ਗਾਜ਼ਾ ਵਿੱਚ 13 ਮਈ ਨੂੰ ਲੜੀਵਾਰ ਏਅਰ ਸਟ੍ਰਾਈਕ ’ਚ ਮਾਰਿਆ ਗਿਆ ਹਮਾਸ ਨੇਤਾ ਮੁਹੰਮਦ ਸਿਨਵਾਰ : ਆਈਡੀਐਫ
ਤੇਲ ਅਵੀਵ/ਗਾਜ਼ਾ, 1 ਜੂਨ (ਹਿੰ.ਸ.)। ਇਜ਼ਰਾਈਲੀ ਰੱਖਿਆ ਬਲ (ਆਈ.ਡੀ.ਐਫ.) ਨੇ ਪੁਸ਼ਟੀ ਕੀਤੀ ਹੈ ਕਿ ਬੀਤੀ 13 ਮਈ ਨੂੰ ਗਾਜ਼ਾ ਦੇ ਦੱਖਣੀ ਖੇਤਰ ਖਾਨ ਯੂਨਿਸ ਵਿੱਚ ਕੀਤੇ ਗਏ ਇੱਕ ਬਹੁਤ ਹੀ ਸਟੀਕ ਹਵਾਈ ਹਮਲੇ ਵਿੱਚ ਹਮਾਸ ਦੇ ਸੀਨੀਅਰ ਨੇਤਾ ਮੁਹੰਮਦ ਸਿਨਵਾਰ ਦੀ ਮੌਤ ਹੋ ਗਈ। ਇਸ ਹਮਲੇ ਵਿੱਚ 30 ਸਕਿੰਟਾਂ ਵਿੱਚ
ਹਮਾਸ ਰਫਾਹ ਬ੍ਰਿਗੇਡ ਕਮਾਂਡਰ ਮੁਹੰਮਦ ਸ਼ਬਾਨਾ (ਖੱਬੇ) ਅਤੇ ਹਮਾਸ ਨੇਤਾ ਮੁਹੰਮਦ ਸਿਨਵਾਰ (ਸੱਜੇ)।


ਤੇਲ ਅਵੀਵ/ਗਾਜ਼ਾ, 1 ਜੂਨ (ਹਿੰ.ਸ.)। ਇਜ਼ਰਾਈਲੀ ਰੱਖਿਆ ਬਲ (ਆਈ.ਡੀ.ਐਫ.) ਨੇ ਪੁਸ਼ਟੀ ਕੀਤੀ ਹੈ ਕਿ ਬੀਤੀ 13 ਮਈ ਨੂੰ ਗਾਜ਼ਾ ਦੇ ਦੱਖਣੀ ਖੇਤਰ ਖਾਨ ਯੂਨਿਸ ਵਿੱਚ ਕੀਤੇ ਗਏ ਇੱਕ ਬਹੁਤ ਹੀ ਸਟੀਕ ਹਵਾਈ ਹਮਲੇ ਵਿੱਚ ਹਮਾਸ ਦੇ ਸੀਨੀਅਰ ਨੇਤਾ ਮੁਹੰਮਦ ਸਿਨਵਾਰ ਦੀ ਮੌਤ ਹੋ ਗਈ। ਇਸ ਹਮਲੇ ਵਿੱਚ 30 ਸਕਿੰਟਾਂ ਵਿੱਚ 50 ਤੋਂ ਵੱਧ ਬੰਬ ਸੁੱਟੇ ਗਏ ਸਨ।

ਆਈ.ਡੀ.ਐਫ. ਦੇ ਅਨੁਸਾਰ, ਇਹ ਹਮਲਾ ਖਾਨ ਯੂਨਿਸ ਵਿੱਚ ਯੂਰਪੀਅਨ ਹਸਪਤਾਲ ਦੇ ਹੇਠਾਂ ਫੈਲੇ ਹਮਾਸ ਦੇ ਭੂਮੀਗਤ ਸੁਰੰਗ ਨੈੱਟਵਰਕ ਅਤੇ ਕਮਾਂਡ ਸੈਂਟਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਮਲੇ ਵਿੱਚ ਸਿਨਵਾਰ ਤੋਂ ਇਲਾਵਾ, ਰਫਾਹ ਬ੍ਰਿਗੇਡ ਦੇ ਕਮਾਂਡਰ ਮੁਹੰਮਦ ਸ਼ਬਾਨਾ ਅਤੇ ਦੱਖਣੀ ਖਾਨ ਯੂਨਿਸ ਬਟਾਲੀਅਨ ਦੇ ਕਮਾਂਡਰ ਮਹਿਦੀ ਕਵਾਰਾ ਵੀ ਮਾਰੇ ਗਏ। ਫੌਜ ਨੇ ਇਹ ਵੀ ਦਾਅਵਾ ਕੀਤਾ ਕਿ ਸਾਰੀਆਂ ਮਿਜ਼ਾਈਲਾਂ ਸਟੀਕ ਸਨ ਅਤੇ ਹਸਪਤਾਲ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਇਸ ਪੁਸ਼ਟੀ ਤੋਂ ਬਾਅਦ, ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਤਜ਼ ਨੇ ਇੱਕ ਤਿੱਖਾ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ, ਇਹ ਹੁਣ ਅਧਿਕਾਰਤ ਹੈ ਕਿ ਕਾਤਲ ਮੁਹੰਮਦ ਸਿਨਵਾਰ, ਰਫਾਹ ਬ੍ਰਿਗੇਡ ਦੇ ਮੁਖੀ ਮੁਹੰਮਦ ਸ਼ਬਾਨਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ ਮਾਰਿਆ ਗਿਆ। ਉਸਨੂੰ ਆਪਣੇ ਭਰਾ ਦੇ ਕੋਲ ਨਰਕ ਦੇ ਦਰਵਾਜ਼ੇ 'ਤੇ ਭੇਜ ਦਿੱਤਾ ਗਿਆ।

ਕਾਤਜ਼ ਨੇ ਅੱਗੇ ਚੇਤਾਵਨੀ ਦਿੱਤੀ ਕਿ, ਹਮਾਸ ਗਾਜ਼ਾ ਸਿਟੀ ਦੇ ਕਮਾਂਡਰ ਇਜ਼ ਅਲ-ਦੀਨ ਹਦਾਦ ਅਤੇ ਵਿਦੇਸ਼ਾਂ ਵਿੱਚ ਨੇਤਾ ਖਲੀਲ ਅਲ-ਹਯਾ ਅਤੇ ਉਨ੍ਹਾਂ ਦੇ ਸਾਥੀ ਵੀ ਤਿਆਰ ਰਹਿਣ, ਤੁਸੀਂ ਅਗਲੀ ਕਤਾਰ ਵਿੱਚ ਹੋਂ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande