ਜ਼ਿਲਾ ਅਕਾਲੀ ਦਲ ਨੇ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਚਲਾਈ ਵਾਤਾਵਰਣ ਬਚਾਓ ਮੁਹਿੰਮ
ਐਸ.ਏ.ਐਸ. ਨਗਰ (ਮੋਹਾਲੀ), 17 ਜੁਲਾਈ (ਹਿੰ. ਸ.)। ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ਸਵਾ ਲੱਖ ਬੂਟੇ ਲਗਾਓ ਮੁਹਿੰਮ ਤਹਿਤ ਮੁਹਾਲੀ ਹਲਕੇ ਦੇ ਪਿੰਡ ਸਨੇਟਾ, ਸ਼ਾਮਪੁਰ, ਸੁਖਗੜ੍ਹ, ਰਾਏਪੁਰ ਖੁਰਦ ਅਤੇ ਮੌਲੀ ਬੈਦਵਾਣ ਵਿੱਚ ਦਰਜਨਾਂ ਬੂਟੇ ਲਗਾ ਕੇ ਪਰਦੂਸ਼ਣ ਵਿਰੁੱਧ ਸੰਦੇਸ਼ ਦਿੱਤਾ ਗਿਆ। ਇਸ ਮੁਹਿੰਮ ਦੀ ਅਗਵਾਈ ਕ
.


ਐਸ.ਏ.ਐਸ. ਨਗਰ (ਮੋਹਾਲੀ), 17 ਜੁਲਾਈ (ਹਿੰ. ਸ.)। ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ਸਵਾ ਲੱਖ ਬੂਟੇ ਲਗਾਓ ਮੁਹਿੰਮ ਤਹਿਤ ਮੁਹਾਲੀ ਹਲਕੇ ਦੇ ਪਿੰਡ ਸਨੇਟਾ, ਸ਼ਾਮਪੁਰ, ਸੁਖਗੜ੍ਹ, ਰਾਏਪੁਰ ਖੁਰਦ ਅਤੇ ਮੌਲੀ ਬੈਦਵਾਣ ਵਿੱਚ ਦਰਜਨਾਂ ਬੂਟੇ ਲਗਾ ਕੇ ਪਰਦੂਸ਼ਣ ਵਿਰੁੱਧ ਸੰਦੇਸ਼ ਦਿੱਤਾ ਗਿਆ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦਰਖ਼ਤਾਂ ਦੇ ਮਨੁੱਖੀ ਜੀਵਨ ‘ਚ ਮਹੱਤਵ ਬਾਰੇ ਵਿਆਖਿਆ ਕੀਤੀ। ਉਨ੍ਹਾਂ ਕਿਹਾ, ਕਿ ਦਰਖ਼ਤ ਸਿਰਫ਼ ਹਰੇ-ਭਰੇ ਦ੍ਰਿਸ਼ ਹੀ ਨਹੀਂ ਦਿੰਦੇ, ਇਹ ਸਾਡੇ ਵਜੂਦ ਦੀ ਗੁਆਹੀ ਹਨ। ਇਨ੍ਹਾਂ ਤੋਂ ਮਿਲਣ ਵਾਲੀ ਆਕਸੀਜਨ ਦੇ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।” ਉਨ੍ਹਾਂ ਕਿਹਾ ਕਿ ਇਕ ਬੂਟਾ ਜਿਵੇਂ ਹੀ ਵੱਡਾ ਦਰਖ਼ਤ ਬਣਦਾ ਹੈ, ਉਹ ਸਾਲਾਨਾ ਲਗਭਗ 100 ਕਿਲੋ ਆਕਸੀਜਨ ਤਿਆਰ ਕਰਦਾ ਹੈ, ਜੋ ਦੋ ਵਿਅਕਤੀਆਂ ਦੀ ਲਾਈਫਲਾਈਨ ਬਣ ਸਕਦੀ ਹੈ। ਉਨ੍ਹਾਂ ਅੱਗੇ ਕਿਹਾ, “ਅਸੀਂ ਤਪਦੇ ਤਾਪਮਾਨ, ਘਟਦੇ ਜਲ ਪੱਧਰ ਅਤੇ ਵਧਦੇ ਰੋਗਾਂ ਦੇ ਸਮੇਂ ‘ਚ ਜੀ ਰਹੇ ਹਾਂ। ਇਹ ਸਾਰੀਆਂ ਸਮੱਸਿਆਵਾਂ ਦਰਖ਼ਤਾਂ ਦੀ ਕਮੀ ਕਾਰਨ ਹੋ ਰਹੀਆਂ ਹਨ। ਅਸੀਂ ਅਜੇ ਵੀ ਜੇਕਰ ਹਰੇਕ ਪਿੰਡ ‘ਚ 500-1000 ਬੂਟੇ ਲਗਾ ਲਈਏ, ਤਾਂ ਆਉਣ ਵਾਲੀ ਪੀੜ੍ਹੀ ਲਈ ਇੱਕ ਸਾਫ਼, ਹਰਾ ਤੇ ਸੁਚੱਜਾ ਵਾਤਾਵਰਣ ਛੱਡ ਸਕਦੇ ਹਾਂ। ਜਥੇਦਾਰ ਸੋਹਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੀਆਂ ਸਮੂਹਕ ਥਾਵਾਂ, ਖਾਲੀ ਪਲਾਟਾਂ, ਘਰਾਂ ਦੇ ਆਲੇ-ਦੁਆਲੇ, ਖੇਤਾਂ ਦੀਆਂ ਵੱਟਾਂ 'ਤੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਏ ਜਾਣ। ਉਨ੍ਹਾਂ ਯਕੀਨ ਦਿਵਾਇਆ ਕਿ ਅਕਾਲੀ ਦਲ ਨਾ ਕੇਵਲ ਬੂਟੇ ਲਗਾਏਗਾ, ਸਗੋਂ ਉਨ੍ਹਾਂ ਦੀ ਸੰਭਾਲ ਵੀ ਪੂਰੀ ਜ਼ਿੰਮੇਵਾਰੀ ਨਾਲ ਕਰੇਗਾ। ਉਹਨਾਂ ਕਿਹਾ ਕਿ ਇਹ ਮੁਹਿੰਮ ਨਿਰੀ ਰਾਜਨੀਤਿਕ ਨਹੀਂ, ਸਗੋਂ ਵਾਤਾਵਰਣ ਬਚਾਅ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਨੂੰ ਸਮਰਪਿਤ ਹੈ। ਜਥੇਦਾਰ ਸੋਹਾਣਾ ਨੇ ਅੰਕੜੇ ਦਿੰਦਿਆਂ ਕਿਹਾ ਕਿ‌ਵਿਗਿਆਨਕ ਅਧਿਐਨ ਮੁਤਾਬਕ, ਇਕ ਵੱਡਾ ਦਰਖ਼ਤ ਸਾਲਾਨਾ ਲਗਭਗ 100 ਕਿਲੋ ਆਕਸੀਜਨ ਤਿਆਰ ਕਰਦਾ ਹੈ, 20 ਕਿੱਲੋ ਧੂੜ ਆਪਣੇ ਵਿੱਚ ਸਮਾ ਲੈਂਦਾ ਹੈ, 400 ਲੀਟਰ ਤੱਕ ਜਲ ਸਮਾ ਕੇ ਰੱਖ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵਣ ਖੇਤਰ ਸਿਰਫ਼ 6.12% ਹੈ, ਜਦਕਿ ਆਈ.ਯੂ.ਸੀ.ਐਨ. ਅਨੁਸਾਰ ਘੱਟੋ-ਘੱਟ 33% ਹੋਣਾ ਚਾਹੀਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande