ਫਾਜ਼ਿਲਕਾ 25 ਜੁਲਾਈ (ਹਿੰ. ਸ.)। ਵਰਦੇ ਮੀਹ ਵਿੱਚ ਰਾਧਾ ਸਵਾਮੀ ਕਲੋਨੀ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਫਾਜ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਮਨਾ ਮੌਕੇ 'ਤੇ ਪਹੁੰਚੇ!
ਇਸ ਮੌਕੇ ਕਲੋਨੀ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੈਂ ਤੁਹਾਡਾ ਚੁਣਿਆ ਹੋਇਆ ਹੀ ਵਿਧਾਇਕ ਬਣਿਆ ਹਾਂ ਤੇ ਮੈਨੂੰ ਆਪਣਾ ਪੁੱਤ ਤੇ ਸੇਵਕ ਸਮਝਦੇ ਹੋਏ ਬੇਝਿਜਕ ਆਪਣੀ ਕਲੋਨੀ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਸਮੱਸਿਆਵਾਂ ਦਾ ਤੁਰੰਤ ਹੱਲ ਕਰਵਾਇਆ ਜਾਵੇ! ਉਨਾਂ ਸੰਬੰਧਿਤ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਤੁਰੰਤ ਹੱਲ ਦੇ ਨਿਰਦੇਸ਼ ਵੀ ਦਿੱਤੇ!
ਉਨਾ ਕਿਹਾ ਕਿ ਸਹਿਰ ਦੀ ਕਿਸੇ ਵੀ ਕਲੋਨੀ ਵਿੱਚ ਸੀਵਰੇਜ ਜਾਂ ਹੋਰ ਸਮੱਸਿਆ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਇੰਨਾ ਸਮੱਸਿਆ ਤੋਂ ਭਲੀ ਭਾਂਤ ਜਾਣੂ ਹੋਣ ਲਈ ਹੀ ਉਹ ਖੁਦ ਤੁਹਾਡੇ ਵਿੱਚ ਆਏ ਹਨ! ਉਹਨਾਂ ਕਿਹਾ ਕਿ ਮੈਂ ਆਪਣੀ ਜਨਮ ਭੂਮੀ ਨੂੰ ਕਰਮਭੂਮੀ ਬਣਾਉਣਾ ਚਾਹੁੰਦਾ ਤਾਂ ਹੀ ਮੇਰੀ ਸਿਰਤੋੜ ਕੋਸ਼ਿਸ਼ ਹੈ ਕਿ ਮੇਰੇ ਹਲਕੇ ਦੀ ਕੋਈ ਵੀ ਕਲੋਨੀ ਤੇ ਪਿੰਡ ਵਿਕਾਸ ਪੱਖੋਂ ਵਾਂਝਾ ਨਾ ਰਹੇ!
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ ਹੈ ਇਸ ਲਈ ਉਹ ਵੀ ਆਪਣੇ ਸ਼ਹਿਰ ਦੇ ਨਾਲ ਨਾਲ ਆਪਣੇ ਪਿੰਡਾਂ ਦੀ ਦਿੱਖ ਸੁਧਾਰਨ ਵਿੱਚ ਲੱਗੇ ਹੋਏ ਹਨ! ਉਨਾਂ ਕਲੋਨੀ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਵਿਕਾਸ ਜਾਂ ਹੋਰ ਪੱਖੋਂ ਲੈ ਕੇ ਸਮੱਸਿਆ ਆਉਂਦੀ ਹੈ ਤਾਂ ਉਹ ਬੇਝਿਜਕ ਹੋ ਕੇ ਉਹਨਾਂ ਨੂੰ ਦੱਸ ਸਕਦੇ ਹਨ ਜਾ ਮਿਲ ਵੀ ਸਕਦੇ ਹਨ ਉਹ ਉਨਾਂ ਦੀ ਸੇਵਾ ਵਿੱਚ ਹਰ ਸਮੇਂ ਮੌਜੂਦ ਹਨ
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ