜ਼ੋਨ ਵਿੱਚ ਕਾਰੋਬਾਰ ਕਰ ਰਹੇ ਸਨ। ਜਦੋਂ ਕਿ, ਨਿਫਟੀ ਵਿੱਚ ਸ਼ਾਮਲ 50 ਸਟਾਕਾਂ ਵਿੱਚੋਂ, 22 ਸਟਾਕ ਗ੍ਰੀਨ ਜ਼ੋਨ ਵਿੱਚ ਅਤੇ 28 ਸਟਾਕ ਰੈੱਡ ਜ਼ੋਨ ਵਿੱਚ ਕਾਰੋਬਾਰ ਕਰਦੇ ਵੇਖੇ ਗਏ।ਬੀਐਸਈ ਸੈਂਸੈਕਸ ਅੱਜ 167.33 ਅੰਕਾਂ ਦੀ ਕਮਜ਼ੋਰੀ ਨਾਲ 81,465.69 ਅੰਕਾਂ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿੱਚ ਵਿਕਰੀ ਦੇ ਦਬਾਅ ਕਾਰਨ ਸੂਚਕਾਂਕ 81,414.02 ਅੰਕਾਂ 'ਤੇ ਡਿੱਗ ਗਿਆ। ਇਸ ਤੋਂ ਬਾਅਦ ਖਰੀਦਦਾਰਾਂ ਨੇ ਖਰੀਦਦਾਰੀ ਦਾ ਜ਼ੋਰ ਬਣਾਇਆ, ਜਿਸ ਕਾਰਨ ਸੂਚਕਾਂਕ ਹਰੇ ਨਿਸ਼ਾਨ ਵਿੱਚ 81,698.21 ਅੰਕਾਂ 'ਤੇ ਪਹੁੰਚ ਗਿਆ। ਹਾਲਾਂਕਿ, ਇਸ ਤੋਂ ਬਾਅਦ ਇੱਕ ਵਾਰ ਫਿਰ ਵਿਕਰੀ ਸ਼ੁਰੂ ਹੋਈ, ਜਿਸ ਕਾਰਨ ਸੂਚਕਾਂਕ ਫਿਰ ਲਾਲ ਨਿਸ਼ਾਨ ਵਿੱਚ ਚਲਾ ਗਿਆ।ਸੈਂਸੈਕਸ ਵਾਂਗ ਐਨਐਸਈ ਨਿਫਟੀ ਨੇ ਅੱਜ 21 ਅੰਕ ਡਿੱਗ ਕੇ 24,812.60 ਅੰਕਾਂ 'ਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਬਾਜ਼ਾਰ ਖੁੱਲ੍ਹਦੇ ਹੀ ਵਿਕਰੀ ਦਬਾਅ ਕਾਰਨ ਸੂਚਕਾਂਕ 24,780 ਅੰਕਾਂ 'ਤੇ ਡਿੱਗ ਗਿਆ। ਇਸ ਤੋਂ ਬਾਅਦ ਖਰੀਦਦਾਰਾਂ ਨੇ ਖਰੀਦਦਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਸੂਚਕਾਂਕ 24,863.95 ਅੰਕਾਂ ਦੇ ਹਰੇ ਨਿਸ਼ਾਨ 'ਤੇ ਪਹੁੰਚ ਗਿਆ। ਹਾਲਾਂਕਿ, ਇਸ ਤੋਂ ਬਾਅਦ, ਬਾਜ਼ਾਰ ਵਿੱਚ ਇੱਕ ਵਾਰ ਫਿਰ ਵਿਕਰੀ ਦਬਾਅ ਬਣਿਆ, ਜਿਸ ਕਾਰਨ ਸੂਚਕਾਂਕ ਲਾਲ ਨਿਸ਼ਾਨ 'ਤੇ ਡਿੱਗ ਗਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 320.70 ਅੰਕ ਜਾਂ 0.39 ਫੀਸਦੀ ਦੀ ਮਜ਼ਬੂਤੀ ਦੇ ਨਾਲ 81,633.02 ਅੰਕਾਂ 'ਤੇ ਅਤੇ ਨਿਫਟੀ 81.15 ਅੰਕ ਜਾਂ 0.33 ਫੀਸਦੀ ਦੀ ਬੜ੍ਹਤ ਦੇ ਨਾਲ 24,833.60 ਅੰਕਾਂ 'ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ