ਭਰਤ ਅਰੁਣ ਸ਼੍ਰੀਲੰਕਾ ਵਿੱਚ ਚਲਾਉਣਗੇ ਤੇਜ਼ ਗੇਂਦਬਾਜ਼ਾਂ ਲਈ ਦੋ ਹਫ਼ਤਿਆਂ ਦਾ ਵਿਸ਼ੇਸ਼ ਕੋਚਿੰਗ ਕੈਂਪ
ਨਵੀਂ ਦਿੱਲੀ, 31 ਮਈ (ਹਿੰ.ਸ.)। ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਭਰਤ ਅਰੁਣ ਹੁਣ ਸ਼੍ਰੀਲੰਕਾ ਦੇ ਚੋਟੀ ਦੇ ਕ੍ਰਿਕਟਰਾਂ ਨੂੰ ਸਿਖਲਾਈ ਦੇਣ ਵਾਲੇ ਭਾਰਤੀ ਕੋਚਾਂ ਦੀ ਲੜੀ ਵਿੱਚ ਨਵਾਂ ਨਾਮ ਬਣ ਗਏ ਹਨ। ਉਹ 2 ਜੂਨ ਤੋਂ ਸ਼ੁਰੂ ਹੋਣ ਵਾਲੇ 14 ਦਿਨਾਂ ਦੇ ਵਿਸ਼ੇਸ਼ ਕੋਚਿੰਗ ਪ੍ਰੋਗਰਾਮ ਦਾ ਸੰਚਾਲਨ ਕਰਨਗੇ, ਜਿਸਦਾ
ਭਰਤ ਅਰੁਣ ਅਤੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ


ਨਵੀਂ ਦਿੱਲੀ, 31 ਮਈ (ਹਿੰ.ਸ.)। ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਭਰਤ ਅਰੁਣ ਹੁਣ ਸ਼੍ਰੀਲੰਕਾ ਦੇ ਚੋਟੀ ਦੇ ਕ੍ਰਿਕਟਰਾਂ ਨੂੰ ਸਿਖਲਾਈ ਦੇਣ ਵਾਲੇ ਭਾਰਤੀ ਕੋਚਾਂ ਦੀ ਲੜੀ ਵਿੱਚ ਨਵਾਂ ਨਾਮ ਬਣ ਗਏ ਹਨ। ਉਹ 2 ਜੂਨ ਤੋਂ ਸ਼ੁਰੂ ਹੋਣ ਵਾਲੇ 14 ਦਿਨਾਂ ਦੇ ਵਿਸ਼ੇਸ਼ ਕੋਚਿੰਗ ਪ੍ਰੋਗਰਾਮ ਦਾ ਸੰਚਾਲਨ ਕਰਨਗੇ, ਜਿਸਦਾ ਉਦੇਸ਼ ਸ਼੍ਰੀਲੰਕਾ ਦੇ ਜੂਨੀਅਰ ਅਤੇ ਸੀਨੀਅਰ ਸਕੁਐਡ ਦੇ ਤੇਜ਼ ਗੇਂਦਬਾਜ਼ਾਂ ਦਾ ਪੱਧਰ ਉੱਚਾ ਚੁੱਕਣਾ ਹੈ।

ਸ਼੍ਰੀਲੰਕਾ ਕ੍ਰਿਕਟ (ਐਸਐਲਸੀ) ਨੇ ਸ਼ੁੱਕਰਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਦੱਸਿਆ ਕਿ ਇਹ ਪ੍ਰੋਗਰਾਮ ਹਾਈ ਪਰਫਾਰਮੈਂਸ ਸੈਂਟਰ ਵਿਖੇ ਆਯੋਜਿਤ ਕੀਤਾ ਜਾਵੇਗਾ ਅਤੇ ਇਸਦੀ ਅਗਵਾਈ ਭਰਤ ਅਰੁਣ ਕਰਨਗੇ, ਜੋ 2014 ਤੋਂ 2021 ਤੱਕ ਭਾਰਤੀ ਪੁਰਸ਼ ਟੀਮ ਦੇ ਗੇਂਦਬਾਜ਼ੀ ਕੋਚ ਰਹੇ ਹਨ।

ਪਹਿਲਾਂ ਵੀ ਭਾਰਤੀ ਕੋਚਾਂ ਨੇ ਨਿਭਾਈ ਮਹੱਤਵਪੂਰਨ ਭੂਮਿਕਾ :

ਇਸ ਤੋਂ ਪਹਿਲਾਂ ਮਈ ਦੇ ਸ਼ੁਰੂ ਵਿੱਚ, ਭਾਰਤ ਦੇ ਸਾਬਕਾ ਫੀਲਡਿੰਗ ਕੋਚ ਆਰ ਸ਼੍ਰੀਧਰ ਨੇ ਸ਼੍ਰੀਲੰਕਾ ਵਿੱਚ 10 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਚਲਾਇਆ ਸੀ। ਪਿਛਲੇ ਸਾਲ, ਰਾਜਸਥਾਨ ਰਾਇਲਜ਼ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਜ਼ੁਬਿਨ ਭਰੂਚਾ ਨੇ ਵੀ ਸ਼੍ਰੀਲੰਕਾ ਵਿੱਚ ਇੱਕ ਛੋਟਾ ਬੱਲੇਬਾਜ਼ੀ ਕੋਚਿੰਗ ਪ੍ਰੋਗਰਾਮ ਚਲਾਇਆ ਸੀ। ਇਹ ਸਾਰੀਆਂ ਪਹਿਲਕਦਮੀਆਂ ਸਨਥ ਜੈਸੂਰੀਆ ਦੇ ਮੁੱਖ ਕੋਚ ਵਜੋਂ ਕਾਰਜਕਾਲ ਦੌਰਾਨ ਹੋਈਆਂ ਹਨ।

ਭਰਤ ਅਰੁਣ ਕਿਹੜੀਆਂ ਟੀਮਾਂ ਨਾਲ ਕੰਮ ਕਰਨਗੇ ?

ਐਸਐਲਸੀ ਦੇ ਅਨੁਸਾਰ, ਭਰਤ ਅਰੁਣ ਸ਼੍ਰੀਲੰਕਾ ਦੀਆਂ ਰਾਸ਼ਟਰੀ ਪੁਰਸ਼ ਅਤੇ ਮਹਿਲਾ ਟੀਮਾਂ, ਮਹਿਲਾ 'ਏ' ਟੀਮ, ਅੰਡਰ-19 ਪੁਰਸ਼ ਟੀਮ, ਅਤੇ ਹਾਈ ਪਰਫਾਰਮੈਂਸ ਸੈਂਟਰ ਦੇ ਕੋਚਾਂ, ਕਲੱਬ ਅਤੇ ਸੂਬਾਈ ਕੋਚਾਂ, ਅਤੇ ਕੋਚ-ਸਿੱਖਿਅਕਾਂ ਨਾਲ ਕੰਮ ਕਰਨਗੇ। ਉਹ ਰੈੱਡ-ਬਾਲ ਅਤੇ ਵ੍ਹਾਈਟ ਬਾਲ ਪੁਰਸ਼ ਟੀਮਾਂ ਨਾਲ ਵੱਖਰੇ ਰਣਨੀਤਕ ਸੈਸ਼ਨ, ਤੇਜ਼ ਗੇਂਦਬਾਜ਼ਾਂ ਲਈ ਤਕਨੀਕੀ ਅਤੇ ਹੁਨਰ-ਅਧਾਰਤ ਸਿਖਲਾਈ, ਵੀਡੀਓ ਅਤੇ ਪ੍ਰਦਰਸ਼ਨ ਵਿਸ਼ਲੇਸ਼ਣ ਸੈਸ਼ਨ, ਅਤੇ ਮੈਚ ਸਥਿਤੀ-ਅਧਾਰਤ ਖੇਡ ਸਮਝ ਗਤੀਵਿਧੀਆਂ ਦਾ ਸੰਚਾਲਨ ਕਰਨਗੇ।

ਸ਼੍ਰੀਲੰਕਾ ਟੀਮ ਦਾ ਫਿਲਹਾਲ ਬਹੁਤ ਹਲਕਾ ਸ਼ਡਿਊਲ :

ਸ਼੍ਰੀਲੰਕਾ ਦੀ ਪੁਰਸ਼ ਟੀਮ ਦਾ ਇਸ ਸਮੇਂ ਬਹੁਤ ਹਲਕਾ ਅੰਤਰਰਾਸ਼ਟਰੀ ਸ਼ਡਿਊਲ ਹੈ। ਉਨ੍ਹਾਂ ਨੇ ਅਗਲੇ ਮਈ ਤੱਕ ਸਿਰਫ਼ ਦੋ ਟੈਸਟ ਮੈਚ ਖੇਡਣੇ ਹਨ ਅਤੇ ਉਹ ਇਸ ਸਾਲ ਦੀ ਚੈਂਪੀਅਨਜ਼ ਟਰਾਫੀ ਲਈ ਵੀ ਕੁਆਲੀਫਾਈ ਨਹੀਂ ਕਰ ਸਕੇ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande