ਆਧਾਰ ਕਾਰਡ ਵਿਚ ਇਕ ਵਾਰ ਵੀ ਵੇਰਵੇ ਅਪਡੇਟ ਨਾ ਕਰਨ ਵਾਲਿਆਂ ਲਈ ਆਧਾਰ ਨੂੰ ਅਪੇਡਟ ਕਰਨਾ ਲਾਜਮੀ
ਫਾਜ਼ਿਲਕਾ 3 ਜੂਨ (ਹਿੰ. ਸ.)। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂ.ਆਈ.ਡੀ.ਏ.ਆਈ.) ਦੇ ਪ੍ਰੋਜੈਕਟ ਹੈੱਡ ਮਧੁਰ ਬਾਂਸਲ ਅਤੇ ਏ ਐਮ ਅੰਕੁਸ਼ ਠਾਕੁਰ ਨੇ ਆਧਾਰ ਦੇ ਨਵੇਂ ਵਰਤੋਂ ਦੇ ਮਾਮਲਿਆਂ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੀਨਤਮ ਦਿਸ਼ਾ-ਨਿਰਦੇਸ਼ਾਂ ''ਤੇ ਅਧਾਰਿਤ ਵੀਡੀਓ ਕਾਨਫਰਸਿੰਗ ਰਾਹੀਂ
.


ਫਾਜ਼ਿਲਕਾ 3 ਜੂਨ (ਹਿੰ. ਸ.)। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂ.ਆਈ.ਡੀ.ਏ.ਆਈ.) ਦੇ ਪ੍ਰੋਜੈਕਟ ਹੈੱਡ ਮਧੁਰ ਬਾਂਸਲ ਅਤੇ ਏ ਐਮ ਅੰਕੁਸ਼ ਠਾਕੁਰ ਨੇ ਆਧਾਰ ਦੇ ਨਵੇਂ ਵਰਤੋਂ ਦੇ ਮਾਮਲਿਆਂ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੀਨਤਮ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਿਤ ਵੀਡੀਓ ਕਾਨਫਰਸਿੰਗ ਰਾਹੀਂ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨੀ ਕਮੇਟੀ ਦੀ ਮੀਟਿੰਗ ਕੀਤੀ। ਜ਼ਿਲ੍ਹਾ ਪੱਧਰ ਤੋਂ ਅਮਨਦੀਪ ਸਿੰਘ ਮਾਵੀ,ਪੀ.ਸੀ.ਐਸ,ਸਹਾਇਕ ਕਮਿਸ਼ਨਰ (ਜ) ਫਾਜਿਲਕਾ ਅਤੇ ਹੋਰ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀਆਂ ਨੇ ਵੀ.ਸੀ. ਨੂੰ ਜੁਆਇਨ ਕੀਤਾ।

ਪ੍ਰੋਜੈਕਟ ਹੈੱਡ ਮਧੁਰ ਬਾਂਸਲ ਅਤੇ ਏ ਐਮ ਅੰਕੁਸ਼ ਠਾਕੁਰ ਨੇ ਨਿਵਾਸੀਆਂ ਦੇ ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਦਸਤਾਵੇਜ਼ਾਂ ਨੂੰ ਅਪਡੇਟ ਕਰਕੇ ਆਧਾਰ ਰਿਕਾਰਡ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਪਹਿਲਕਦਮੀ 'ਤੇ ਚਾਨਣਾ ਪਾਇਆ। ਮੀਟਿੰਗ ਰਾਹੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਨ੍ਹਾਂ ਨਿਵਾਸੀਆਂ ਨੇ 2015 ਤੋਂ ਪਹਿਲਾਂ ਆਧਾਰ ਲਈ ਨਾਮ ਦਰਜ ਕਰਵਾਇਆ ਹੈ ਅਤੇ ਇੱਕ ਵਾਰ ਵੀ ਆਪਣੇ ਵੇਰਵੇ ਅਪਡੇਟ ਨਹੀਂ ਕੀਤੇ ਹਨ, ਉਨ੍ਹਾਂ ਨੂੰ ਨਜ਼ਦੀਕੀ ਆਧਾਰ ਕੇਂਦਰ 'ਤੇ ਜਾਂ ਆਨਲਾਈਨ ਪੋਰਟਲ https://uidai.gov.in ਰਾਹੀਂ ਅਪਡੇਟ ਨੂੰ ਪੂਰਾ ਕੀਤਾ ਜਾਵੇ। ਆਨਲਾਈਨ ਅਪਡੇਟ ਦੀ ਸਹੂਲਤ 14 ਜੂਨ 2025 ਤੱਕ ਮੁਫ਼ਤ ਹੈ।

ਆਧਾਰ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ 'ਤੇ ਜ਼ੋਰ ਦਿੰਦੇ ਹੋਏ ਸਹਾਇਕ ਕਮਿਸ਼ਨਰ (ਜ) ਸ. ਅਮਨਦੀਪ ਸਿੰਘ ਮਾਵੀ ਨੇ ਨਿਵਾਸੀਆਂ ਨੂੰ ਸੁਰੱਖਿਆ ਵਧਾਉਣ ਲਈ ਆਪਣੇ ਬਾਇਓਮੈਟ੍ਰਿਕਸ ਨੂੰ ਔਨਲਾਈਨ ਲਾਕ ਕਰਨ ਦੀ ਸਲਾਹ ਦਿੱਤੀ। ਉਨ੍ਹਾਂ https://myaadhaar.uidai.gov.in ਜਾਂ mAadhaar ਮੋਬਾਈਲ ਐਪਲੀਕੇਸ਼ਨ ਰਾਹੀਂ ਵੱਖ-ਵੱਖ ਆਧਾਰ-ਸਬੰਧਤ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਨੂੰ ਸਮਰੱਥ ਬਣਾਉਣ ਲਈ ਆਧਾਰ ਨਾਲ ਮੋਬਾਈਲ ਨੰਬਰ ਰਜਿਸਟਰ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਤੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ.ਓ.ਬੀ. ਸਰਟੀਫਿਕੇਟਾਂ ਵਿੱਚ ਸਹੀ ਨਾਵਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਧਾਰ ਨਾਮਾਂਕਣ ਦੀ ਸਹੂਲਤ ਲਈ ਪ੍ਰਸ਼ਾਸਨ ਸੰਸਥਾਗਤ ਡਿਲੀਵਰੀ ਹਸਪਤਾਲਾਂ, ਨਰਸਿੰਗ ਹੋਮਾਂ, ਟੀਕਾਕਰਨ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ 'ਤੇ ਵਿਸ਼ੇਸ਼ ਨਾਮਾਂਕਣ ਕੈਂਪਾਂ ਦਾ ਆਯੋਜਨ ਕਰੇਗਾ। ਇਸ ਤੋਂ ਇਲਾਵਾ ਕ੍ਰਮਵਾਰ 5 ਅਤੇ 15 ਸਾਲ ਦੀ ਉਮਰ ਹੋਣ 'ਤੇ ਬੱਚਿਆਂ ਲਈ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨਾ ਲਾਜ਼ਮੀ ਹੈ। ਮੈਨਡੇਟਰੀ ਬਾਇਓਮੈਟ੍ਰਿਕ ਅਪਡੇਟ (ਐਮ.ਬੀ.ਯੂ) ਇੱਕ ਮਹੱਤਵਪੂਰਨ ਪ੍ਰਕਿਰਿਆ ਹੈ ਜੋ ਆਧਾਰ ਡੇਟਾ ਦੀ ਸ਼ੁੱਧਤਾ ਅਤੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਂਦੀ ਹੈ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹਨਾਂ ਬੱਚਿਆਂ ਦਾ ਆਧਾਰ 7 ਅਤੇ 17 ਸਾਲ ਦੀ ਉਮਰ ਹੋਣ 'ਤੇ ਅਯੋਗ ਹੋ ਜਾਂਦਾ ਹੈ। ਉਨ੍ਹਾਂ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਆਧਾਰ ਵੇਰਵੇ ਸਰਕਾਰੀ ਅਤੇ ਵਿੱਤੀ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਲਈ ਅੱਪ ਟੂ ਡੇਟ ਹੋਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande