ਮੁੰਬਈ ਲਈ ਘਰੇਲੂ ਕ੍ਰਿਕਟ ਖੇਡਣਾ ਜਾਰੀ ਰੱਖਣਗੇ ਯਸ਼ਸਵੀ ਜੈਸਵਾਲ
ਮੁੰਬਈ, 1 ਜੁਲਾਈ (ਹਿੰ.ਸ.)। ਭਾਰਤੀ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਆਉਣ ਵਾਲੇ 2025-26 ਘਰੇਲੂ ਸੀਜ਼ਨ ਵਿੱਚ ਮੁੰਬਈ ਲਈ ਹੀ ਖੇਡਦੇ ਨਜ਼ਰ ਆਉਣਗੇ। ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਨੇ ਗੋਆ ਜਾਣ ਲਈ ਜਾਰੀ ਕੀਤਾ ਗਿਆ ਨੋ ਇਤਰਾਜ਼ ਸਰਟੀਫਿਕੇਟ (ਐਨਓਸੀ) ਵਾਪਸ ਲੈਣ ਦੀ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ
ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ


ਮੁੰਬਈ, 1 ਜੁਲਾਈ (ਹਿੰ.ਸ.)। ਭਾਰਤੀ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਆਉਣ ਵਾਲੇ 2025-26 ਘਰੇਲੂ ਸੀਜ਼ਨ ਵਿੱਚ ਮੁੰਬਈ ਲਈ ਹੀ ਖੇਡਦੇ ਨਜ਼ਰ ਆਉਣਗੇ। ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਨੇ ਗੋਆ ਜਾਣ ਲਈ ਜਾਰੀ ਕੀਤਾ ਗਿਆ ਨੋ ਇਤਰਾਜ਼ ਸਰਟੀਫਿਕੇਟ (ਐਨਓਸੀ) ਵਾਪਸ ਲੈਣ ਦੀ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।

ਐਮਸੀਏ ਦੇ ਪ੍ਰਧਾਨ ਅਜਿੰਕਿਆ ਨਾਇਕ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, ਯਸ਼ਸਵੀ ਹਮੇਸ਼ਾ ਮੁੰਬਈ ਕ੍ਰਿਕਟ ਦੀ ਇੱਕ ਮਾਣਮੱਤਾ ਉੱਪਜ ਰਹੇ ਹਨ। ਅਸੀਂ ਉਨ੍ਹਾਂ ਦੀ ਐਨਓਸੀ ਵਾਪਸ ਲੈਣ ਦੀ ਅਰਜ਼ੀ ਸਵੀਕਾਰ ਕਰ ਲਈ ਹੈ ਅਤੇ ਉਹ ਆਉਣ ਵਾਲੇ ਘਰੇਲੂ ਸੀਜ਼ਨ ਵਿੱਚ ਮੁੰਬਈ ਲਈ ਉਪਲਬਧ ਰਹਿਣਗੇ।

ਇਸ ਸਾਲ ਅਪ੍ਰੈਲ ਵਿੱਚ, ਜੈਸਵਾਲ ਨੇ ਗੋਆ ਲਈ ਖੇਡਣ ਦੇ ਇਰਾਦੇ ਨਾਲ ਐਨਓਸੀ ਮੰਗੀ ਸੀ, ਜਿਸਨੂੰ ਐਮਸੀਏ ਨੇ ਹੈਰਾਨ ਕਰਨ ਵਾਲਾ ਕਦਮ ਦੱਸਿਆ ਸੀ। ਹਾਲਾਂਕਿ, ਇੱਕ ਮਹੀਨੇ ਬਾਅਦ ਉਨ੍ਹਾਂ ਨੇ ਦੁਬਾਰਾ ਐਮਸੀਏ ਨੂੰ ਪੱਤਰ ਲਿਖਿਆ ਜਿਸ ਵਿੱਚ ਕਿਹਾ ਗਿਆ ਕਿ ਉਹ ਆਪਣੇ ਪਰਿਵਾਰ ਨਾਲ ਗੋਆ ਜਾਣ ਬਾਰੇ ਸੋਚ ਰਹੇ ਸਨ, ਪਰ ਹੁਣ ਉਨ੍ਹਾਂ ਨੇ ਉਸ ਯੋਜਨਾ ਨੂੰ ਬਦਲ ਦਿੱਤਾ ਹੈ ਅਤੇ ਉਹ ਸਿਰਫ ਮੁੰਬਈ ਲਈ ਹੀ ਖੇਡਣਾ ਚਾਹੁੰਦੇ ਹਨ।

23 ਸਾਲਾ ਜੈਸਵਾਲ ਅੰਡਰ-19 ਪੱਧਰ ਤੋਂ ਮੁੰਬਈ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਨੇ 2019 ਵਿੱਚ ਮੁੰਬਈ ਲਈ ਫਸਟ ਕਲਾਸ ਡੈਬਿਊ ਕੀਤਾ ਸੀ ਅਤੇ ਹੁਣ ਤੱਕ 10 ਪਹਿਲਾ ਦਰਜਾ ਮੈਚਾਂ ਵਿੱਚ 53.93 ਦੀ ਔਸਤ ਨਾਲ 863 ਦੌੜਾਂ ਬਣਾਏ ਹਨ। ਇਸ ਵਿੱਚ ਉਨ੍ਹਾਂ ਦੇ ਚਾਰ ਸੈਂਕੜੇ, ਦੋ ਅਰਧ ਸੈਂਕੜੇ ਅਤੇ ਉੱਤਰ ਪ੍ਰਦੇਸ਼ ਵਿਰੁੱਧ 181 ਦੌੜਾਂ ਦੀ ਸਰਵੋਤਮ ਪਾਰੀ ਸ਼ਾਮਲ ਹੈ।

ਹਾਲ ਹੀ ਵਿੱਚ ਸਮਾਪਤ ਹੋਏ ਘਰੇਲੂ ਸੀਜ਼ਨ ਵਿੱਚ, ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਵਿਰੁੱਧ ਰਣਜੀ ਟਰਾਫੀ ਮੈਚ ਵਿੱਚ ਮੁੰਬਈ ਲਈ ਹਿੱਸਾ ਲਿਆ ਸੀ, ਹਾਲਾਂਕਿ ਟੀਮ ਨੂੰ ਉਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵਿਦਰਭ ਵਿਰੁੱਧ ਸੈਮੀਫਾਈਨਲ ਵਿੱਚ ਖੇਡਣਾ ਸੀ, ਪਰ ਅਭਿਆਸ ਦੌਰਾਨ ਗਿੱਟੇ ਦੀ ਸੱਟ ਕਾਰਨ ਬਾਹਰ ਹੋ ਗਏ।

ਜੈਸਵਾਲ ਇਸ ਸਮੇਂ ਇੰਗਲੈਂਡ ਵਿੱਚ ਭਾਰਤੀ ਟੈਸਟ ਟੀਮ ਦੇ ਨਾਲ ਹਨ। ਉਨ੍ਹਾਂ ਨੇ ਲੀਡਜ਼ ਵਿੱਚ ਲੜੀ ਦੇ ਪਹਿਲੇ ਮੈਚ ਵਿੱਚ ਸੈਂਕੜਾ ਲਗਾਇਆ ਸੀ, ਹਾਲਾਂਕਿ ਭਾਰਤ ਉਹ ਮੈਚ ਪੰਜ ਵਿਕਟਾਂ ਨਾਲ ਹਾਰ ਗਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande